Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sam. 1. ਤੁੱਲ, ਸਾਮਾਨ, ਇਕੋ ਜਿਹਾ (ਬਰਾਬਰ ਨੇਤਰਾਂ ਵਾਲਾ ਭਾਵ ਹਰ ਇਕ ਨੂੰ ਇਕੋ ਨਜ਼ਰ ਨਾਲ ਵੇਖਣ ਵਾਲਾ)। 2. ਬਰਾਬਰ ਕਰੇ, ਖਤਮ ਕਰੇ। 3. ਤੁੱਲ, ਬਰਾਬਰ । 1. alike, identical, similar. 2. level, uniformity, equilibrium. 3. like. ਉਦਾਹਰਨਾ: 1. ਨਾਨਕ ਨਾਮਿ ਮਿਲੈ ਵਡਿਆਈ ਦੁਖੁ ਸੁਖੁ ਸਮ ਕਰਿ ਜਾਨਣਿਆ ॥ Raga Maajh 3, Asatpadee 11, 8:3 (P: 116). ਉਦਾਹਰਨ: ਅਰਧ ਉਰਧ ਬਿਚਿ ਸਮ ਪਹਿਚਾਣਿ ॥ (ਹੇਠ ਉਤਾਂਹ ਭਾਵ ਸਭ ਥਾਂ ਪ੍ਰਭੁ ਨੂੰ ਇਕੋ ਜਿਹਾ ਪਹਿਚਾਣ). Raga Gaurhee, Kabir, Thitee, 14:2 (P: 344). ਨਾਮਾ ਭਗਤੁ ਕਬੀਰੁ ਸਦਾ ਗਾਵਹਿ ਸਮ ਲੋਚਨ ॥ Sava-eeay of Guru Nanak Dev, Kal-Sahaar, 8:2 (P: 1390). 2. ਤ੍ਰਿਤੀਆ ਤੀਨੇ ਸਮ ਕਰਿ ਲਿਆਵੈ ॥ (ਤਿੰਨਾਂ ਗੁਣਾਂ ਨੂੰ ਬਰਾਬਰ ਕਰੇ ਭਾਵ ਖਤਮ ਕਰੇ). Raga Gaurhee, Kabir, Thitee, 4:1 (P: 343). 3. ਸਮ ਸੁਪਨੈ ਕੈ ਇਹੁ ਜਗੁ ਜਾਨੁ ॥ Raga Basant 9, 5, 1:1 (P: 1187). ਬਿਨਸਤ ਨਹ ਲਗੈ ਬਾਰ ਓਰੇ ਸਮ ਗਾਤੁ ਹੈ ॥ (ਵਾਂਗ, ਬਰਾਬਰ). Raga Jaijaavantee 9, 2, 1:3 (P: 1352). ਸਬਦ ਸਾਰੁ ਹਰਿ ਸਮ ਉਦਾਰੁ ਅਹੰਮੇਵ ਨਿਵਾਰਣੁ ॥ (ਹਰਿ ਵਾਂਗ ਖੁਲ੍ਹੇ ਦਿਲ ਵਾਲਾ). Sava-eeay of Guru Arjan Dev, Kal-Sahaar, 7:2 (P: 1407).
|
SGGS Gurmukhi-English Dictionary |
[P. adj.] Equal
SGGS Gurmukhi-English Data provided by
Harjinder Singh Gill, Santa Monica, CA, USA.
|
English Translation |
adj. equal, eve, level; similar, same; pref. denoting similarity or equality.
|
Mahan Kosh Encyclopedia |
ਨਾਮ/n. ਇੱਕ ਸ਼ਬਦਾਲੰਕਾਰ. (ਸਮਾਨ-ਤੁੱਲ) ਸੰਬੰਧਿਤ ਵਸਤੂਆਂ ਦਾ ਯੋਗ ਸੰਬੰਧ ਵਰਣਨ ਕਰਨਾ “ਸਮ” ਅਲੰਕਾਰ ਹੈ. ਉਦਾਹਰਣ- ਜਉ ਹਮ ਬਾਧੇ ਮੋਹ ਫਾਸ ਹਮ, ਪ੍ਰੇਮ ਬੰਧਨ ਤੁਮ ਬਾਂਧੇ. (ਸੋਰ ਰਵਿਦਾਸ) ਜੇ ਅਸੀਂ ਮੋਹ ਅਤੇ ਹੌਮੇ ਦੀ ਫਾਹੀ ਵਿੱਚ ਬੰਧੇ ਹੋਏ ਹਾਂ, ਤਦ ਤੁਸੀਂ ਪ੍ਰੇਮ ਬੰਧਨ ਵਿੱਚ ਬੱਧੇ ਹੋ. ਤੁਰਦੇ ਕਉ ਤੁਰਦਾ ਮਿਲੈ, ਉਡਤੇ ਕਉ ਉਡਤਾ, ਜੀਵਤੇ ਕਉ ਜੀਵਤਾ ਮਿਲੈ, ਮੂਏ ਕਉ ਮੂਆ. (ਮਃ ੨ ਵਾਰ ਸੂਹੀ) ਰੂਪ ਦਮੋਦਰਿ ਕੋ ਜਿਮ ਸੁੰਦਰ ਤ੍ਯੋਂ ਹਰਿਗੋਬਿੰਦ ਰੂਪ ਵਿਸਾਲਾ, ਏਰਿ ਸਖੀ! ਯਹਿ ਜੋਰੀ ਜੁਰੀ ਸਮ ਜੀਵਹੁ ਭੋਗ ਭੁਗੋ ਚਿਰਕਾਲਾ. (ਗੁਪ੍ਰਸੂ) ਜਿਮ ਜੀਤ ਕੌਰ ਤਨ ਰੂਰਾ। ਤਿਮ ਦੂਲਹ ਬਨ ਗੁਨ ਪੂਰਾ, ਇਹ ਸੁੰਦਰ ਇਕਸਮ ਜੋਰੀ। ਮਿਲਿ ਜੀਵਹੁਬਰਖ ਕਰੋਰੀ. (ਗੁਪ੍ਰਸੂ) (ਅ) ਕਾਰਣ ਦੇ ਗੁਣ ਕਾਰਜ ਵਿੱਚ ਵਰਣਨ ਕਰਨੇ ਸਮ ਦਾ ਦੂਜਾ ਰੂਪ ਹੈ. ਉਦਾਹਰਣ- ਸ਼੍ਰੀਗੁਰੁ ਬਾਨੀ ਪਾਠ ਕਰ ਕ੍ਯੋਂ ਨਹਿ ਹੋਵੈ ਗ੍ਯਾਨ? ਗ੍ਯਾਨਰੂਪ ਸਤਿਗੁਰੂ ਨੇ ਸ਼੍ਰੀਮੁਖ ਕਰੀ ਬਖਾਨ. ਸਤਿਗੁਰੂ ਜੋ ਬਾਣੀ ਦਾ ਕਾਰਣ ਹੈ ਸੋ ਗ੍ਯਾਨਰੂਪ ਹੈ, ਇਸ ਲਈ ਬਾਣੀ ਵਿੱਚ ਗ੍ਯਾਨ ਹੈ. (ੲ) ਜਿਸ ਕਾਰਜ ਲਈ ਉੱਦਮ ਕਰੀਏ, ਉਹ ਬਿਨਾ ਯਤਨ ਅਤੇ ਵਿਘਨ ਦੇ ਸਿੱਧ ਹੋਜਾਵੇ, ਐਸਾ ਵਰਣਨ “ਸਮ” ਦਾ ਤੀਜਾ ਰੂਪ ਹੈ. ਉਦਾਹਰਣ- ਗੁਰੁਨਾਨਕ ਕੇ ਦਰਸ ਹਿਤ ਲਾਲੋ ਚਹ੍ਯੋ ਪਯਾਨ, ਆਯ ਦ੍ਵਾਰ ਪਰ ਤੁਰਤ ਹੀ ਸ਼੍ਰੀ ਗੁਰੁ ਠਾਢੇ ਆਨ। 2. ਜਿਸਤ. ਟੌਂਕ ਦੇ ਵਿਰੁੱਧ. ਜੋੜਾ। 3. ਸੰਗੀਤ ਅਨੁਸਾਰ ਜਿਸ ਮਾਤ੍ਰਾ ਤੋਂ ਤਾਲ ਆਰੰਭ ਹੋਵੇ ਉਹ “ਸਮ” ਹੈ। 4. ਤੁੱਲ. ਸਮਾਨ. “ਜੋ ਰਿਪੁ ਕੋ ਦਾਰੁ ਨ ਸਮ ਸ਼ੇਰ.” (ਗੁਪ੍ਰਸੂ) 5. ਸੰ. शम्. ਧਾ. ਸ਼ਾਂਤਿ ਕਰਾਉਣਾ। 6. ਨਾਮ/n. ਸ਼ਾਂਤਿ। 7. ਮਨ ਦਾ ਰੋਕਣਾ. ਮਨ ਦੀ ਸ਼ਾਂਤਿ। 8. ਫ਼ਾ. [شم] ਸ਼ਮ. ਨੌਹ. ਨਖ. ਨਾਖ਼ੂਨ. ਦੇਖੋ- ਸ਼ਮਸ਼ੇਰ। 9. ਅ਼. [سم] ਵਿਸ਼. ਜ਼ਹਿਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|