Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saas. 1. ਸਾਹ, ਦਮ। 2. ਆਯੂ, ਉਮਰ (ਭਾਵ)। 3. ਸ਼ਾਸਤ੍ਰ। 4. ਸੁਰ (ਮਹਾਨਕੋਸ਼) (ਸ਼ਬਦਾਰਥ ‘ਦਰਪਣ’ ਇਸ ਦੇ ਅਰਥ ‘ਸਵਾਸ’ ਹੀ ਕਰਦੇ ਹਨ)। 1. breathings; breath. 2. life. 3. Shashtras, scripture. 4. tone; breath. ਉਦਾਹਰਨਾ: 1. ਸਿਮਰਤ ਸਾਸ ਗਿਰਾਸ ਪੂਰਨ ਬਿਸੁਆਸ ਕਿਉ ਮਨਹੁ ਬਿਸਾਰੀਐ ਜੀਉ ॥ Raga Sireeraag 5, Chhant 3, 2:2 (P: 80). ਸਾਸ ਗ੍ਰਾਸ ਕੋ ਦਾਤੋ ਠਾਕੁਰੁ ਸੋ ਕਿਉ ਮਨਹੁ ਬਿਸਾਰਿਓ ਰੇ ॥ (ਪ੍ਰਾਨਾਂ). Raga Gaurhee, Kabir, 56, 1:1 (P: 335). ਸਾਸ ਸਾਸ ਤੇਰੇ ਗੁਣ ਗਾਵਾ ਓਟ ਨਾਨਕ ਗੁਰ ਚਰਣਾ ਜੀਉ ॥ (ਨਿਤ, ਹਰਦਮ). Raga Maajh 5, 19, 4:3 (P: 100). 2. ਤੂ ਸਰਬ ਜੀਆ ਪ੍ਰਤਿਪਾਲਹੀ ਲੇਖੈ ਸਾਸ ਗਿਰਾਸ ॥ (ਆਯੂ, ਉਮਰ). Raga Sireeraag 1, 18, 1:2 (P: 20). 3. ਪੰਡਿਤ ਸੰਗਿ ਵਸਹਿ ਜਨ ਮੂਰਖ ਆਗਮ ਸਾਸ ਸੁਨੇ ॥ Raga Maaroo 1, 4, 4:1 (P: 990). 4. ਪੂਰੇ ਤਾਲ ਨਿਹਾਲੈ ਸਾਸ ॥ Raga Bhairo, Naamdev, 8, 3:1 (P: 1165).
|
SGGS Gurmukhi-English Dictionary |
[P. n.] Mother-in-law
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਸ੍ਵਾਸ. ਨਾਮ/n. ਸਾਹ. ਦਮ. “ਸਾਸ ਬਿਨਾ ਜਿਉ ਦੇਹੁਰੀ.” (ਕੇਦਾ ਛੰਤ ਮਃ ੫) 2. ਸ੍ਵਰ. ਸੁਰ. “ਪੂਰੇ ਤਾਲ ਨਿਹਾਲੇ ਸਾਸ.” (ਭੈਰ ਨਾਮਦੇਵ) 3. ਸੰ. ਸ਼ਾਸਤ੍ਰ. “ਪੰਡਿਤ ਸੰਗਿ ਬਸਹਿ ਜਨ ਮੂਰਖ ਆਗਮ ਸਾਸ ਸੁਨੇ.” (ਮਾਰੂ ਮਃ ੧) 4. ਸੰ. ਸ੍ਵਸ਼੍ਰੁ. ਸੱਸ. ਵਹੁਟੀ ਦੀ ਮਾਂ। 5. ਸ੍ਵਾਸਰੋਗ. ਦਮਕਸ਼ੀ. ਦਮਾ. “ਸਨਪਾਤ ਸਾਸ ਭਗਿੰਦ੍ਰ ਜੁਰ.” (ਸਲੋਹ) ਸੰਨਿਪਾਤ ਸ੍ਵਾਸਰੋਗ ਭਗੰਦਰ ਅਤੇ ਜ੍ਵਰ (ਤਾਪ). 6. ਸੰ. शास्- ਸ਼ਾਸ. ਧਾ. ਤਅ਼ਰੀਫ਼ ਕਰਨਾ. ਵਡਿਆਉਣਾ. ਉਪਦੇਸ਼ ਕਰਨਾ. ਹਿਤ ਦੀ ਬਾਤ ਕਹਿਣੀ. ਹੁਕਮ ਦੇਣਾ. ਦੰਡ ਦੇਣਾ. ਤਾੜਨਾ। 7. ਨਾਮ/n. ਆਗ੍ਯਾ. ਹੁਕਮ। 8. ਫ਼ਾ. [شاش] ਸ਼ਾਸ਼. ਮੂਤ੍ਰ. ਪੇਸ਼ਾਬ. ਦੇਖੋ- ਸ਼ਾਸ਼ੀਦਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|