Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saajan. 1. ਭਲੇ ਪੁਰਸ਼, ਮਿੱਤਰ। 2. ਗੁਰਮੁੱਖ (ਭਾਵ)। 3. ਪਤੀ, ਪਿਆਰੇ। 4. ਪ੍ਰਭੂ, ਹਰਿ (ਭਾਵ)। 5. ਸਤਸੰਗੀ। 1. friend. 2. pious friend. 3. husband, soul mate, spouse. 4. The Lord, God. 5. companions of holy congregation. ਉਦਾਹਰਨਾ: 1. ਮੇਰੇ ਸਾਜਨ ਹਰਿ ਹਰਿ ਨਾਮੁ ਸਮਾਲਿ ॥ (ਮਿੱਤਰ). Raga Sireeraag 5, 99, 1:1 (P: 52). ਆਉ ਸਾਜਨ ਸੰਤ ਮੀਤ ਪਿਆਰੇ ॥ (ਭਲੇ ਪੁਰਸ਼). Raga Maajh 5, 35, 1:1 (P: 104). 2. ਸਾਜਨ ਮਨਿ ਆਨੰਦੁ ਹੈ ਗੁਰ ਕਾ ਸਬਦੁ ਵੀਚਾਰ ॥ Raga Bihaagarhaa 4, Vaar 3, Salok, 3, 1:2 (P: 549). ਸਾਜਨ ਮਿਲੇ ਸਹਜਿ ਸੁਭਾਇ ਹਰਿ ਸਿਉ ਪ੍ਰੀਤਿ ਬਣੀ ॥ (ਗੁਰਮੁੱਖ, ਗੁਰੂ). Raga Tukhaaree 1, Baarah Maahaa, 4:2 (P: 1107). 3. ਮਿਲੁ ਸਾਜਨ ਹਉ ਤੁਝੁ ਕੁਰਬਾਨੋ ॥ Raga Soohee 5, 5, 1:2 (P: 737). 4. ਨਾਨਕ ਸਾਜਨ ਕਉ ਬਲਿ ਜਾਈਐ ਸਾਚਿ ਮਿਲੇ ਘਰਿ ਆਏ ॥ Raga Soohee 1, Chhant 3, 1:6 (P: 765). 5. ਸਾਜਨ ਹੋਵਨਿ ਆਪਣੇ ਕਿਉ ਪਰ ਘਰਿ ਜਾਹੀ॥ ਸਾਜਨ ਰਾਤੇ ਸਚ ਕੇ ਸੰਗੇ ਮਨ ਮਾਹੀ॥ ਮਨ ਮਾਹਿ ਸਾਜਨ ਕਰਹਿ ਰਲੀਆ ਕਰਮ ਧਰਮ ਸਬਾਇਆ ॥ Raga Soohee 1, Chhant 5, 5:1;2;3 (P: 766).
|
Mahan Kosh Encyclopedia |
(ਸਾਜਨੁ) ਨਾਮ/n. ਸਨ੍-ਜਨ. ਭਲਾ ਮਨੁੱਖ. ਸੱਜਨ. ਮਿਤ੍ਰ. “ਸਾਜਨ ਦੇਖਾ ਤ ਗਲਿ ਮਿਲਾ.” (ਮਾਰੂ ਅ: ਮਃ ੧) 2. ਕਰਤਾਰ. ਜੋ ਸਭ ਨਾਲ ਮਿਤ੍ਰਭਾਵ ਰਖਦਾ ਹੈ. “ਸਤਿਗੁਰ ਅਗੈ ਅਰਦਾਸਿ ਕਰਿ ਸਾਜਨੁ ਦੇਇ ਮਿਲਾਇ.” (ਸ੍ਰੀ ਅ: ਮਃ ੧) 3. ਸੁਜਨ. “ਸਾਜਨੁ ਮੀਤੁ ਸਖਾ ਕਰਿ ਏਕੁ.” (ਗਉ ਮਃ ੫) 4. ਸ੍ਰਿਜਨ. ਰਚਣਾ. “ਸਰਵ ਜਗਤ ਕੇ ਸਾਜਨਹਾਰ.” (ਸਲੋਹ) ਦੇਖੋ- ਸਾਜਨਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|