Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saagar. ਸਮੁੰਦਰ। sea, ocean. ਉਦਾਹਰਨ: ਅਨਿਕ ਅਨਿਕ ਭੋਗ ਰਾਜ ਬਿਸਰੇ ਪ੍ਰਾਣੀ ਸੰਸਾਰ ਸਾਗਰ ਪੈ ਅਮਰੁ ਭਇਆ ॥ Raga Sireeraag, Trilochan 2, 2:1 (P: 92).
|
SGGS Gurmukhi-English Dictionary |
sea, ocean.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. same as ਸਮੁੰਦਰ sea; wineglass, goblet.
|
Mahan Kosh Encyclopedia |
ਸੰ. ਨਾਮ/n. ਸਮੁੰਦਰ. ਦੇਖੋ- ਸਗਰ ਅਤੇ ਸਮੁਦ੍ਰ ਸ਼ਬਦ. “ਸਾਗਰ ਮਹਿ ਬੂੰਦ, ਬੂੰਦ ਮਹਿ ਸਾਗਰ.” (ਰਾਮ ਮਃ ੧) ਭਾਵ- ਜੀਵ ਵਿੱਚ ਬ੍ਰਹਮ, ਅਤੇ ਬ੍ਰਹਮ ਵਿੱਚ ਜੀਵਾਤਮਾ। 2. ਬੰਗਾਲ ਵਿੱਚ ਹੁਗਲੀ ਦਰਿਆ ਦਾ ਇੱਕ ਟਾਪੂ (ਦ੍ਵੀਪ), ਜਿਸ ਥਾਂ ਬੰਗਾਲਖਾਡੀ ਨਾਲ ਗੰਗਾ ਦਾ ਸੰਗਮ ਹੁੰਦਾ ਹੈ। 3. ਦਸਮਹਾਪਦਮ ਗਿਣਤੀ. ਦੇਖੋ- ਸੰਗ੍ਯਾ। 4. ਸੱਤ ਸੰਖ੍ਯਾ ਬੋਧਕ, ਕਿਉਂਕਿ ਸਮੁੰਦਰ ਸੱਤ ਮੰਨੇ ਹਨ। 5. ਵਿ. ਸਗਰ ਨਾਲ ਹੈ ਜਿਸ ਦਾ ਸੰਬੰਧ. ਸਗਰ ਦਾ। 6. ਫ਼ਾ. [ساغر] ਸਾਗ਼ਰ. ਨਾਮ/n. ਕਟੋਰਾ. ਛੰਨਾ. ਪਿਆਲਾ. “ਬਦਿਹ ਸਾਕੀਆ! ਸਾਗ਼ਰੇ ਸਬਜ਼ ਰੰਗ॥” (ਹਕਾਯਤ) 7. ਸ਼ਰਾਬ ਦਾ ਪਿਆਲਾ. ਦੇਖੋ- ਸਾਕੀ। 8. ਵਿ. ਸਾ-ਗਰ. ਵਿਸ਼ (ਗਰ) ਭਰਿਆ. ਜਹਿਰ ਵਾਲਾ. “ਭੈ ਸਿੰਧੁ ਸਾਗਰ ਤਾਰਣੋ.” (ਬਿਹਾ ਛੰਤ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|