Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saṫinaam⒰. ਸਚਾ/ਸਦਾ ਸਥਿਰ (ਇਕ ਰਸ) ਨਾਮ, ਹਰ ਕਾਲ ਵਿਚ ਇਕ ਰਸ ਰਹਿਣ ਵਾਲਾ, ਪ੍ਰਭੂ ਦੇ ਇਕ ਗੁਣ ਦਾ ਲਖਾਇਕ। eternal Naam, true Naam, stable Naam. ਉਦਾਹਰਨ: ਜਪਿ ਮਨ ਸਤਿਨਾਮੁ ਸਦਾ ਸਤਿਨਾਮੁ ॥ Raga Dhanaasaree 4, 12, 1:1 (P: 670). ਸਤਿਨਾਮੁ ਪ੍ਰਭੁ ਕਾ ਸੁਖਦਾਈ ॥ Raga Gaurhee 5, Sukhmanee 16, 6:9 (P: 284). ਕਹੈ ਰਵਿਦਾਸੁ ਨਾਮੁ ਤੇਰੋ ਆਰਤੀ ਸਤਿਨਾਮੁ ਹੈ ਹਰਿ ਭੋਗ ਤੁਹਾਰੇ ॥ Raga Dhanaasaree Ravidas, 3, 4:2 (P: 694).
|
SGGS Gurmukhi-English Dictionary |
[n.] The true name
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਸਤਿਨਾਮ) {260} ਨਾਮ/n. “ਸਤਿ” ਇਹ ਨਾਮ. ਅਥਵਾ- ਸਤ੍ਯ ਹੈ ਨਾਮ ਜਿਸ ਦਾ, ਅਰਥਾਤ- ਤਿੰਨ ਕਾਲ ਵਿੱਚ ਇੱਕਰਸ ਹੋਣ ਵਾਲਾ ਪਾਰਬ੍ਰਹਮ. “ਕਿਰਤਮਨਾਮ ਕਥੇ ਤੇਰੇ ਜਿਹਵਾ, ਸਤਿਨਾਮੁ ਤੇਰਾ ਪਰਾਪੂਰਬਲਾ.” (ਮਾਰੂ ਸੋਲਹੇ ਮਃ ੫) “ਸਤਿਨਾਮੁ ਪ੍ਰਭੁ ਕਾ ਸੁਖਦਾਈ.” (ਸੁਖਮਨੀ) “ਜਪਿ ਮਨ, ਸਤਿਨਾਮੁ ਸਦਾ ਸਤਿਨਾਮੁ.” (ਧਨਾ ਮਃ ੪). Footnotes: {260} ਜਪ ਮੰਤ੍ਰ ਕੇਵਲ “ਸਤਿ” ਹੈ. ਨਾਮ ਸ਼ਬਦ ਇਦੰਤਾ ਬੋਧਕ ਹੈ. ਜਿਵੇਂ- ਹਰਿਨਾਮ ਰਾਮਨਾਮ ਆਦਿਕ ਸ਼ਬਦਾਂ ਵਿੱਚ ਵੇਖੀਦਾ ਹੈ.
Mahan Kosh data provided by Bhai Baljinder Singh (RaraSahib Wale);
See https://www.ik13.com
|
|