Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sarvar⒰. 1. ਸਰਵੋਰ। 2. ਸਮੁੰਦਰ, ਦਰਿਆ। 1. tank, lake. 2. sea, ocean, river, water feature. ਉਦਾਹਰਨਾ: 1. ਪ੍ਰਣਵੈ ਨਾਨਕੁ ਬੇਨਤੀ ਤੂ ਸਰਵਰ ਤੂ ਹੰਸੁ ॥ Raga Sireeraag 1, 25, 4:1 (P: 23). ਹਰਿ ਗੁਰੁ ਸਰਵਰੁ ਸੇਵਿ ਤੂੰ ਪਾਵਹਿ ਦਰਗਹ ਮਾਨੁ ॥ Raga Sireeraag 1, 18, 1:2 (P: 21). 2. ਕਬੀਰ ਪਾਲਿ ਸਮੁਹਾ ਸਰਵਰੁ ਭਰਾ ਪੀ ਨ ਸਕੈ ਕੋਈ ਨੀਰੁ ॥ Salok, Kabir 170:1 (P: 1373). ਭਰਿ ਸਰਵਰੁ ਜਬ ਊਛਲੈ ਤਬ ਤਰਣੁ ਦੁਹੇਲਾ ॥ Raga Soohee, Farid, 2, 1:2 (P: 794).
|
Mahan Kosh Encyclopedia |
(ਸਰਵਰ) ਦੇਖੋ- ਸਰੋਵਰ। 2. ਸਿੰਧੁ ਨਦ. “ਭਰਿ ਸਰਵਰੁ ਜਬ ਊਛਲੈ.” (ਸੂਹੀ ਫਰੀਦ) 3. ਮਾਨਸਰ. “ਤੂੰ ਸਰਵਰੁ ਤੂੰ ਹੰਸੁ.” (ਸ੍ਰੀ ਮਃ ੧) 4. ਸਰ-ਆਵਰਤ ਦਾ ਸੰਖੇਪ. ਭੌਰੀ. ਜਲ ਦਾ ਚਕ੍ਰ. “ਨਾ ਸਰਵਰੁ ਨਾ ਉਛਲੈ.” (ਸੂਹੀ ਮਃ ੧) 5. ਡਿੰਗ. ਸਮੁੰਦਰ. ਜਲਧਿ। 6. ਫ਼ਾ. [سرور] ਸਰਦਾਰ. ਪ੍ਰਧਾਨ। 7. ਦੇਖੋ- ਸੁਲਤਾਨ। 8. ਸੰ. शर्वर. ਵਿ. ਚਿੱਤਮਿਤਾਲਾ. ਡੱਬ ਖੜੱਬਾ। 9. ਹਨ੍ਹੇਰਾ। 10. ਕਾਮਦੇਵ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|