Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saaḋʰ. 1. ਸੰਤ, ਸਾਧੂ, ਉਹ ਮਨੁੱਖ ਜਿਸ ਨੇ ਆਪਣੇ ਮਨ ਨੂੰ ਸਾਧਿਆ ਹੋਵੇ, ਵੇਖੋ ‘ਸਾਧਹ’ ਹੋਰ ਵੇਖੋ ‘ਸਾਧਨ’ ਸਾਧਾ, ਸਾਧੂ। 2. ਗੁਰੂ (ਭਾਵ)। 3. ਉਤਮ, ਸ੍ਰੇਸ਼ਟ। 4. ਸਧਰ, ਸ਼ਿੱਕ, ਤਾਂਘ (ਸ਼ਬਦਾਰਥ/ਦਰਪਣ), ਸ਼ਰਧਾ (ਸੰਥਿਆ), ਪੂਰਣਤਾ, ਕਮਾਲੀਅਤ (ਮਹਾਨਕੋਸ਼)। 1. saint, holy man. 2. pious/holy person viz., Guru. 3. supreme/superb man viz., Gurmukh. 4. desire, longing, aspiration, yearning, craving. ਉਦਾਹਰਨਾ: 1. ਗਾਵਹਿ ਸਿਧ ਸਮਾਧੀ ਅੰਦਰਿ ਗਾਵਨਿ ਸਾਧ ਵਿਚਾਰੇ ॥ Japujee, Guru Nanak Dev, 27:8 (P: 6). 2. ਸੇਵਾ ਸਾਧ ਨ ਜਾਨਿਆ ਹਰਿ ਰਾਇਆ ॥ Raga Aaasaa 5, So-Purakh, 4, 2:2 (P: 12). ਅੰਚਲੁ ਗਹਿ ਕੈ ਸਾਧ ਕਾ ਤਰਣਾ ਇਹੁ ਸੰਸਾਰੁ ॥ Raga Gaurhee 5, 172, 2:1 (P: 218). ਜਾ ਦਿਨ ਭੇਟੇ ਸਾਧ ਮੋਹਿ ਉਆ ਦਿਨ ਬਲਿਹਾਰੀ ॥ Raga Bilaaval 5, 40, 1:1 (P: 810). ਹਮ ਤੇ ਕਛੂ ਨ ਹੋਵਨਾ ਸਰਣਿ ਪ੍ਰਭ ਸਾਧ ॥ Raga Bilaaval 5, 60, 4:1 (P: 816). 3. ਜਾਸੁ ਜਪਤ ਹਰਿ ਹੋਵਹਿ ਸਾਧ ॥ (ਸ੍ਰੇਸ਼ਟ, ਗੁਰਮੁਖ). Raga Gaurhee 5, Asatpadee 2, 4:2 (P: 236). ਉਦਾਹਰਨ: ਪ੍ਰਭ ਕਾ ਸਿਮਰਨੁ ਸਾਧ ਕੈ ਸੰਗਿ ॥ (ਗੁਰਮੁੱਖਾਂ ਦੀ ਸੰਗਤ ਵਿਚ). Raga Gaurhee 5, Sukhmanee 1, 2:9 (P: 262). 4. ਕਬੀਰ ਜਉ ਤੁਹਿ ਸਾਧ ਪਿਰੰਮ ਕੀ ਸੀਸੁ ਕਾਟਿ ਕਰਿ ਗੋਇ ॥ Salok, Kabir, 239:1 (P: 1377).
|
SGGS Gurmukhi-English Dictionary |
[P. n.] Saint
SGGS Gurmukhi-English Data provided by
Harjinder Singh Gill, Santa Monica, CA, USA.
|
English Translation |
(1) n.m. saint, holyman, ascetic, mystic, monk, hermit, mendicant, anchorite, sadhu. (2) v. form. nominative / imperative of ਸਾਧਣਾ perform.
|
Mahan Kosh Encyclopedia |
ਸੰ. साध्. ਧਾ. ਪੂਰਣ ਕਰਨਾ. ਜਿੱਤ ਪਾਉਣੀ. ਫਤੇ ਕਰਨਾ. ਯਸ਼ ਪ੍ਰਾਪਤ ਕਰਨਾ। 2. ਨਾਮ/n. ਪੂਰਣਤਾ. ਕਮਾਲੀਅਤ. “ਜਉ ਤੁਹਿ ਸਾਧ ਪਿਰੰਮ ਕੀ.” (ਸ. ਕਬੀਰ) 3. ਸੰ. साधु- ਸਾਧੁ. ਉੱਤਮ. “ਜਾਸੁ ਜਪਤ ਹਰਿ ਹੋਵਹਿ ਸਾਧ.” (ਗਉ ਅ: ਮਃ ੫) 4. ਸੰਤ. “ਸਾਧ ਊਪਰਿ ਜਾਈਐ ਕੁਰਬਾਨੁ.” (ਸੁਖਮਨੀ) 5. ਸਾਧਨ ਦਾ ਸੰਖੇਪ. “ਜਪ ਤਪ ਸੰਜਮ ਲੱਖ ਸਾਧ ਸਿਧਾਵਣਾ.” (ਭਾਗੁ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|