Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sėhaj. 1. ਬ੍ਰਹਮ ਗਿਆਨ। 2. ਅਨੰਦ, ਸ਼ੋਕ ਦਾ ਅਭਾਵ, ਬੇਫਿਕਰੀ। 3. ਕਰਤਾਰ; ਅਗਮੀ ਮਸਤੀ। 4. ਨਿਰਯਤਨ, ਸੁਤੇ ਹੀ, ਆਪ ਮੁਹਾਰੇ, ਸੁਭਾਵਿਕ। 5. ਅਸਾਨੀ ਨਾਲ, ਸੁਖਾਲੇ। 6. ਤੁਰੀਆ ਅਵਸਥਾ, ਪੂਰਨ ਗਿਆਨ/ਟਿਕਾਉ/ਅਡੋਲਤਾ/ਆਤਮਕ ਅਡੋਲਤਾ ਵਾਲੀ ਅਵਸਥਾ। 7. ਸਹ+ਜ, ਜੋ ਨਾਲ ਹੀ ਉਪਜੇ, ਕੁਦਰਤੀ। 8. ਆਰਾਮ, ਸੁਖ। 9. ਨਿਸ਼ਕਾਮ ਪ੍ਰੇਮ, ਉਹ ਪਿਆਰ ਜਿਸ ਵਿਚ ਸਰੀਰਕ ਚੇਸ਼ਟਾ ਨਾ ਹੋਵੇ। 1. divine knowledge; divine. 2. tranquility, peace of mind. 3. Supreme Lord; celestial bliss. 4. effortless, spontaneous. 5. easily, without much effort, conveniently. 6. blissful state of mind; celestial bliss, supreme bliss. 7. which originate with birth, natural. 8. comfort. 9. platonic love, selfless love. ਉਦਾਹਰਨਾ: 1. ਸਹਜ ਗੁਫਾ ਮਹਿ ੜਾੜੀ ਲਾਈ ਆਸਣੁ ਊਚ ਸਵਾਰਿਆ ਜੀਉ ॥ Raga Maajh 5, 10, 1:3 (P: 97). ਪੂਨਿਉ ਪੂਰਾ ਚੰਦ ਅਕਾਸ॥ ਪਸਰਹਿ ਕਲਾ ਸਹਜ ਪਰਗਾਸ ॥ Raga Gaurhee, Kabir, Thitee, 16, 1:2 (P: 344). 2. ਸੇਜ ਸੁਖਾਲੀ ਸੀਤਲੁ ਪਵਣਾ ਸਹਜ ਕੇਲ ਰੰਗ ਕਰਣਾ ਜੀਉ ॥ Raga Maajh 5, 19, 3:3 (P: 100). ਬਾਬਾ ਮਨੁ ਮਤਵਾਰੋ ਨਾਮ ਰਸੁ ਪੀਵੈ ਸਹਜ ਰੰਗ ਰਚਿ ਰਹਿਆ ॥ Raga Aaasaa 1, 38, 1:1 (P: 360). 3. ਸਹਜ ਕੀ ਅਕਥ ਕਥਾ ਹੈ ਨਿਰਾਰੀ ॥ Raga Gaurhee, Kabir, 48, 1:1 (P: 333). 4. ਸਹਜ ਸੁਹੇਲਾ ਫਲ ਮਸਕੀਨੀ ॥ Raga Gaurhee 5, Asatpadee 1, 1:1 (P: 35). ਸਹਜ ਭਾਇ ਸਚੀ ਲਿਵ ਲਾਗੀ ॥ Raga Maaroo 3, Solhaa 19, 6:2 (P: 1063). ਨਾਮ ਧਿਆਈ ਸਦਾ ਸਖਾਈ ਸਹਜ ਸੁਭਾਈ ਗੋਵਿੰਦਾ ॥ Raga Aaasaa 5, Chhant 1, 3:3 (P: 452). ਨਾਨਕ ਸੰਤੁ ਮਿਲੈ ਸਚੁ ਪਾਈਐ ਸਹਜ ਭਾਇ ਜਸੁ ਲੇਉ ॥ Raga Raamkalee, Guru Nanak Dev, Sidh-Gosat, 1:4 (P: 938). 5. ਗੁਰਿ ਕਿਰਪਾ ਕੀਨੀ ਚੂਕਾ ਅਭਿਮਾਨੁ ਸਹਜ ਭਾਇ ਪਾਇਆ ਹਰਿ ਨਾਮੁ ॥ Raga Basant 3, 13, 3:1;2 (P: 1176). ਉਦਾਹਰਨ: ਮਨ ਮੇਰੇ ਸੁਖ ਸਹਜ ਸੇਤੀ ਜਪਿ ਨਾਉ ॥ Raga Sireeraag 5, 77, 1:1 (P: 44). ਨਾਨਕ ਕ੍ਰਿਪਾ ਕਰੇ ਜਗ ਜੀਵਨ ਸਹਜ ਭਾਇ ਲਿਵ ਲਾਏ ॥ Raga Aaasaa 1, 16, 4:2 (P: 353). 6. ਸੂਖ ਸਹਜ ਆਨੰਦ ਰਸ ਜਨ ਨਾਨਕ ਹਰਿ ਗੁਣ ਗਾਉ ॥ Raga Sireeraag 5, 87, 4:2 (P: 48). ਸਹਜ ਸਮਾਧਿ ਲਗੀ ਲਿਵ ਅੰਤਰਿ ਸੋ ਰਸੁ ਸੋਈ ਜਾਣੈ ਜੀਉ ॥ Raga Maajh 5, 42, 1:3 (P: 106). ਉਦਾਹਰਨ: ਸਹਜ ਅਨੰਦ ਗਾਵਹਿ ਗੁਣ ਗੋਵਿੰਦ ਪ੍ਰਭ ਨਾਨਕ ਸਰਬ ਸਮਾਹਿਆ ਜੀਉ ॥ Raga Maajh 5, 43, 4:3 (P: 107). ਸਾਂਤਿ ਸਹਜ ਆਨਦ ਗੁਣ ਗਾਏ ਦੂਤ ਦੁਸਟ ਸਭਿ ਹੋਏ ਖਇਆ ॥ Raga Bilaaval 5, 124, 1:2 (P: 829). 7. ਨਾਨਕ ਜਿਉ ਪਾਵਕ ਕਾ ਸਹਜ ਸੁਭਾਉ ॥ Raga Gaurhee 5, Sukhmanee 8, 1:10 (P: 272). 8. ਸਾਦ ਸਹਜ ਸੁਖ ਰਸਕਸ ਤਜੀਅਲੇ ਕਾਪੜ ਛੋਡੇ ਚਮੜ ਲੀਏ ॥ Raga Aaasaa 1, 33, 3:1 (P: 358). ਜਿਨਿ ਤੁਮ ਭੇਜੇ ਤਿਨਹਿ ਬੁਲਾਏ ਸੁਖ ਸਹਜ ਸੇਤੀ ਘਰਿ ਆਉ ॥ Raga Sorath 5, 28, 1:1 (P: 678). 9. ਪ੍ਰਿਅ ਰੰਗਿ ਰਾਤੀ ਸਹਜ ਮਾਤੀ ਮਹਾ ਦੁਰਮਤਿ ਤਿਆਗਨੀ ॥ Raga Bihaagarhaa 5, Chhant 4, 1:4 (P: 544).
|
SGGS Gurmukhi-English Dictionary |
[Sk. n.] Natural state, inborn nature, effortlessness, the highest spiritual state
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. सहज. ਵਿ. ਸਾਥ ਪੈਦਾ ਹੋਣ ਵਾਲਾ. ਜੋ ਨਾਲ ਜੰਮੇ। 2. ਨਾਮ/n. ਸਾਥ ਪੈਦਾ ਹੋਣ ਵਾਲਾ (ਜੌੜਾ ਜੰਮਿਆ) ਭਾਈ। 3. ਸ੍ਵਭਾਵ. ਖ਼ੋ. ਆਦਤ. ਫ਼ਿਤਰਤ. ਅਸਲ ਪ੍ਰਕ੍ਰਿਤਿ. “ਅੰਮ੍ਰਿਤੁ ਲੈ ਲੈ ਨੀਮ ਸਿੰਚਾਈ। ਕਹਿਤ ਕਬੀਰ ਉਆਕੋ ਸਹਜੁ ਨ ਜਾਈ॥” (ਆਸਾ) 4. ਵਿਚਾਰ. ਵਿਵੇਕ. “ਸਹਜੇ ਗਾਵਿਆ ਥਾਇ ਪਵੈ.” (ਸ੍ਰੀ ਅ: ਮਃ ੩) 5. ਗ੍ਯਾਨ. “ਕਰਮੀ ਸਹਜ ਨ ਊਪਜੈ, ਵਿਣੁ ਸਹਜੈ ਸਹਸਾ ਨ ਜਾਇ.” (ਅਨੰਦੁ) “ਗੁਰੁ ਬਿਨ ਸਹਜ ਨ ਊਪਜੈ ਭਾਈ, ਪੂਛਹੁ ਗਿਆਨੀਆ ਜਾਇ.” (ਸੋਰ ਅ: ਮਃ ੩) 6. ਆਨੰਦ. ਸ਼ੋਕ ਦਾ ਅਭਾਵ. “ਚਉਥੈ ਪਦ ਮਹਿ ਸਹਜ ਹੈ ਗੁਰਮੁਖਿ ਪਲੈ ਪਾਇ.” (ਸ੍ਰੀ ਅ: ਮਃ ੩) 7. ਸੁਸ਼ੀਲ. ਪਤਿਵ੍ਰਤ। 8. ਪਾਰਬ੍ਰਹਮ. ਕਰਤਾਰ. “ਸਹਜ ਸਾਲਾਹੀ ਸਦਾ ਸਦਾ.” (ਸ੍ਰੀ ਅ: ਮਃ ੩) 9. ਸਨਮਾਨ. ਆਦਰ। 10. ਕ੍ਰਿ. ਵਿ. ਨਿਰਯਤਨ. “ਸਤਿਗੁਰੁ ਤ ਪਾਇਆ ਸਹਜ ਸੇਤੀ.” (ਅਨੰਦੁ) 11. ਸ੍ਵਾਭਾਵਿਕ. “ਜੋ ਕਿਛੁ ਹੋਇ ਸੁ ਸਹਜੇ ਹੋਇ.” (ਮਃ ੩ ਵਾਰ ਬਿਲਾ) “ਸਹਜੇ ਜਾਗੈ ਸਹਜੇ ਸੋਵੈ.” (ਮਃ ੩ ਵਾਰ ਸੋਰ) 12. ਆਸਾਨੀ ਨਾਲ. “ਮੁਕਤਿ ਦੁਆਰਾਮੋਕਲਾ ਸਹਿਜੇ ਆਵਉ ਜਾਉ.” (ਸ. ਕਬੀਰ) 13. ਸਿੰਧੀ. ਨਾਮ/n. ਘੋਟੀ ਹੋਈ ਭੰਗ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|