Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saché. 1. ਸਚ ਰੂਪ ਪ੍ਰਭੂ। 2. ਹੇ ਸਦਾ ਸਥਿਰ ਰਹਿਣ ਵਾਲਾ/ਸਦੀਵ (ਸੰਬੋਧਨ)। 3. ਸਦੀਵੀ (ਪਹਿਲੇ ‘ਸਚੇ’ ਦੇ ਅਰਥ ‘ਸਚ ਰੂਪ ਪ੍ਰਭੂ’ ਹਨ)। 4. ਜਿਸ ਅੰਦਰ ‘ਸਚ’ ਵਸਿਆ ਹੋਵੇ, ਸਚਾ, ਸਚਿਆਰ (ਦੂਜੇ ‘ਸਚੇ’ ਦਾ ਅਰਥ ‘ਸਚ ਰੂਪ ਪ੍ਰਭੂ’ ਹੈ)। 5. ਮਿਥਿਆ/ਝੂਠ ਦੇ ਉਲਟ, ਵਾਸਤਵ। 6. ਕੇਵਲ ਸਚ (ਭਾਵ) (ਨਿਰੋਲ ਸੱਚ ਵਿਚ ਮਗਨ)। 7. ਅਸਲ। 8. ਸਫਲ (ਭਾਵ)। 9. ਸਤਿਕਾਰ ਦੇ ਹੱਕਦਾਰ, ਆਦਰ ਯੋਗ ਪਵਿੱਤਰ (ਭਾਵ)। 1. Truth personified, God. 2. O’! eternal, O’! everlastilng. 3. eternal, everlastilng. 4. In whose heart dwells True Lord, true, truthful. 5. real, genuine. 6. truth only. 7. real, genuine. 8. fruitful, effective. 9. deserving respect, respectful, honorable. ਉਦਾਹਰਨਾ: 1. ਨਾਨਕ ਸਚੇ ਕੀ ਸਚੀ ਕਾਰ ॥ Japujee, Guru Nanak Dev, 31:4 (P: 7). ਗੁਰ ਸੇਵਾ ਨਾਉ ਪਾਈਐ ਸਚੇ ਰਹੈ ਸਮਾਇ ॥ (ਸਚ ਰੂਪ ਪ੍ਰਭੂ ਵਿਚ). Raga Sireeraag 3, 52, 3:3 (P: 34). ਜਨ ਨਾਨਕ ਨਾਮੁ ਸਲਾਹਿ ਤੂ ਸਚੁ ਸਚੇ ਸੇਵਾ ਤੇਰੀ ਹੋਤਿ ॥ (ਸਚੇ ਕੋਲ). Raga Gaurhee 4, Vaar 16:5 (P: 310). 2. ਸਭਿ ਧਿਆਵਹਿ ਸਭਿ ਧਿਆਵਹਿ ਤੁਧੁ ਜੀ ਹਰਿ ਸਚੇ ਸਿਰਜਣਹਾਰਾ ॥ Raga Aaasaa 4, Sodar, 1, 1:2 (P: 10). ਮੈਂ ਧਰ ਸਚੇ ਨਾਮ ਕੀ ਹਰਿ ਨਾਮਿ ਰਹਾ ਲਿਵ ਲਾਇ ॥ Raga Soohee 4, Asatpadee 2, 9:2 (P: 759). 3. ਸਚੇ ਸੇਤੀ ਰਲਿ ਮਿਲੇ ਸਚੇ ਗੁਣ ਪਰਗਾਸਿ ॥ Raga Sireeraag 1, 16, 5:2 (P: 20). 4. ਸਚੁ ਸਲਾਹਨਿ ਸੇ ਸਚੇ ਸਚਾ ਨਾਮੁ ਅਧਾਰੁ॥ ਸਚੀ ਕਾਰ ਕਮਾਵਣੀ ਸਚੇ ਨਾਲਿ ਪਿਆਰੁ ॥ Raga Sireeraag 3, 53, 2:1;2 (P: 34). 5. ਸਚੇ ਤੇਰੇ ਖੰਡ ਸਚੇ ਬ੍ਰਹਮੰਡ ॥ Raga Aaasaa 1, Vaar 2, Salok, 1, 1:2 (P: 463). 6, ਉਦਾਹਰਨ: ਓਥੈ ਸਚੇ ਹੀ ਸਚਿ ਨਿਬੜੈ ਚੁਣਿ ਵਖਿ ਕਢੇ ਜਜਮਾਲਿਆ ॥ Raga Aaasaa 1, Vaar 2:2 (P: 463). ਅਉਗੁਣ ਸਬਦਿ ਜਲਾਏ ਦੂਜਾ ਭਾਉ ਗਵਾਏ ਸਚੇ ਹੀ ਸਚਿ ਰਾਤੀ ॥ Raga Vadhans 3, Alaahnneeaan 1, 4:3 (P: 583). 7. ਬਿਨਵੰਤਿ ਨਾਨਕੁ ਜਿਨ ਨਾਮੁ ਪਲੈ ਸੇਈ ਸਚੇ ਸਾਹਾ ॥ Raga Bihaagarhaa 5, Chhant 3, 3:6 (P: 544). ਨਾਨਕ ਨਾਮਿ ਰਤੇ ਸੇ ਸਚੇ ਬੈਰਾਗੀ ॥ Raga Saarang 4, Vaar 23, Salok, 4, 1:4 (P: 1246). 8. ਆਵਹਿ ਸਚੇ ਜਾਵਹਿ ਸਚੇ ਫਿਰਿ ਜੂਨੀ ਮੂਲਿ ਨ ਪਾਹਿ ॥ (ਆਉਣਾ ਤੇ ਜਾਣਾ ਸਫਲ ਹੈ). Raga Vadhans 3, Asatpadee 1, 5:1 (P: 565). 9. ਮੁਖ ਸਚੇ ਸਚਿ ਦਾੜੀਆ ਸਚੁ ਬੋਲਹਿ ਸਚੁ ਕਮਾਹਿ ॥ Salok 3, 53:1 (P: 1419).
|
SGGS Gurmukhi-English Dictionary |
1. truthful, upright, genuine. 2. of/in God. 3. real, true, stable, permanent, eternal. 4. reality, truth (antonym of delusion/ falsehood).
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|