Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saaṫ. 1. ਸਤ (ਮਹਾਨਕੋਸ਼ ਇਥੇ ‘ਸਾਤਸੂਤ’ ਦੇ ਅਰਥ ‘ਸਰੀਰ’ ਕਰਦਾ ਹੈ)। 2. (ਸੂਤਰ) ਸਾਤਰ (ਮਹਾਨਕੋਸ਼ ਇਸ ਦੇ ਅਰਥ ‘ਕਾਰੋਬਾਰ’ ਕਰਦਾ ਹੈ)। 1. seven. 2. (thread) etc. ਉਦਾਹਰਨਾ: 1. ਪੰਦ੍ਰਹ ਥਿੰਤੀ ਸਾਤ ਵਾਰ ॥ Raga Gaurhee, Kabir, Thitee, 1 Salok:1 (P: 343). 2. ਸਾਤ ਸੂਤ ਇਨਿ ਮੁੰਡੀਂਏ ਖੋਏ ਇਹੁ ਮੁਡੀਆ ਕਿਉ ਨ ਮੁਇਓ ॥ Raga Bilaaval, Kabir, 4, 2:2 (P: 856).
|
Mahan Kosh Encyclopedia |
ਸੰ. ਸਪ੍ਤ. ਸੱਤ. 7. “ਸਾਤ ਘੜੀ ਜਬ ਬੀਤੀ ਸੁਨੀ.” (ਭੈਰ ਨਾਮਦੇਵ) 2. ਦੇਖੋ- ਸਾਤਿ। 3. ਅ਼ [ساعت] ਸਾਅ਼ਤ. ਨਾਮ/n. ਸਮਾਂ. ਵੇਲਾ. “ਬੋਲਹਿ ਹਰਿ ਹਰਿ ਰਾਮ ਨਾਮ ਹਰ ਸਾਤੇ.” (ਸੋਰ ਮਃ ੪) ਹਰ ਵੇਲੇ ਰਾਮ ਨਾਮ ਬੋਲਹਿਂ। 4. ਸੰ. शात- ਸ਼ਾਤ. ਵਿ. ਤਿੱਖਾ. ਤੇਜ਼। 5. ਪਤਲਾ. ਕਮਜ਼ੋਰ। 6. ਸੁੰਦਰ। 7. ਨਾਮ/n. ਖ਼ੁਸ਼ੀ. ਆਨੰਦ। 8. ਸੰ. सात. ਵਿ. ਹਾਸਿਲ ਕੀਤਾ. ਪ੍ਰਾਪਤ ਕਰਿਆ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|