Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sikʰee. 1. ਸ਼ਿਸਾਂ, ਅਨੁਆਈਆਂ, ਭਾਵ ਸਿਖ ਸੰਗਤਾਂ। 2. ਸਿਖਾਂ ਨੇ। 3. ਸਿਖ ਲਈ। 1. the followers; teachings. 2. The Sikhs/followers. 3. learnt. ਉਦਾਹਰਨਾ: 1. ਗੁਰੂ ਸਮੁੰਦੁ ਨਦੀ ਸਭਿ ਸਿਖੀ ਨਾਤੈ ਜਿਤੁ ਵਡਿਆਈ ॥ Raga Maajh 1, Vaar 26, Salok, 1, 1:24 (P: 150). 2. ਉਪਦੇਸੁ ਜਿ ਦਿਤਾ ਸਤਿਗੁਰੂ ਸੋ ਸੁਣਿਆ ਸਿਖੀ ਕੰਨੇ ॥ Raga Gaurhee 4, Vaar 25:3 (P: 314). 3. ਸਿਖੀ ਸਿਖਿਆ ਗੁਰ ਵੀਚਾਰਿ ॥ Raga Aaasaa 1, Vaar 5ਸ, 1, 2:13 (P: 465).
|
SGGS Gurmukhi-English Dictionary |
[P. n.] pl. the Sikhs
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸਿੱਖੀਂ. ਸਿੱਖਾਂ ਨੇ. “ਸਿਖੀ ਸਿਖਿਆ ਗੁਰ ਵੀਚਾਰਿ.” (ਵਾਰ ਆਸਾ) “ਸਿਖੀ ਅਤੈ ਸੰਗਤੀ ਪਾਰਬ੍ਰਹਮੁ ਕਰਿ ਨਮਸਕਾਰਿਆ.” (ਰਾਮ ਵਾਰ ੩) 2. ਦੇਖੋ- ਸਿੱਖੀ। 3. ਸੰ. शिखिन्. ਵਿ. ਚੋਟੀ ਵਾਲਾ। 4. ਨਾਮ/n. ਮੋਰ। 5. ਮੁਰਗਾ। 6. ਬਿਰਛ। 7. ਅਗਨਿ। 8. ਪਹਾੜ। 9. ਬੋਦੀ ਵਾਲਾ ਤਾਰਾ। 10. ਘੋੜਾ। 11. ਦੀਵਾ। 12. ਤੀਰ. ਵਾਣ। 13. ਇੰਦ੍ਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|