Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saaraᴺg. ਹਾਥੀ। elephant. ਉਦਾਹਰਨ: ਸਾਰੰਗ ਜਿਉ ਪਗੁ ਧਰੈ ਠਿਮਿ ਠਿਮਿ ਆਪਿ ਆਪੁ ਸੰਧੂਰਏ ॥ Raga Vadhans 1, Chhant 2, 8:4 (P: 567).
|
SGGS Gurmukhi-English Dictionary |
[1. var.] 1. from Sāraga. 2. peacock, crane, Indian cuckoo. 3. spotted deer
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. a measure in Indian music; Lotus; antelop; lion; a kind of Indian cuckoo which is believed to drink only rain-drops.
|
Mahan Kosh Encyclopedia |
ਸੰ. शारङ्ग. ਨਾਮ/n. ਸ਼ਾਰ (ਚਿਤਕਬਰਾ-ਡੱਬਖੜੱਬਾ) ਹੈ ਅੰਗ ਜਿਸ ਦਾ. ਚਾਤਕ. ਪਪੀਹਾ। 2. ਹਰਿਣ. ਕਾਲਾਮ੍ਰਿਗ, ਜੋ ਉੱਪਰੋਂ ਕਾਲਾ ਅਤੇ ਹੇਠੋਂ ਚਿੱਟਾ ਹੁੰਦਾ ਹੈ। 3. ਅਬਲਕ ਘੋੜਾ। 4. ਹਾਥੀ. “ਸਾਰੰਗ ਜਿਉ ਪਗ ਧਰੈ ਠਿਮਿ ਠਿਮਿ.” (ਵਡ ਮਃ ੧) 5. ਭੌਰਾ. ਭ੍ਰਮਰ। 6. ਮੋਰ। 7. ਵਿ. ਡੱਬਖੜੱਬਾ. ਚਿੱਟੇ ਕਾਲੇ ਰੰਗ ਵਾਲਾ। 8. ਸੰ. शार्ङ्ग. ਸਿੰਗ ਦਾ ਬਣਿਆ ਹੋਇਆ। 9. ਨਾਮ/n. ਸਿੰਗ ਦਾ ਬਣਿਆ ਧਨੁਖ. ਉਹ ਕਮਾਨ, ਜੋ ਸਿੰਗ ਦੇ ਟੁਕੜੇ ਜੋੜਕੇ ਬਣਾਈ ਗਈ ਹੈ।{318} 10. ਖਾਸ ਕਰਕੇ ਵਿਸ਼ਨੁ ਦਾ ਧਨੁਖ। 11. ਅਦਰਕ. ਆਦਾ। 12. ਸੰ. सारङ्ग{319} ਛਤ੍ਰ. ਛਤਰ। 13. ਇੱਕ ਪ੍ਰਕਾਰ ਦਾ ਪੁਰਾਣਾ ਵਾਜਾ। 14. ਹੰਸ। 15. ਵਸਤ੍ਰ। 16. ਕਾਮਦੇਵ। 17. ਕੇਸ਼। 18. ਸੁਵਰਣ. ਸੁਇਨਾ। 19. ਭੂਖਣ. ਗਹਿਣਾ। 20. ਕਮਲ। 21. ਸ਼ੰਖ। 22. ਚੰਦਨ। 23. ਕਪੂਰ। 24. ਫੁੱਲ। 25. ਕੋਕਿਲਾ. ਕੋਇਲ। 26. ਬੱਦਲ। 27. ਸ਼ੇਰ। 28. ਰਾਤ. ਰਾਤ੍ਰਿ। 29. ਪ੍ਰਿਥਿਵੀ। 30. ਪ੍ਰਕਾਸ਼. ਰੌਸ਼ਨੀ। 31. ਦੀਵਾ. “ਸਾਰੰਗ ਮਾਹਿ ਪਤੰਗ ਪਰੈ ਨ ਡਰੈ.” (ਗੁਰੁਸੋਭਾ) 32. ਆਕਾਸ਼। 33. ਚੰਦ੍ਰਮਾ। 34. ਸੂਰਜ। 35. ਡੱਡੂ। 36. ਪਰਬਤ। 37. ਇੱਕ ਰਾਗ, ਜੋ ਕਾਫੀ ਠਾਟ ਦਾ ਔੜਵ ਸ਼ਾੜਵ{320} ਹੈ. ਇਸ ਨੂੰ ਨਿਸ਼ਾਦ ਸ਼ੁੱਧ ਅਤੇ ਕੋਮਲ ਦੋਵੇਂ ਲਗਦੇ ਹਨ, ਬਾਕੀ ਸਾਰੇ ਸ਼ੁੱਧ ਸੁਰ ਹਨ. ਸਾਰੰਗ ਦੇ ਗਾਉਣ ਦਾ ਵੇਲਾ ਦੋਪਹਿਰਾ (ਮਧ੍ਯਾਨ) ਹੈ. ਸਾਰੰਗ ਵਿੱਚ ਵਾਦੀ ਰਿਸ਼ਭ ਅਤੇ ਸੰਵਾਦੀ ਪੰਚਮ ਹੈ. ਆਰੋਹੀ ਵਿੱਚ ਧੈਵਤ ਵਰਜਿਤ ਹੈ, ਅਵਰੋਹੀ ਵਿੱਚ ਭੀ ਦੁਰਬਲ ਹੋਕੇ ਲਗਦਾ ਹੈ. ਆਰੋਹੀ- ਸ਼ ਰ ਮ ਪ ਨ ਸ਼ ਅਵਰੋਹੀ- ਸ਼ ਧ ਨਾ ਪ ਮ ਰ ਸ਼. ਇਸ ਰਾਗ ਦੇ ਕਈ ਭੇਦ ਹਨ. ਉੱਪਰ ਲਿਖਿਆ ਸ਼ੁੱਧ ਸਾਰੰਗ ਹੈ. ਸ਼੍ਰੀ ਗੁਰੂ ਗ੍ਰੰਥਸਾਹਬਿ ਵਿੱਚ ਸਾਰੰਗ ਦਾ ਛਬੀਹਵਾਂ ਨੰਬਰ ਹੈ। 38. ਸ਼ਹਿਦ ਦੀ ਮੱਖੀ। 39. ਸੱਪ। 40. ਸਮੁੰਦਰ। 41. ਸ਼ਿਵ। 42. ਹੱਥ (ਕਰ). 43. ਜਮੀਨ ਵਾਹੁਣ ਦਾ ਸੰਦ. ਹਲ। 44. ਕੱਜਲ। 45. ਕਬੂਤਰ। 46. ਕਰਤਾਰ। 47. ਕੁਚ (ਥਣ). 48. ਕਾਉਂ। 49. ਕ੍ਰਿਸ਼ਨਦੇਵ। 50. ਉਹ ਛੱਪਯ, ਜਿਸ ਵਿੱਚ ੪੫ ਗੁਰੁ ਅਤੇ ੫੮ ਲਘੁ, ਕੁੱਲ ੧੦੩ ਅੱਖਰ ਹੋਣ। 51. ਜਲ। 52. ਦਿਨ। 53. ਨਛਤ੍ਰ (ਤਾਰਾ). 54. ਬਿਜਲੀ। 55. ਖੰਜਨ (ਮਮੋਲਾ). 56. ਮੋਤੀ। 57. ਇਸਤ੍ਰੀ. ਨਾਰੀ। 58. ਵਿ. ਰੰਗਿਆ ਹੋਇਆ। 59. ਸੁੰਦਰ। 60. ਰਸ ਸਹਿਤ. ਸ-ਰਸ. ਦੇਖੋ- ਹੇਠ ਲਿਖੇ ਸਵੈਯੇ ਵਿੱਚ ਭਾਈ ਸੰਤੋਖ ਸਿੰਘ ਜੀ ਨੇ ਸਾਰੰਗ ਸ਼ਬਦ ਕਿਤਨਿਆਂ ਅਰਥਾਂ ਵਿੱਚ ਵਰਤਿਆ ਹੈ:- (ੳ) ਸਾਰੰਗ ਪੈ ਕਬਿ ਸਾਰੰਗ ਪੈ ਚੜ੍ਹਿ ਸਾਰੰਗ ਸ਼ਤੁ੍ਰਨ ਕੋ ਬਲਿ ਸਾਰੰਗ, (ਅ) ਸਾਰੰਗ ਜ੍ਯੋਂ ਜਗ ਮੇ ਕੁਲ ਸਾਰੰਗ, ਸਾਰੰਗ ਗ੍ਯਾਨ ਪ੍ਰਕਾਸ਼ਨ ਸਾਰੰਗ, (ੲ) ਸਾਰੰਗ ਦਾਸਨ ਕੋ ਪ੍ਰਿਯ ਸਾਰੰਗ ਸਾਰੰਗ ਦੋਸ਼ਨ ਕੋ ਸਮ ਸਾਰੰਗ, (ਸ) ਸਾਰੰਗਪਾਣਿ ਭਯੋ ਨਰ ਸਾਰੰਗ ਸਾਰੰਗ ਸ਼੍ਰੀ ਹਰਿਗੋਬਿੰਦ ਸਾਰੰਗ. ਅਰਥ- (ੳ) ਸਾਰੰਗ (ਘੋੜੇ) ਤੇ ਕਦੇ ਸਾਰੰਗ (ਹਾਥੀ) ਤੇ ਸਵਾਰ ਹੁੰਦੇ ਹਨ, ਸਾਰੰਗ (ਮ੍ਰਿਗ) ਵੈਰੀਆਂ ਨੂੰ ਬਲਵਾਨ ਸਾਰੰਗ (ਸ਼ੇਰ) ਹਨ. (ਅ) ਸਾਰੰਗ (ਸੂਰਜ) ਸਮਾਨ ਜਗਤ ਵਿੱਚ ਵੰਸ਼ ਸਾਰੰਗ (ਉੱਜਲ) ਹੈ, ਗ੍ਯਾਨਰੂਪ ਸਾਰੰਗ (ਦੀਪਕ) ਨੂੰ ਰੌਸ਼ਨ ਕਰਨ ਲਈ ਸਾਰੰਗ (ਅਗਨਿ) ਹਨ. (ੲ) ਸਾਰੰਗ (ਚਾਤ੍ਰਕ) ਦਾਸਾਂ ਨੂੰ ਪ੍ਯਾਰੇ ਸਾਰੰਗ (ਬੱਦਲ) ਹਨ, ਦੋਸ਼ਰੂਪ ਸਾਰੰਗ (ਡੱਡੂਆਂ) ਨੂੰ ਸਾਰੰਗ (ਸਰਪ) ਸਮਾਨ ਹਨ. (ਸ) ਸਾਰੰਗਪਾਣਿ (ਵਿਸ਼ਨੁ) ਹੋ ਗਿਆ ਹੈ ਨਰਸਾਰੰਗ (ਨਰ ਸਿੰਘ ਭਾਵ- ਪੁਰਖਾਂ ਵਿਚੋਂ ਸ਼ਿਰੋਮਣਿ) ਸਾਰੰਗ (ਕਾਮ) ਅਤੇ ਸਾਰੰਗ (ਚੰਦ੍ਰਮਾ) ਦੀ ਸ਼੍ਰੀ (ਸ਼ੋਭਾਰੂਪ) ਗੁਰੂ ਹਰਿਗੋਬਿੰਦ ਸਾਹਿਬ ਹਨ. Footnotes: {318} ਧਨੁਰਵੇਦ ਵਿੱਚ ਉਸ ਧਨੁਖ ਦੀ ਸ਼ਾਰੰਗ ਸੰਗ੍ਯਾ ਹੈ, ਜੋ ਸਾਢੇ ਛੀ ਹੱਥ ਲੰਮਾ ਹੋਵੇ ਅਰ ਜਿਸ ਵਿੱਚ ਤਿੰਨ ਵਲ (ਖ਼ਮ) ਹੋਣ. ਇਹ ਧਨੁਖ, ਘੋੜੇ ਅਤੇ ਹਾਥੀ ਦੇ ਸਵਾਰ ਲਈ ਵਰਤਣਾ ਲਿਖਿਆ ਹੈ. ਦੇਖੋ- ਸਸਤ੍ਰ. {319} ਇਸ ਦੀ ਵ੍ਯੁਤਪੱਤੀ ਭੀ ਪਹਿਲੇ ਅੰਗ ਵਾਲੀ ਹੈ. ਸ਼ਾਰ ਅਤੇ ਸਾਰ ਦੋਹਾਂ ਦਾ ਅਰਥ ਡੱਬਖੜੱਬਾ ਹੈ. {320} ਔੜਵ ਸ਼ਾੜਵ ਤੋਂ ਭਾਵ ਹੈ ਕਿ ਆਰੋਹੀ ਵਿੱਚ ਪੰਜ ਸੁਰ ਅਤੇ ਅਵਰੋਹੀ ਵਿੱਚ ਛੀ.
Mahan Kosh data provided by Bhai Baljinder Singh (RaraSahib Wale);
See https://www.ik13.com
|
|