Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Siḋʰ-u-raa. ਸੰਧੂਰ (ਮਹਾਨਕੋਸ਼), ਨਲੀਏਰ, ਪਾਨ ਬੀੜਾ, ਖੰਡਾ (ਸੰਥਿਆ) ਸੰਧੂਰ ਵਾਲਾ ਨਲੀਏਰ (ਸ਼ਬਦਾਰਥ/ਦਰਪਣ)। red-lead, invited death. ਉਦਾਹਰਨ: ਮਰਨੇ ਤੇ ਕਿਆ ਡਰਪਨਾ ਜਬ ਹਾਥਿ ਸਿਧਉਰਾ ਲੀਨ ॥ Salok, Kabir, 71:2 (P: 1368).
|
SGGS Gurmukhi-English Dictionary |
coconut colored with red-lead (used by the Satee at the time of jumping into dead husband’s pyre).
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਸਿੰਦੂਰ. ਸੰਧੂਰ. “ਮਰਨੇ ਤੇ ਕਿਆ ਡਰਪਨਾ ਜਬ ਹਾਥਿ ਸਿਧਉਰਾ ਲੀਨ?” (ਸ. ਕਬੀਰ) ਸਤੀ ਆਪਣੇ ਪਤੀ ਦੀ ਲੋਥ ਨਾਲ ਜਲਣ ਵੇਲੇ ਇੱਕ ਥਾਲੀ ਵਿੱਚ ਸ਼੍ਰੀਫਲ, ਸੰਧੂਰ, ਫੁੱਲ, ਸੁਪਾਰੀ ਅਤੇ ਚਾਉਲ ਰੱਖਕੇ ਘਰੋਂ ਜਾਂਦੀ ਹੈ. ਪਤੀ ਦੇ ਮੱਥੇ ਸੰਧੂਰ ਦਾ ਤਿਲਕ ਕਰਕੇ, ਬਾਕੀ ਸਾਮਗ੍ਰੀ ਜਿਵੇਂ- ਦੇਵਤਾ ਦੀ ਮੂਰਤੀ ਨੂੰ ਚੜ੍ਹਾਈਦੀ ਹੈ, ਤਿਵੇਂ- ਅਰਪਨ ਕਰਦੀ ਹੈ. ਫੇਰ ਚਿਤਾ ਦੀ ਪਰਕੰਮਿਆ ਕਰਕੇ ਕੁਟੰਬ ਦੇ ਲੋਕਾਂ ਤੇ ਸੰਧੂਰ ਛਿੜਕਦੀ ਅਤੇ ਆਸ਼ੀਰਵਾਦ ਦਿੰਦੀ ਹੈ. ਪਤੀ ਦਾ ਸਿਰ ਆਪਣੇ ਪੱਟ ਤੇ ਰੱਖਕੇ ਚਿਤਾ ਨੂੰ ਅੱਗ ਲਾਉਣ ਦੀ ਆਗ੍ਯਾ ਦਿੰਦੀ ਹੈ. ਕਈ ਗ੍ਯਾਨੀ ਸਿਧਉਰਾ ਦਾ ਅਰਥ ਨਲੀਏਰ ਕਰਦੇ ਹਨ, ਜੋ ਅਸੰਗਤ ਹੈ. ਦੇਖੋ- ਸਰਬਲੋਹ- “ਸ਼੍ਰੀਫਲ ਸਿਧਉਰਾ ਪੁਹਪ ਪੁੰਗਿ ਅੱਛਤ ××× ਸਤੀ ਬੇਖ ਰਾਜੈ ਮਨੋ ਬ੍ਰਿਧ ਅਨੰਗੀ.” (ਅ: ੨, ਛੰਦ ੧੯) ਦੇਖੋ- ਸਿੰਦਉਰਾ ਅਤੇ ਸੰਧਉਰਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|