Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saar⒤. 1. ਸੰਭਾਲਦੇ ਹੋਏ, ਸਮਝ ਕੇ, ਚੇਤੇ ਕਰਕੇ। 2. ਉਚਾਰਣ/ਬਿਆਨ ਕਰ। 3. ਸੰਵਾਰ ਕੇ, ਪੂਰਾ ਕਰਕੇ, ਰਾਸ ਕਰਕੇ। 4. ਖਬਰ ਲੈ ਕੇ, ਸੁਰਤ ਲੈ ਕੇ, ਖਬਰਦਾਰੀ ਕਰਕੇ, ਰਾਖੀ ਕਰਕੇ। 5. ਸਮਝ ਕੇ। 6. ਪਾ ਕੇ। 7. ਸਾਂਭ ਲੈ। 8. ਹੋਸ਼ ਨਾਲ ਬਤੀਤ ਕਰਕੇ। 9. ਖੇਡ (ਸਾਰਿ ਸਾਰੀ ਨਰਦਾ ਖੇਡ)। 1. grasping, comprehending. 2. utter, narrate. 3. fulfilling, accomplishing. 4. carefully, cautiously. 5. contemplating. 6. putting, applying. 7. secure, safegaurd. 8. watchfulness. 9. chess. ਉਦਾਹਰਨਾ: 1. ਮੂੜੈ ਰਾਮੁ ਜਪਹੁ ਗੁਣ ਸਾਰਿ ॥ Raga Sireeraag 1, 14, 1:1 (P: 19). ਹਉ ਜੀਵਾ ਗੁਣ ਸਾਰਿ ਅੰਤਰਿ ਤੂ ਵਸੈ ॥ Raga Soohee 1, 3, 3:1 (P: 751/52). 2. ਮਨ ਰੇ ਅਹਿਨਿਸਿ ਹਰਿ ਗੁਣ ਸਾਰਿ ॥ Raga Sireeraag 1, 20, 1:1 (P: 21). 3. ਵਸਤੂ ਲਹੈ ਘਰਿ ਆਪਣੈ ਚਲੈ ਕਾਰਜੁ ਸਾਰਿ ॥ Raga Sireeraag 1, Asatpadee 6, 3:2 (P: 56). ਉਦਾਹਰਨ: ਸਦਾ ਸਰਣਾਈ ਤਿਸ ਕੀ ਜਿਉ ਭਾਵੈ ਤਿਉ ਕਾਰਜੁ ਸਾਰਿ ॥ (ਪੂਰਾ ਕਰ/ਸੰਵਾਰ). Raga Aaasaa 3, Asatpadee 36, 8:2 (P: 430). 4. ਤੂ ਹੈ ਰਾਖਹਿ ਸਾਰਿ ਸਮਾਲਿ ॥ Raga Gaurhee 5, 174, 1:2 (P: 200). ਸਾਰਿ ਸਮੑਾਲੇ ਸਾਚਾ ਸੋਇ ॥ (ਖਿਆਲ ਰੱਖ ਕੇ, ਸਾਰ ਲੈ ਕੇ). Raga Bhairo 5, 51, 3:2 (P: 1151). 5. ਸਚੁ ਸੰਜਮੋ ਸਾਰਿ ਗੁਣਾ ਗੁਰ ਸਬਦੁ ਕਮਾਈਐ ਰਾਮ ॥ Raga Aaasaa 1, Chhant 2, 2:2 (P: 436). 6. ਅੰਜਨੁ ਸਾਰਿ ਨਿਰੰਜਨੁ ਜਾਣੈ ਸਰਬ ਨਿਰੰਜਨੁ ਰਾਇਆ ॥ Raga Maaroo, Solhaa 19, 9:3 (P: 1040). 7. ਹਉਮੈ ਮਾਰਿ ਬੀਚਾਰਿ ਮਨ ਗੁਣ ਵਿਚਿ ਗੁਣੁ ਲੈ ਸਾਰਿ ॥ Raga Basant 1, 1, 1:2 (P: 1168). 8. ਸਭ ਆਪਨ ਅਉਸਰ ਚਲੇ ਸਾਰਿ ॥ Raga Basant, Kabir, 5, 2:4 (P: 1194). 9. ਜਗੁ ਜੀਤਉ ਗੁਰ ਦੁਆਰਿ ਖੇਲਹਿ ਸਮਤ ਸਾਰਿ ਰਥੁ ਉਨਮਨਿ ਲਿਵ ਰਾਖਿ ਨਿਰੰਕਾਰਿ ॥ Sava-eeay of Guru Angad Dev, 1:6 (P: 1391). ਆਪੇ ਨਰੁ ਆਪੇ ਫੁਨਿ ਨਾਰੀ ਆਪੇ ਸਾਰਿ ਆਪ ਹੀ ਪਾਸਾ ॥ Sava-eeay of Guru Ramdas, Gayand, 12:4 (P: 1403).
|
SGGS Gurmukhi-English Dictionary |
[Var.] From Sāra
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸਾਰਕੇ. ਵਿਤਾਕੇ. ਦੇਖੋ- ਸਾਰਣਾ. “ਸਭ ਆਪਨ ਅਉਸਰ ਚਲੇ ਸਾਰਿ.” (ਬਸੰ ਕਬੀਰ) ਆਪਣਾ ਵੇਲਾ ਪੂਰਾ ਕਰਕੇ ਸਭ ਚਲੇ। 2. ਸੰ. ਸ਼ਾਰਿ. ਚੌਪੜ ਅਤੇ ਸ਼ਤਰੰਜ ਦਾ ਵਸਤ੍ਰ, ਜਿਸ ਉੱਪਰ ਨਰਦਾਂ ਅਤੇ ਮੁਹਰੇ ਰੱਖਕੇ ਖੇਡੀਦਾ ਹੈ. “ਆਪੇ ਸਾਰਿ, ਆਪ ਹੀ ਪਾਸਾ.” (ਸਵੈਯੇ ਮਃ ੪ ਕੇ) 3. ਨਰਦ, ਡਾਲਨਾ ਅਤੇ ਮੁਹਰਾ। 4. ਸੰਗੀਤ ਅਨੁਸਾਰ ਸ੍ਵਰ ਦਾ ਬੰਦ. ਧਾਤੁ ਅਥਵਾ- ਤੰਦ ਦਾ ਬੰਧਨ, ਜੋ ਸਾਜ ਉੱਤੇ ਸ੍ਵਰ ਦਾ ਵਿਭਾਗ ਕਰਨ ਲਈ ਲਗਾਈਦਾ ਹੈ. ਇਸ ਨੂੰ ਸੁੰਦਰੀ ਭੀ ਆਖਦੇ ਹਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|