Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Safal. 1. ਫਲ ਸਹਿਤ, ਫਲਦਾਇਕ, ਸਾਰਥਿਕ, ਨਤੀਜੇ ਸਹਿਤ। 2. ਕਾਮਯਾਬ। 3. ਚੰਗਾ ਫਲ। 4. ਸਫਲੀ ਕਰ, ਸਾਰਥਕ ਕਰ। 1. fruitful, prolific, productive. 2. sucessful. 3. good fruit. 4. meaningful, worthwhile, substantial. 1, ਉਦਾਹਰਨ: ਸਫਲ ਮੂਰਤੁ ਸਫਲਾ ਘੜੀ ਜਿਤੁ ਸਚੇ ਨਾਲਿ ਪਿਆਰੁ ॥ Raga Sireeraag 5, 76, 3:1 (P: 44). ਸਫਲ ਸੁ ਬਾਣੀ ਜਿਤੁ ਨਾਮੁ ਵਖਾਣੀ ॥ (ਚੰਗੀ ਫਲ ਵਾਲੀ). Raga Maajh 5, 29, 1:1 (P: 103). 2. ਸਫਲ ਸਫਲ ਭਈ ਸਫਲ ਜਾਤ੍ਰਾ ॥ Raga Dhanaasaree 5, 3, 8:1 (P: 687). 3. ਸਫਲਿਉ ਬਿਰਖੁ ਸੁਹਾਵੜਾ ਹਰਿ ਸਫਲ ਅੰਮ੍ਰਿਤਾ ॥ Raga Raamkalee 5, Vaar 19:1 (P: 965). 4. ਮੇਰੇ ਮਨ ਸੇਵ ਸਫਲ ਹਰਿ ਘਾਲ ॥ Raga Nat-Naraain 4, 7, 1:1 (P: 977).
|
SGGS Gurmukhi-English Dictionary |
fruitful, successful, meaningful, worthwhile.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
adj. fruitful, successful, effectual, efficacious, effective.
|
Mahan Kosh Encyclopedia |
ਵਿ. ਫਲ ਸਹਿਤ। 2. ਨਤੀਜੇ ਸਹਿਤ. ਸਾਰਥਕ. “ਆਪਿ ਤਰਹਿ ਸਗਲੇ ਕੁਲ ਤਾਰਹਿ ਤਿਨ ਸਫਲ ਜਨਮੁ ਜਗਿ ਆਇਆ.” (ਮਾਰੂ ਸੋਲਹੇ ਮਃ ੧) 3. ਫਲ (ਫੋਤੇ) ਸਹਿਤ. ਜੋ ਖੱਸੀ ਨਹੀਂ. ਸਾਂਡ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|