Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saakaṫ. 1. ਸ਼ਕਤੀ ਦਾ ਪੂਜਾਰੀ, ਮਾਇਆ ਦਾ ਉਪਾਸ਼ਕ। 2. ਡਿਗਿਆ ਹੋਇਆ, ਪਤਿਤ। 3. ਮਨਮੁਖ। 4. ਮਨੁਕਰ। 5. ਮਾੜਾ ਬੰਦਾ। 6. ਨਿਗੁਰਾ। 1. worshipper of Skati cult, mammon-worshipper, materialist. 2. wicked, perverse, irreligious. 3. self-willed, self-oriented. 4. non-believer, apostate, infidel. 5. evil-doer. 6. who has no spiritual Guru. ਉਦਾਹਰਨਾ: 1. ਸਾਕਤ ਹਰਿ ਰਸ ਸਾਦੁ ਨ ਜਾਣਿਆ ਤਿਨ ਅੰਤਰਿ ਹਉਮੈ ਕੰਡਾ ਹੇ ॥ Raga Gaurhee 4, Sohlay, 4, 2:1 (P: 13). 2. ਸਾਕਤ ਸੰਗਿ ਵਿਕਰਮ ਕਮਾਏ ॥ Raga Maajh 5, 37, 3:2 (P: 105). ਜਿਨ ਕਉ ਪ੍ਰੀਤ ਨਾਹੀ ਹਰਿ ਸੇਤੀ ਤੇ ਸਾਕਤ ਮੂੜ ਨਰ ਕਾਚੇ ॥ Raga Gaurhee 4, 55, 2:1 (P: 169). 3. ਜਿਹ ਬਿਧਿ ਕਤਹੂ ਨ ਛੂਟੀਐ ਸਾਕਤ ਤੇਊ ਕਮਾਹਿ॥ Raga Gaurhee 5, Baavan Akhree, 9:2 (P: 252). 4. ਝੂਰਤ ਝੂਰਤ ਸਾਕਤ ਮੁਆ ॥ Raga Gaurhee 5, Baavan Akhree, 25:3 (P: 255). 5. ਸਾਕਤ ਉਲਟਿ ਸੁਜਨ ਭਏ ਚੀਤਾ ॥ Raga Gaurhee, Kabir, 17, 1:4 (P: 326). 6. ਸਾਕਤ ਪ੍ਰੇਮੁ ਨ ਪਾਈਐ ਹਰਿ ਪਾਈਐ ਸਤਿਗੁਰ ਭਾਇ ॥ Raga Sorath 1, 7, 4:1 (P: 597). ਸਤਿਗੁਰੁ ਮਿਲੈ ਤਾ ਗੁਰਮਤਿ ਪਾਈਐ ਸਾਕਤ ਬਾਜੀ ਹਾਰੀ ਜੀਉ ॥ Raga Sorath 1, 8, 3:2 (P: 598).
|
SGGS Gurmukhi-English Dictionary |
[Sk. P. n.] Sakta, worshiper of Shakti, worshipper of mammon, a worldly person
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. worshipper of Shaktti or Maya; one too much attached to worldly rather than to spiritual matters.
|
Mahan Kosh Encyclopedia |
(ਸਾਕਤੁ) ਸੰ. ਸ਼ਾਕ੍ਤ. ਵਿ. ਸ਼ਕਤਿ ਦਾ ਉਪਾਸਕ. ਦੁਰਗਾਪੂਜਕ. ਕਾਲੀ ਦਾ ਭਗਤ। 2. ਨਾਮ/n. ਸ਼ਾਕ੍ਤ ਮਤ, ਜਿਸ ਵਿੱਚ ਸ਼ਕ੍ਤਿ ਹੀ ਸਾਰੇ ਦੇਵਤਿਆਂ ਤੋਂ ਪ੍ਰਧਾਨ ਹੈ. ਸ਼ਾਕ੍ਤ ਲੋਕ ਦਸ ਮਹਾਵਿਦ੍ਯਾ{307} ਅਰਥਾਤ- ਦਸ਼ ਦੇਵੀਆਂ ਦੀ ਉਪਾਸਨਾ ਕਰਦੇ ਹਨ- ਕਾਲੀ, ਤਾਰਾ, ਸ਼ੋੜਸ਼ੀ, ਭੁਵਨੇਸ਼੍ਵਰੀ, ਭੈਰਵੀ, ਛਿੰਨਮਸ੍ਤਾ, ਧੂਮਾਵਤੀ, ਵਗਲਾ, ਮਾਤੰਗੀ ਅਤੇ ਕਮਲਾ. (ਚਾਮੁੰਡਾ ਤੰਤ੍ਰ). 3. ਅ਼ [ساقط] ਸਾਕ਼ਤ਼. ਵਿ. ਪਤਿਤ. ਡਿਗਿਆ ਹੋਇਆ. “ਸਾਕਤ ਹਰਿਰਸ ਸਾਦੁ ਨ ਜਾਣਿਆ.” (ਸੋਹਿਲਾ) “ਹਰਿ ਕੇ ਦਾਸ ਸਿਉ ਸਾਕਤ ਨਹੀ ਸੰਗ.” (ਗਉ ਮਃ ੫) “ਸਾਕਤੁ ਮੂੜ ਲਗੇ ਪਚਿ ਮੁਇਓ.” (ਗਉ ਅ: ਮਃ ੪). Footnotes: {307} ਇਨ੍ਹਾ ਦਾ ਨਾਉ ਸਿੱਧ ਵਿਦ੍ਯਾ ਭੀ ਹੈ.
Mahan Kosh data provided by Bhai Baljinder Singh (RaraSahib Wale);
See https://www.ik13.com
|
|