Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Samaavæ. 1. ਖਤਮ/ਨਾਸ ਕਰ ਦਿੰਦਾ ਹੈ (ਤਿਨਾਂ ਗੁਣਾਂ ਨੂੰ ਮੇਟ ਕੇ)। 2. ਲੀਨ ਹੋਵੇ, ਸਮਾ/ਰਲ ਜਾਵੇ। 3. ਪ੍ਰਵੇਸ਼ ਕਰਨਾ, ਦਾਖਲ ਹੋਣਾ। 4. ਰਹਿੰਦਾ ਹੈ (ਭਾਵ)। 5. ਮੁਕ ਜਾਂਦਾ ਹੈ। 6. ਅੰਕ ਸਮਾਵੈ = ਕਬੂਲ ਕਰ ਲੈਂਦਾ ਹੈ। 7. ਪੈ ਸਕਦਾ ਹੈ, ਸਮਾ ਸਕਦਾ ਹੈ। 1. destroys, finishes. 2. is merged. 3. enter, dwells. 4. abides. 5. is finished. 6. accepts. 7. can be treasured/put. ਉਦਾਹਰਨਾ: 1. ਢਾਹਿ ਉਸਾਰੇ ਹੁਕਮਿ ਸਮਾਵੈ ॥ Raga Aaasaa 1, Asatpadee 6, 5:1 (P: 414). ਤੀਨਿ ਸਮਾਵੈ ਚਉਥੈ ਵਾਸਾ ॥ Raga Bilaaval 1, Thitee, 5:5 (P: 839). ਹੁਕਮੈ ਉਪਜੈ ਹੁਕਮਿ ਸਮਾਵੈ ॥ (ਨਾਸ਼ ਹੋ ਜਾਵੇ). Raga Gaurhee 5, Sukhmanee 11, 1:6 (P: 277). 2. ਅਹਿਨਿਸਿ ਸੁੰਨਿ ਸਮਾਧਿ ਸਮਾਵੈ ॥ Raga Bilaaval 1, 5, 1:2 (P: 877). ਪਤਿ ਸੇਤੀ ਜਾਵੈ ਸਹਜਿ ਸਮਾਵੈ ਸਗਲੇ ਦੂਖ ਮਿਟਾਵੈ ॥ Raga Sireeraag 4, Pahray 2, 5:5 (P: 76). ਉਦਾਹਰਨ: ਕਹ ਉਪਜੈ ਕਹ ਜਾਇ ਸਮਾਵੈ ॥ (ਸਮਾ ਜਾਂਦਾ ਹੈ/ਨਾਸ਼ ਹੋ ਜਾਂਦਾ ਹੈ). Raga Gaurhee 1, 6, 1:2 (P: 152). ਗੁਰ ਕੈ ਸਬਦਿ ਸਹਜੇ ਸੁਖਿ ਸਮਾਵੈ ॥ Raga Maajh 3, Asatpadee 9, 6:2 (P: 114). ਨਾਨਕ ਮੁਕਤਿ ਤਾਹਿ ਤੁਮ ਮਾਨਹੁ ਜਿਹ ਘਟਿ ਰਾਮੁ ਸਮਾਵੈ ॥ (ਵਸ ਜਾਵੇ). Raga Gaurhee 9, 6, 2:2 (P: 220). 3. ਸਸੀਅਰ ਕੈ ਘਰਿ ਸੂਰੁ ਸਮਾਵੈ ॥ (ਆ ਵਸੇ). Raga Bilaaval 1, Thitee, 18:3 (P: 840). 4. ਸਰਬ ਸੂਖ ਭੋਗ ਰਸ ਦੇਵੈ ਮਨ ਹੀ ਨਾਲਿ ਸਮਾਵੈ ॥ Raga Dhanaasaree 5, 39, 1:2 (P: 680). ਇਕਤੁ ਠਉਰ ਓਹ ਕਹੀ ਨ ਸਮਾਵੈ ॥ (ਇਕ ਥਾਂ ਤੇ ਉਹ ਕਦੀ ਨਹੀਂ ਟਿਕਦੀ). Raga Raamkalee 5, 29, 3:1 (P: 892). 5. ਅਪਿਓ ਪੀਵੈ ਜੋ ਨਾਨਕਾ ਭ੍ਰਮੁ ਭ੍ਰਮਿ ਸਮਾਵੈ ॥ Raga Tilang 1, Asatpadee 1, 10:1 (P: 725). 6. ਗੁਰ ਕਾ ਕਹਿਆ ਅੰਕਿ ਸਮਾਵੈ ॥ Raga Raamkalee 1, Oankaar, 27:3 (P: 933). 7. ਨਾਮਿ ਸਮਾਵੈ ਜੋ ਭਾਂਡਾ ਹੋਇ ॥ Raga Gaurhee 3, 23, 4:1 (P: 158).
|
Mahan Kosh Encyclopedia |
ਦੇਖੋ- ਸਮਾਉਣਾ ਅਤੇ ਸਮਾਵਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|