Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Saḋ. 1. ਹਮੇਸ਼ਾ, ਨਿਤ, ਸਦੇਵ, ਸਦਾ। 2. ਸੌ। 3. ਅਮਰ, ਹਮੇਸ਼ਾ ਰਹਿਣ ਵਾਲਾ। 1. always. 2. hundred. 3. eternal, everlasting.
ਉਦਾਹਰਨਾ:
1. ਕੇਤਿਆ ਦੂਖ ਭੂਖ ਸਦ ਮਾਰ ॥ Japujee, Guru Nanak Dev, 25:8 (P: 5).
ਹਰਿ ਗੁਣ ਸਦ ਹੀ ਆਖਿ ਵਖਾਣੈ ॥ Raga Aaasaa 5, So-Purakh, 2, 3:2 (P: 11).
2. ਜਨ ਨਾਨਕ ਬਲਿ ਬਲਿ ਸਦ ਬਲਿ ਜਾਈਐ ਤੇਰਾ ਅੰਤੁ ਨ ਪਾਰਾਵਰਿਆ ॥ (ਸੌ ਵਾਰੀ). Raga Goojree 5, Sodar, 5, 4:2 (P: 101).
3. ਨਾਨਕ ਐਸੀ ਮਰਨੀ ਜੋ ਮਰੈ ਤਾ ਸਦ ਜੀਵਣੁ ਹੋਇ ॥ Raga Bihaagarhaa 4, Vaar 17ਸ, 3, 2:5 (P: 555).

SGGS Gurmukhi-English Dictionary
[P. n.] Call, cry, summons
SGGS Gurmukhi-English Data provided by Harjinder Singh Gill, Santa Monica, CA, USA.

English Translation
(1) adj. see ਸੌ. (2) pref. denoting goodness.

Mahan Kosh Encyclopedia

ਕ੍ਰਿ. ਵਿ. ਸਦੈਵ. ਨਿਤ੍ਯ. “ਸਦ ਸੁਣਦਾ ਸਦ ਵੇਖਦਾ.” (ਆਸਾ ਅ: ਮਃ ੩) 2. ਨਾਮ/n. ਸ਼ਬਦ. ਧ੍ਵਨਿ। 3. ਉਪਦੇਸ਼। 4. ਪੁਕਾਰ. ਹਾਕ. ਆਵਾਜ਼. ਗੁਹਾਰ. “ਸੁਣਕੈ ਸਦ ਮਾਹੀ ਦਾ ਮੇਹੀ ਪਾਣੀ ਘਾਹ ਮੁਤੋਨੇ.” (ਦਸਮਗ੍ਰੰਥ) 5. ਪੰਜਾਬੀ ਵਿੱਚ ਇੱਕ ਪ੍ਰਕਾਰ ਦਾ ਗੀਤ. ਇਹ ਛੰਦ ਦੀ ਕੋਈ ਖਾਸ ਜਾਤਿ ਨਹੀਂ, ਕਿੰਤੂ ਲੰਮੀ ਹੇਕ ਨਾਲ ਗਾਇਆ ਹੋਇਆ ਪੇਂਡੂ ਲੋਕਾਂ ਦਾ ਪਿਆਰਾ ਗੀਤ ਹੈ. ਸੱਦ ਵਿੱਚ ਛੰਦਾਂ ਦੇ ਅਨੇਕ ਰੂਪ ਹੋਇਆ ਕਰਦੇ ਹਨ. ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ “ਸੁੰਦਰ” ਜੀ ਦਾ ਸਦੁ ਰਾਗ ਰਾਮਕਲੀ ਵਿੱਚ ਹੈ, ਜਿਸ ਦੇ ਛੀ ਚਰਣ ਹਨ ਅਤੇ ਇਹ “ਹੁੱਲਾਸ” ਛੰਦ ਦੀ ਜਾਤਿ ਦਾ ਇੱਕ ਭੇਦ ਹੈ. ਪਹਿਲੇ ਚਰਣ ਦੀਆਂ ੨੩ ਮਾਤ੍ਰਾ, ਦੂਜੇ ਦੀਆਂ ੨੫, ਚਾਰ ਚਰਣਾਂ ਦੀਆਂ ਅਠਾਈ, ਦੂਜੀ ਤੁਕ ਦਾ ਅੰਤਿਮ ਪਦ ਸਿੰਘਾਵਲੋਕਨ ਨ੍ਯਾਯ ਨਾਲ ਤੀਜੀ ਤੁਕ ਦੇ ਮੁੱਢ. ਉਦਾਹਰਣ-
ਜਗਦਾਤਾ ਸੋਇ ਭਗਤਵਛਲ ਤਿਹੁ ਲੋਇ ਜੀਉ,
ਗੁਰੁਸਬਦ ਸਮਾਵਏ ਅਵਰੋ ਨ ਜਾਣੈ ਕੋਇ ਜੀਉ,-
ਅਵਰੋ ਨ ਜਾਣੈ ਸਬਦ ਗੁਰੁ ਕੇ ਏਕ ਨਾਮ ਧਿਆਵਹੇ,
ਪਰਸਾਦਿ ਨਾਨਕ ਗੁਰੂ ਅੰਗਦ ਪਰਮਪਦਵੀ ਪਾਵਹੇ. ××
(ਅ) ਦਸਮਗ੍ਰੰਥ ਵਿੱਚ ਵਿਖਮਪਦ “ਸਦ” ਹੈ, ਜਿਸ ਦੇ ਤਿੰਨ ਚਰਣ ਹਨ. ਪ੍ਰਤਿ ਚਰਣ- ੨੯ ਮਾਤ੍ਰਾ. ਪਹਿਲਾ ਵਿਸ਼੍ਰਾਮ ੧੭ ਪੁਰ, ਦੂਜਾ ੧੨ ਪੁਰ, ਅੰਤ ਯਗਣ- ।ऽऽ. ਉਦਾਹਰਣ-
ਸੁਣਕੈ ਸੱਦ ਮਾਹੀ ਦਾ ਮੇਹੀ, ਪਾਣੀ ਘਾਹ ਮੁਤੋਨੇ, ਕਿਸ
ਹੀ ਨਾਲ ਨ ਰਲੀਆ ਕਾਈ, ਕਾਰੀ ਸ਼ੌਕ ਪਯੋਨੇ, ਗ੍ਯਾ ਫਿਰਾਕ ਮਿਲਾ ਮਿੱਤ ਮਾਹੀ, ਤਾਹੀ ਸ਼ੁਕਰ ਕਿਤੋਨੇ. 6. ਸੰ. सद्. ਧਾ. ਜਾਣਾ. ਚੜ੍ਹਾਈ ਕਰਨਾ. ਪੁਕਾਰ ਕਰਨਾ. ਮਿਲਣਾ. ਉੱਪਰ ਚੜ੍ਹਨਾ. ਪਾਲਨ ਕਰਨਾ. ਖ਼ੁਸ਼ ਹੋਣਾ. ਸ਼ੁੱਧ ਕਰਨਾ. ਸ਼ਾਂਤਚਿੱਤ ਹੋਣਾ. ਸਾਥ ਰਹਿਣਾ। 7. ਫ਼ਾ. [صد] ਸਦ. ਸੌ. ਸ਼ਤ. “ਬਲਿਹਾਰੀ ਗੁਰੁ ਆਪਣੇ ਦਿਉਹਾੜੀ ਸਦਵਾਰ.” (ਵਾਰ ਆਸਾ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits