Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Samaan. 1. ਬਰਾਬਰ, ਤੁਲ। 2. ਸਮਾਇਆ, ਮਿਲਿਆ, ਰਲਿਆ। 3. ਇਕੋ ਜਿਹੀ। 4. ਜਿਹਾ, ਵਰਗਾ। 1. alike, the same, equal. 2. merged. 3. similar. 4. like. ਉਦਾਹਰਨਾ: 1. ਪਾਪ ਪੁੰਨ ਦੁਇ ਏਕ ਸਮਾਨ ॥ Raga Gaurhee, Kabir, 9, 3:1 (P: 325). 2. ਸਹਜਿ ਸੁਭਾਇ ਨਾਨਕ ਮਿਲੇ ਜੋਤੀ ਜੋਤਿ ਸਮਾਨ ॥ Raga Bilaaval 5, 66, 2:2 (P: 817). ਸਫਲ ਜਨਮੁ ਤਿਸੁ ਪ੍ਰਾਨੀ ਕੇਰਾ ਹਰਿ ਕੈ ਨਾਮਿ ਸਮਾਨ ॥ (ਸਮਾਉਂਦਾ ਹੈ). Raga Parbhaatee 3, 5, 1:3 (P: 1334). 3. ਸੀਤ ਮੰਦ ਸੁਗੰਧ ਚਲਿਓ ਸਰਬ ਥਾਨ ਸਮਾਨ ॥ Raga Maaroo 5, Asatpadee 3, 6:1 (P: 1018). 4. ਹਰਿ ਹਰਿ ਦਰਸ ਸਮਾਨ ਆਤਮਾ ਵੰਤ ਗਿਆਨ ਜਾਣੀਅ ਅਕਲ ਗਤਿ ਗੁਰ ਪਰਵਾਨ ॥ Sava-eeay of Guru Angad Dev, 4:2 (P: 1391).
|
SGGS Gurmukhi-English Dictionary |
[P. adj.] Equal to
SGGS Gurmukhi-English Data provided by
Harjinder Singh Gill, Santa Monica, CA, USA.
|
English Translation |
(1) n.m. luggage, baggage, goods, chattels; equipment, apparatus; provisions, material. (2) adj. equal, similar, like, alike, identical, same, equivalent; consistent, consonant, congruous; pref. denoting equality or similarity, equi. (3) n.m. colloq. see ਅਸਮਾਨ2.
|
Mahan Kosh Encyclopedia |
ਸੰ. ਵਿ. ਤੁਲ੍ਯ. ਬਰਾਬਰ. ਜੇਹਾ। 2. ਸਮਾਇਆ. ਮਿਲਿਆ. “ਜੋਤੀ ਜੋਤਿ ਸਮਾਨ.” (ਬਿਲਾ ਮਃ ੫) 3. ਦੇਖੋ- ਸਵੈਯੇ ਦਾ ਰੂਪ ੬। 4. ਨਾਭਿ ਵਿੱਚ ਰਹਿਣ ਵਾਲੀ ਪ੍ਰਾਣ ਵਾਯੂ। 5. ਆਦਰ. ਸੰਮਾਨ. “ਰਾਜ ਦੁਆਰੈ ਸੋਭ ਸਮਾਨੈ.” (ਗਉ ਅ: ਮਃ ੧) 6. ਸ-ਮਾਨ. ਉਸ ਨੂੰ ਮੰਨ. ਉਸ ਨੂੰ ਜਾਣ. “ਚਰਨਾਰਬਿੰਦ ਨ ਕਥਾ ਭਾਵੈ, ਸੁਪਚ ਤੁਲਿ ਸਮਾਨ.” (ਕੇਦਾ ਰਵਿਦਾਸ) 7. ਸਾਮਾਨ ਦਾ ਸੰਖੇਪ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|