Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saakʰaa. 1. ਸਾਖ, ਟਾਹਣੀ। 2. ਬਨਸਪਤੀ। 3. ਸੇਵਕ, ਅਖਰੀ ਅਰਥ ਮਿੱਤਰ। 4. ਵੇਦ ਦੇ ਭਾਗ (ਮਹਾਨਕੋਸ਼)। 1. branches, offshoots (qualities). 2. vegetation, plants. flora. 3. servants; sects. 4. parts, branches. ਉਦਾਹਰਨਾ: 1. ਸਾਖਾ ਤੀਨਿ ਨਿਵਾਰੀਆ ਏਕ ਸਬਦਿ ਲਿਵ ਲਾਇ ॥ (ਤਿੰਨ ਗੁਣਾਂ ਰੂਪੀ ਸ਼ਾਖਾਂ). Raga Sireeraag 3, Asatpadee 20, 3:2 (P: 66). 2. ਵੈਸਾਖੁ ਭਲਾ ਸਾਖਾ ਵੇਸ ਕਰੇ ॥ Raga Tukhaaree 1, Baarah Maahaa, 6:1 (P: 1108). 3. ਕਬੀਰ ਸਿਖ ਸਾਖਾ ਬਹੁਤੇ ਕੀਏ ਕੇਸੋ ਕੀਓ ਨ ਮੀਤੁ ॥ (ਮਹਾਨਕੋਸ਼ ਇਸ ਦੇ ਅਰਥ ਸੰਪਰਦਾ ਕਰਦਾ ਹੈ). Salok, Kabir, 96:1 (P: 1369). 4. ਸਾਖਾ ਤੀਨਿ ਕਹੈ ਨਿਤ ਬੇਦੁ ॥ Raga Aaasaa 1, 12, 2:2 (P: 352).
|
SGGS Gurmukhi-English Dictionary |
[Var.] From Sākha
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਸ਼ਾਖਾ. ਨਾਮ/n. ਬਿਰਛ ਦੀ ਟਾਹਣੀ. ਸ਼ਾਖ। 2. ਭੁਜਾ, ਬਾਂਹ, ਉਂਗਲ, ਪੈਰ ਆਦਿਕ ਸ਼ਰੀਰ ਦੇ ਅੰਗ। 3. ਗੋਤ੍ਰ. ਵੰਸ਼. ਕਿਸੇ ਵਡੀ ਜਾਤਿ ਦਾ ਇੱਕ ਭਾਗ। 4. ਸੰਪ੍ਰਦਾਯ. ਕਿਸੇ ਧਰਮ ਤੋਂ ਨਿਕਲਿਆ ਹੋਇਆ ਫਿਰਕਾ. “ਸਿਖ ਸਾਖਾ ਬਹੁਤੇ ਕੀਏ.” (ਸ. ਕਬੀਰ) 5. ਵੇਦ ਦੇ ਭਾਗ. ਅਨੇਕ ਰਿਖੀਆਂ ਨੇ ਆਪਣੇ ਆਪਣੇ ਖਿਆਲ ਨਾਲ ਵੇਦਾਂ ਦੇ ਪਾਠ ਅਤੇ ਅਰਥ ਆਪਣੇ ਚੇਲਿਆਂ ਨੂੰ ਜੁਦੀ ਜੁਦੀ ਰੀਤਿ ਨਾਲ ਪੜ੍ਹਾਏ, ਜਿਸ ਤੋਂ ਵੇਦ ਦੀਆਂ ਅਨੰਤ ਸ਼ਾਖਾਂ ਹੋਗਈਆਂ.{308} “ਸਾਖਾ ਤੀਨਿ ਕਹੈ ਨਿਤ ਬੇਦੁ.” (ਆਸਾ ਮਃ ੧) “ਸਾਖਾ ਤੀਨ ਨਿਵਾਰੀਆ ਏਕ ਸਬਦਿ ਲਿਵ ਲਾਇ.” (ਸ੍ਰੀ ਅ: ਮਃ ੩) ਇਸ ਥਾਂ ਤਿੰਨ ਸ਼ਾਖਾ ਤੋਂ ਭਾਵ- ਤ੍ਰਿਗੁਣਾਤਮਕ ਵਿਦ੍ਯਾ ਹੈ.{309} ਦੇਖੋ- ਤ੍ਰੈਗੁਣ ੩. Footnotes: {308} “ਚਰਣ ਵ੍ਯੂਹ” ਵਿੱਚ ਚਾਰ ਵੇਦਾਂ ਦੀ ਸ਼ਾਖਾਏਂ ਵਿਸਤਾਰ ਨਾਲ ਲਿਖੀਆਂ ਹਨ, ਜਿਨਾ ਅੰਦਰ ਸ਼ਾਕਲ੍ਯ, ਅਸ਼੍ਵਲਾਯਨ, ਮਾਧ੍ਯੰਦਿਨ, ਸ਼ੌਨਕੀਯਾ ਆਦਿ ਅਨੇਕ ਗਿਣੀਆਂ ਹਨ. {309} ਕਈ ਗ੍ਯਾਨੀ ਕਰਮ, ਉਪਾਸਨਾ ਅਤੇ ਗ੍ਯਾਨ ਸਮਝਦੇ ਹਨ.
Mahan Kosh data provided by Bhai Baljinder Singh (RaraSahib Wale);
See https://www.ik13.com
|
|