Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saaḋ. 1. ਸਵਾਦ, ਰਸ। 2. ਮੌਜਾਂ (ਭਾਵ)। 1. relishes, tastes, savour. 2. pleasures, revels. ਉਦਾਹਰਨਾ: 1. ਆਪਿ ਨਾਥੁ ਨਾਥੀ ਸਭ ਜਾ ਕੀ ਰਿਧਿ ਸਿਧਿ ਅਵਰਾ ਸਾਦ ॥ Japujee, Guru Nanak Dev, 29:2 (P: 6). ਉਦਾਹਰਨ: ਅਵਰਿ ਸਾਦ ਚਖਿ ਸਗਲੇ ਦੇਖੇ ਮਨ ਹਰਿ ਰਸੁ ਸਭ ਤੇ ਮੀਠਾ ਜੀਉ ॥ Raga Maajh 5, 22, 1:3 (P: 100). 2. ਜੇ ਕੋ ਨਾਉ ਧਰਾਏ ਵਡਾ ਸਾਦ ਕਰੇ ਮਨਿ ਭਾਣੇ ॥ Raga Aaasaa 1, 39, 3:1 (P: 360).
|
SGGS Gurmukhi-English Dictionary |
tastes, pleasures, relishes, indulgences.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਸ੍ਵਾਦ. ਰਸ. “ਸਾਦ ਕਰਿ ਸਮਧਾ, ਤ੍ਰਿਸਨਾ ਘਿਉ.” (ਮਲਾ ਮਃ ੧) “ਸਾਦਹੁ ਵਧਿਆ ਰੋਗੁ.” (ਮਃ ੩ ਵਾਰ ਸੂਹੀ) 2. ਭਾਵ- ਸਿੱਧਾਂਤ. “ਪੰਡਿਤ ਪੜਹਿ, ਸਾਦ ਨ ਪਾਵਹਿ.” (ਮਾਝ ਅ: ਮਃ ੩) 3. ਸੰ. साद. ਨਾਮ/n. ਤਬਾਹੀ. ਬਰਬਾਦੀ। 4. ਫ਼ਾ. [شاد] ਸ਼ਾਦ. ਖ਼ੁਸ਼. ਪ੍ਰਸੰਨ. “ਖਸਮ ਨ ਪਾਏ ਸਾਦ.” (ਵਾਰ ਆਸਾ) ਮਾਲਿਕ ਨੂੰ ਖ਼ੁਸ਼ ਨਹੀਂ ਪਾਉਂਦਾ। 5. ਦੇਖੋ- ਸਅ਼ਦ। 6. ਸੰ. शाद्. ਗਾਰਾ. ਚਿੱਕੜ। 7. ਦੁੱਬ. ਦੂਰਵਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|