Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sar⒤. 1. ਸਰੋਵਰ। 2. ਤੁਲ, ਬਰਾਬਰ। 3. ਚਲਦੇ ਹਨ। 4. ਤੀਰ। 5. ਸਮੁੰਦਰ। 6. ਨਾਲ, ਯੋਗ। 1. lake, pool (head-tank). 2. equal, at par, alike. 3. flow. 4. arrow. 5. ocean. 6. with. ਉਦਾਹਰਨਾ: 1. ਤੀਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਸਰਿ ਹੰਸ ਉਲਥੜੇ ਆਇ ॥ (ਸਿਰ ਰੂਪੀ ਸਰੋਵਰ; ਹੰਸ ਇਥੇ ਚਿਟੇ ਵਾਲਾਂ ਦਾ ਪ੍ਰਤੀਕ ਹੈ). Raga Sireeraag 1, Pahray 2, 3:1 (P: 75). ਪੰਕਜ ਮੋਹ ਸਰਿ ਹਾਂ ॥ (ਸੰਸਾਰ ਰੂਪੀ ਸਰੋਵਰ). Raga Aaasaa 5, 157, 1:1 (P: 409). 2. ਜਨ ਨਾਨਕ ਕੇ ਪ੍ਰਭ ਸੁੰਦਰ ਸੁਆਮੀ ਮੋਹਿ ਤੁਮ ਸਰਿ ਅਵਰੁ ਨ ਲਾਗੇ ॥ Raga Devgandhaaree 4, 1, 2:2 (P: 527). 3. ਅੰਮ੍ਰਿਤ ਪ੍ਰਵਾਹ ਸਰਿ ਅਤੁਲ ਭੰਡਾਰ ਭਰਿ ਪਰੇ ਹੀ ਤੇ ਪਰੈ ਅਪਰ ਅਪਾਰ ਪਰਿ ॥ Saw-yay, Guru Arjan Dev, 2:1 (P: 1385). 4. ਧ੍ਰੰਮ ਧਨਖੁ ਕਰ ਗਹਿਓ ਭਗਤ ਸੀਲਹ ਸਰਿ ਲੜਿਅਉ ॥ Sava-eeay of Guru Amardas, 21:2 (P: 1396). 5. ਮਤਿ ਮਾਤਾ ਸੰਤੋਖੁ ਪਿਤਾ ਸਰਿ ਸਹਜ ਸਮਾਯਉ ॥ Sava-eeay of Guru Ramdas, Kal-Sahaar, 8:3 (P: 1387). 6. ਅਬ ਨਾਹਿ ਅਵਰ ਸਰਿ ਕਾਮੁ ਬਾਰੰਤਰਿ ਪੂਰੀ ਪੜੀ ॥ Sava-eeay of Guru Arjan Dev, Kal-Sahaar, 12, 3:2 (P: 1408).
|
SGGS Gurmukhi-English Dictionary |
[1. n. 2. Indecl.] 1. (from Sk. Saritā) stream. 2. (brief of Sadrisha) equal
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਵਿ. ਸਦ੍ਰਿਸ਼. ਜੇਹਾ. ਤੁੱਲ. ਬਰਾਬਰ. “ਹਮ ਸਰਿ ਦੀਨੁ, ਦਇਆਲੁ ਨ ਤੁਮ ਸਰਿ.” (ਧਨਾ ਰਵਿਦਾਸ) “ਹਨੂਮਾਨ ਸਰਿ, ਗਰੁੜ ਸਮਾਨਾ.” (ਧਨਾ ਕਬੀਰ) 2. ਸਰ (ਤਾਲ) ਵਿੱਚ. ਤਾਲ ਉੱਤੇ. “ਸਰਿ ਹੰਸ ਉਲਥੜੇ ਆਇ” (ਸ੍ਰੀ ਮਃ ੧ ਪਹਰੇ) ਸਰ ਸ਼ਰੀਰ ਹੈ, ਹੰਸ ਚਿੱਟੇ ਕੇਸ਼। 3. ਸੰ. ਨਾਮ/n. ਨਦੀ. ਸਰਿਤਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|