Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saahaa. 1. (ਸੁ+ਆਹ ਚੰਗਾ ਦਿਨ) ਸ਼ੁਭ ਅਵਸਰ/ਦਿਹਾੜਾ, ਲਗਨ। 2. ਸਾਹਾਂ, ਸ਼ਾਹੂਕਾਰਾਂ। 3. ਸਵਾਸ। 4. ਗੁਰੂ (ਭਾਵ)। 5. ਪਰਮੇਸ਼ਰ, ਪ੍ਰਭੂ (ਭਾਵ)। 6. ਬਾਦਸ਼ਾਹ। 1. day (of wedding), auspicious moment/time. 2. bankers, financiers. 3. breath. 4. viz., Guru. 5. Lord, Master. 6. king, monarch, sovereign. ਉਦਾਹਰਨਾ: 1. ਸੰਬਤਿ ਸਾਹਾ ਲਿਖਿਆ ਮਿਲਿ ਕਰਿ ਪਾਵਹੁ ਤੇਲੁ ॥ Raga Gaurhee 1, Sohlay, 1, 3:1 (P: 12). 2. ਸੋ ਪਾਤਿਸਾਹੁ ਸਾਹਾ ਪਾਤਿਸਾਹਿਬੁ ਨਾਨਕੁ ਰਹਣੁ ਰਜਾਈ ॥ (ਸ਼ਾਹਾਂ ਦਾ). Japujee, Guru Nanak Dev, 27:22 (P: 6). ਉਦਾਹਰਨ: ਧਨੁ ਸਾਚਾ ਤੇਊ ਸਚ ਸਾਹਾ ॥ Raga Gaurhee 5, Baavan Akhree, 35:3 (P: 257). 3. ਜੇਤੇ ਜੀਅ ਜੀਵਹਿ ਲੈ ਸਾਹਾ ਜੀਵਾਲੇ ਤਾ ਕਿ ਅਸਾਹ ॥ Raga Maajh 1, Vaar 14, Salok, 1, 1:5 (P: 144). 4. ਹਰਿ ਪੂਜੀ ਹਰਿ ਪੂਜੀ ਚਾਹੀ ਮੇਰੇ ਸਤਿਗੁਰੁ ਸਾਹਾ ਰਾਮ ॥ Raga Aaasaa 1, Chhant 8, 3:2 (P: 442). 5. ਮੇਰੇ ਸਾਹਾ ਮੈ ਹਰਿ ਦਰਸਨ ਸੁਖੁ ਹੋਇ ॥ Raga Dhanaasaree 4, 13, 1:1 (P: 670). 6. ਸਭੁ ਕੋ ਤੁਝ ਹੀ ਵਿਚਿ ਹੈ ਮੇਰੇ ਸਾਹਾ ਤੁਝ ਤੇ ਬਾਹਰਿ ਕੋਈ ਨਾਹਿ॥ ਸਭਿ ਜੀਅ ਤੇਰੇ ਤੂੰ ਸਭਸ ਦਾ ਮੇਰੇ ਸਾਹਾ ਸਭਿ ਤੁਝ ਹੀ ਮਾਹਿ ਸਮਾਹਿ ॥ Raga Dhanaasaree 4, 13, 3:1;2 (P: 670). ਹੁਕਮੁ ਮੰਨੇ ਸੋਈ ਸੁਖੁ ਪਾਏ ਹੁਕਮੁ ਸਿਰਿ ਸਾਹਾ ਪਾਤਿਸਾਹਾ ਹੇ ॥ Raga Maaroo 3, Solhaa 12, 3:3 (P: 1055).
|
SGGS Gurmukhi-English Dictionary |
1. breath; breathing; life. 2. king, monarch. 3. banker. 4. i.e., Guru, God. 5. destined time/day, destiny, auspicious moment/time, day of wedding; time of death.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. propitious time and date for a marriage ceremony or other auspicious event.
|
Mahan Kosh Encyclopedia |
ਸੰ. ਸ੍ਵਹ ਸੁ ਅਹ. ਸੁ (ਚੰਗਾ) ਅਹ (ਦਿਨ). ਹਿੰਦੂਮਤ ਅਨੁਸਾਰ ਗ੍ਰਹ ਆਦਿਕ ਦੀ ਗਿਣਤੀ ਕਰਕੇ ਵਿਆਹ ਲਈ ਮੁਕੱਰਰ ਕੀਤਾ ਦਿਨ. ਸਿੰਧੀ. “ਸਾਹੌ.” “ਸੰਬਤਿ ਸਾਹਾ ਲਿਖਿਆ.” (ਸੋਹਿਲਾ) “ਸਾਹਾ ਗਣਹਿ ਨ ਕਰਹਿ ਬੀਚਾਰ.” (ਰਾਮ ਅ: ਮਃ ੧) 2. ਵ੍ਯ. ਸੰਬੋਧਨ. ਹੇ ਸ਼ਾਹ! “ਸਭਨਾ ਵਿਚਿ ਤੂੰ ਵਰਤਦਾ, ਸਾਹਾ!” (ਧਨਾ ਮਃ ੪) 2. ਸਾਹ (ਸ੍ਵਾਸ) ਦਾ ਬਹੁ ਵਚਨ. “ਜੇਤੇ ਜੀਅ ਜੀਵਹੀ ਲੈ ਸਾਹਾ.” (ਮਃ ੧ ਵਾਰ ਮਾਝ) 3. ਸ਼ਾਹਾਨ ਦਾ ਸੰਖੇਪ. ਸ਼ਾਹ ਦਾ ਬਹੁ ਵਚਨ. “ਸਿਰਿ ਸਾਹਾ ਪਾਤਿਸਾਹੁ.” (ਮਃ ੫ ਵਾਰ ਰਾਮ ੨). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|