Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sabḋee. 1. ਸ਼ਬਦ ਵਾਲਾ, ਸ਼ਬਦ ਦਾ ਦਾਤਾ, ਅਰਥਾਤ ਗੁਰੂ (ਸੰਥਿਆ, ਨਿਰਣੈ (ਮਹਾਨਕੋਸ਼), (‘ਦਰਪਣ’ ਤੇ ਸਾਰ ਵਿਸਤਾਰ’ ਇਥੇ ਵੀ ‘ਸਬਦੀ’ ਦੇ ਅਰਥ ‘ਸ਼ਬਦ/ਬਾਣੀ/ਦੁਆਰਾ ਕਰਦੇ ਹਨ।)। 2. ਸ਼ਬਦ ਬੋਲਣ ਵਾਲਾ, ਵਕਤਾ, (ਇਕ ਸ਼ਬਦ ‘ਅਲਖ-ਅਲੱਖ’ ਉਚਾਰਨ ਕਰਨ ਵਾਲਾ ਜੋਗੀਆਂ ਦਾ ਇਕ ਫਿਰਕਾ)। 3. ਗੁਰਬਾਣੀ। 4. ਲਫਜ਼। 5. ਉਪਦੇਸ਼। 6. ਹੁਕਮ। 1. giver of Word, one who bestows Word i.e. Guru. 2. who utters one word, a clan or a clan or Yogis which utter only one word. 3. Guru’s Words/hymns/gospel, Gurbani. 4. word, syllable. 5. instructions, teachings. 6. command, order. ਉਦਾਹਰਨਾ: 1. ਨਾਨਕ ਸਬਦੀ ਸਚੁ ਹੈ ਕਰਮੀ ਪਲੈ ਪਾਇ ॥ Raga Sireeraag 4, Vaar 5, Salok, 3, 2:3 (P: 84). 2. ਨਾਦੀ ਬੇਦੀ ਸਬਦੀ ਮੋਨੀ ਜਮ ਕੇ ਪਟੈ ਲਿਖਾਇਆ ॥ Raga Sorath, Kabir, 3, 2:2 (P: 654). 3. ਗੁਰ ਸਬਦੀ ਸਾਲਾਹੀਐ ਅੰਤੁ ਨ ਪਾਰਾ ਵਾਰ ॥ Raga Sireeraag 1, Asatpadee, 4, 7:2 (P: 55). 4. ਜੇਤਾ ਆਖਣੁ ਸਾਹੀ ਸਬਦੀ ਭਾਖਿਆ ਭਾਇ ਸੁਭਾਈ ॥ Raga Saarang 4, Vaar 12, Salok, 1, 3 (P: 1242). 5 ਉਦਾਹਰਨ: ਨਾਨਕ ਨਾਮੁ ਵਸੈ ਮਨ ਅੰਤਰਿ ਗੁਰ ਸਬਦੀ ਹਰਿ ਮੇਲਾਵਣਿਆ ॥ (ਗੁਰ ਉਪਦੇਸ਼ ਰਾਹੀਂ). Raga Maajh 5, Asatpadee 22, 8:3 (P: 122). 6. ਰੁੰਡਿਤ ਮੁੰਡਿਤ ਏਕੈ ਸਬਦੀ ਏਇ ਕਹਹਿ ਸਿਧਿ ਪਾਈ ॥ Raga Gaurhee, Kabir, 51, 1:2 (P: 334).
|
Mahan Kosh Encyclopedia |
ਨਾਮ/n. ਉਪਦੇਸ਼ਦਾਤਾ ਸਤਿਗੁਰੂ। 2. ਗੁਰੁਉਪਦੇਸ਼ ਧਾਰਨ ਵਾਲਾ ਸਿੱਖ। 3. ਸੰ. शब्दिन्- ਸ਼ਬ੍ਦਿਨ. ਬੋਲਣ ਵਾਲਾ. ਵਕਤਾ. “ਨਾਦੀ ਬੇਦੀ ਸਬਦੀ ਮੋਨੀ ਜਮ ਕੈ ਪਟੇ ਲਿਖਾਇਆ.” (ਸੋਰ ਕਬੀਰ) ਨਾਦੀ ਵਿੰਦੀ ਵਕਤਾ ਮੌਨੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|