Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sabaḋ⒰. 1. ਆਚਰਣ, ਜੀਵਨ ਦਾ ਰਸਤਾ (ਸ਼ਬਦਾਰਥ, ਮਹਾਨਕੋਸ਼); ਵਤੀਰਾ (ਸਾਰ-ਵਿਸਥਾਰ) (ਬਾਕੀ ਟੀਕਾਕਾਰਾਂ ਨੇ ਇਥੇ ਸ਼ਬਦ ਦੇ ਅਰਥ ‘ਨਾਮ’ ਕੀਤੇ ਹਨ)। 2. ਗੁਰੂ ਦਾ ਸ਼ਬਦ, ਬਾਣੀ। 3. ਨਾਮ। 4. ਪ੍ਰਭੂ, ਕਰਤਾਰ। 5. ਗਲ, ਵਿਚਾਰ। 6. ਉਪਦੇਸ। 7. ਧੁਨੀ। 8. ਹੁਕਮ, (ਮਹਾਨ ਕੋਸ਼ ਇਥੇ ‘ਸਬਦ’ ਦੇ ਅਰਥ ਸੰਸਾਰ ਕਰਦਾ ਹੈ)। 9. ਸ਼ਬਦ ਦੇ ਉਦੇਸ਼ (ਮਕਸਦ) (ਮਹਾਨਕੋਸ਼)। 10. ਸੁਨੇਹਾ। 1. way of life; character; behaviour. 2. Guru’s word, Guru’s hymns. 3. Divine name, holy/celestial name, God’s/Lord’s name. 4. The God. the Lord. 5. idea, advice, thought. 6. instructions, teachings. 7. tone, syllable. 8. command, dictate. 9. objective, aim, intention, motive. 10. message, directive. ਉਦਾਹਰਨਾ: 1. ਘੜੀਐ ਸਬਦੁ ਸਚੀ ਟਕਸਾਲ ॥ Japujee, Guru Nanak Dev, 38:5 (P: 8). ਤਿਸੁ ਘੜੀਐ ਸਬਦੁ ਸਚੀ ਟਕਸਾਲੀ ॥ Raga Bhairo 4, 3, 2:2 (P: 1134). ਗੁਰਮੁਖਿ ਸਬਦੁ ਪਛਾਣੀਐ ਹਰਿ ਅੰਮ੍ਰਿਤ ਨਾਮਿ ਸਮਾਇ ॥ (ਧਰਮ ਦਾ ਰਸਤਾ, ਆਦਰਸ਼ ਢੰਗ ਸ਼ਬਦਾਰਥ). Raga Sireeraag 3, 40, 2:2 (P: 29). 2. ਨਾਨਕ ਤੇ ਮੁਖ ਉਜਲੇ ਧੁਨਿ ਉਪਜੈ ਸਬਦੁ ਨੀਸਾਣੁ ॥ Raga Sireeraag 1, 22, 4:3 (P: 22). ਸਿਖਹੁ ਸਬਦੁ ਪਿਆਰਹੋ ਜਨਮ ਮਰਨ ਕੀ ਟੇਕ ॥ (ਗੁਰੂ ਦੇ ਸ਼ਬਦ/ਬਾਣੀ ਦੇ ਪਿਆਰ ਨੂੰ ਸਿਖੋ). Raga Gaurhee 5, Vaar 9ਸ, 5, 2:1 (P: 320). 3. ਫਿਰਿ ਮੁਕਤਿ ਪਾਏ ਲਾਗਿ ਚਰਣੀ ਸਤਿਗੁਰੂ ਸਬਦੁ ਸੁਣਾਏ ॥ Raga Raamkalee 3, Anand, 22:4 (P: 920). 4. ਸੁ ਸਬਦੁ ਨਿਰੰਤਰਿ ਨਿਜ ਘਰਿ ਆਛੈ ਤ੍ਰਿਭਵਣ ਜੋਤਿ ਸੁ ਸਬਦਿ ਲਹੈ ॥ Raga Raamkalee, Guru Nanak Dev, Sidh-Gosat, 65:3 (P: 945). ਤਿਹੁ ਲੋਕਾ ਮਹਿ ਸਬਦੁ ਰਵਿਆ ਹੈ ਆਪੁ ਗਇਆ ਮਨੁ ਮਾਨਿਆ ॥ Raga Aaasaa 1, 10, 2:2 (P: 351). ਸਚੜਾ ਦੂਰਿ ਨ ਭਾਲੀਐ ਘਟਿ ਘਟਿ ਸਬਦੁ ਪਛਾਣੋਵਾ ॥ Raga Vadhans 1, Alaahnneeaan 4, 1:2 (P: 581). 5. ਏਕੁ ਸਬਦੁ ਬੀਚਾਰੀਐ ਜਾ ਤੂ ਤਾ ਕਿਆ ਹੋਰਿ ॥ (ਗਲ). Raga Sireeraag 1, 10, 1:2 (P: 17). 6. ਪਿਰੁ ਰੀਸਾਲੂ ਤਾ ਮਿਲੈ ਜਾ ਗੁਰ ਕਾ ਸਬਦੁ ਸੁਣੀ ॥ Raga Sireeraag 1, 10, 2:3 (P: 18). 7. ਨਉ ਦਰਵਾਜੇ ਦਸਵੈ ਮੁਕਤਾ ਅਨਹਦ ਸਬਦੁ ਵਜਾਵਣਿਆ ॥ Raga Maajh 3, Asatpadee 2, 3:3 (P: 110). ਅੰਤਰਿ ਪਰਗਾਸੁ ਮਹਾ ਰਸੁ ਪੀਵੈ ਦਰਿ ਸਚੈ ਸਬਦੁ ਵਜਾਵਣਿਆ ॥ (ਸਚੇ ਨਾਮ ਭਜਨ ਦੀ ਧੁਨੀ). Raga Maajh 3, Asatpadee 8, 1:3 (P: 113). ਜੇਤਾ ਸਬਦੁ ਸੁਰਤਿ ਧੁਨਿ ਤੇਤਾ ਜੇਤਾ ਰੂਪੁ ਕਾਇਆ ਤੇਰੀ ॥ Raga Aaasaa 1, 5, 1:1 (P: 350). ਰੂਧਾ ਕੰਠੁ ਸਬਦੁ ਨਹੀਂ ਉਚਰੈ ਅਬ ਕਿਆ ਕਰਹਿ ਪਰਾਨੀ ॥ (ਆਵਾਜ਼). Raga Sorath, Bheekhan, 1, 1:2 (P: 59). 8. ਤੇਰਾ ਸਬਦੁ ਤੂੰਹੈ ਹਹਿ ਆਪੇ ਭਰਮੁ ਕਹਾਹੀ ॥ Raga Gaurhee 3, 35, 4:1 (P: 162). ਸਭੁ ਇਕੋ ਸਬਦੁ ਵਰਤਦਾ ਮੇਰੇ ਗੋਵਿੰਦਾ ਜਨ ਨਾਨਕ ਨਾਮੁ ਧਿਆਇਆ ਜੀਉ ॥ Raga Gaurhee 4, 66, 4:4 (P: 173). ਆਵਣ ਜਾਣਾ ਸਬਦੁ ਪਛਾਣੁ ॥ Raga Maaroo 3, Solhaa 15, 13:2 (P: 1059). 9. ਨ ਸਬਦੁ ਬੂਝੈ ਨ ਜਾਣੈ ਬਾਣੀ ॥ Raga Dhanaasaree 3, 5, 3:1 (P: 665). 10. ਧਨ ਵਾਂਢੀ ਪਿਰੁ ਦੇਸ ਨਿਵਾਸੀ ਸਚੇ ਗੁਰ ਪਹਿ ਸਬਦੁ ਪਠਾਈ ॥ Raga Malaar 1, Asatpadee 1, 5:1 (P: 1273).
|
Mahan Kosh Encyclopedia |
ਦੇਖੋ- ਸਬਦ। 2. ਧਰਮਜੀਵਨ. “ਘੜੀਐ ਸਬਦੁ ਸਚੀ ਟਕਸਾਲ.” (ਜਪੁ) ਸੱਚੀ ਟਕਸਾਲ ਦਾ ਧਰਮਜੀਵਨ ਇਉਂ ਘੜਿਆ ਜਾਂਦਾ ਹੈ। 3. ਕਰਤਾਰ ਦਾ ਹੁਕਮ. “ਏਕੋ ਸਬਦੁ ਏਕੋ ਪ੍ਰਭੁ ਵਰਤੈ ਸਭ ਏਕਸ ਤੇ ਉਤਪਤਿ ਚਲੈ.” (ਪ੍ਰਭਾ ਮਃ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|