Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Siḋʰ⒤. 1. ਸਿਧੀਆਂ, ਕਰਾਮਾਤੀ ਸ਼ਕਤੀਆਂ। 2. ਪੂਰਨਤਾ, ਸਫਲਤਾ। 3. ਵੱਡੇ ਜੋਗੀ, ਸਿਧੀਆਂ ਦੇ ਸੁਆਮੀ। 4. ਸਫਲ/ਪੂਰਨ ਹੁੰਦਾ ਹੈ। 5. ਪ੍ਰਾਪਤੀ। 6. ਕਮਾਈ ਹੋਈ ਅਕਲ। 7. ਆਤਮਕ ਜ਼ਬਤ/ਸੰਜ਼ਮ; ਪੂਰਨ ਮਨੁੱਖ। 8. ਪੈਂਡਾ (ਪੂਰਾ) ਕਰਦਾ ਸੀ, ਸਫਰ ਤੈਹ ਕਰਦਾ ਸੀ। 1. miracles, occult powers. 2. perfection, success. 3. men of miracles, great Yogis. 4. adjusted, succeeds. 5. attainment, realization. 6. comprehension, perception, understanding. 7. mental discipline; perfect man. 8. use to go, travelled. ਉਦਾਹਰਨਾ: 1. ਆਪਿ ਨਾਥੁ ਨਾਥੀ ਸਭ ਜਾ ਕੀ ਰਿਧਿ ਸਿਧਿ ਅਵਰਾ ਸਾਦ ॥ Japujee, Guru Nanak Dev, 29:2 (P: 6). ਉਦਾਹਰਨ: ਮੂਡ ਮੁੰਡਾਏ ਜੌ ਸਿਧਿ ਪਾਈ ॥ Raga Gaurhee, Kabir, 4, 2:1 (P: 324). 2. ਗੁਰਿ ਪੂਰੇ ਹਰਿ ਨਾਮ ਸਿਧਿ ਪਾਈ ਕੋ ਵਿਰਲਾ ਗੁਰਮਤਿ ਚਲੈ ਜੀਉ ॥ Raga Maajh 4, 1, 1:3 (P: 94). 3. ਸਾਧਿਕ ਸਿਧਿ ਜਿਸੈ ਕਉ ਫਿਰਦੇ ॥ Raga Maajh 5, 35, 2:1 (P: 130). 4. ਵਡਭਾਗੀ ਮਿਲੁ ਸੰਗਤੀ ਮੇਰੇ ਗੋਵਿੰਦਾ ਜਨ ਨਾਨਕ ਨਾਮ ਸਿਧਿ ਕਾਜੈ ਜੀਉ ॥ Raga Maajh 4, 68, 4:4 (P: 175). 5. ਏਕ ਦ੍ਰਿਸਟਿ ਕਰਿ ਦੇਖਦਾ ਮਨ ਭਾਵਨੀ ਤੇ ਸਿਧਿ ਹੋਇ ॥ Raga Gaurhee 4, Vaar 1, Salok, 4, 1:2 (P: 300). 6. ਨਾ ਓਨ ਸਿਧਿ ਨ ਬੁਧਿ ਹੈ ਨ ਸੰਜਮੀ ਫਿਰਹਿ ਉਤਵਤਾਏ ॥ Raga Aaasaa 3, Asatpadee 32, 5:2 (P: 427). 7. ਅਚਰੁ ਚਰੈ ਤਾ ਸਿਧਿ ਹੋਈ ਸਿਧੀ ਤੇ ਬੁਧਿ ਪਾਈ ॥ Raga Sorath 4, 9, 1:1 (P: 607). 8. ਏਕ ਕੋਸਰੋ ਸਿਧਿ ਕਰਤ ਲਾਲੂ ਤਬ ਚਤੁਰ ਪਾਤਰੋ ਆਇਓ ॥ Raga Sorath 5, 61, 1:2 (P: 624).
|
SGGS Gurmukhi-English Dictionary |
[P. n.] Power of working, miracles, supernatural power
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. सिद्घि- ਸਿੱਧਿ. ਨਾਮ/n. ਕਰਾਮਾਤ. ਅਲੌਕਿਕ ਸ਼ਕਤਿ. “ਪ੍ਰਭੁ ਕੈ ਸਿਮਰਨਿ ਰਿਧਿ ਸਿਧਿ ਨਉ ਨਿਧਿ.” (ਸੁਖਮਨੀ) 2. ਕਾਮਯਾਬੀ. ਕੰਮ ਵਿੱਚ ਸਫਲਤਾ. “ਕਾਰਜ ਸਿਧਿ ਨ ਹੋਵਨੀ.” (ਮਃ ੩ ਵਾਰ ਬਿਲਾ) 3. ਮੁਕਤਿ. ਨਿਜਾਤ। 4. ਬੁੱਧਿ। 5. ਸੰਪਦਾ. ਵਿਭੂਤਿ। 6. ਵਿਜਯ. ਜਿੱਤ। 7. ਅੱਠ ਸੰਖ੍ਯਾ ਬੋਧਕ ਸ਼ਬਦ, ਕਿਉਂਕਿ ਮੁੱਖ ਸਿੱਧੀਆਂ ਅੱਠ ਮੰਨੀਆਂ ਹਨ. ਦੇਖੋ- ਅਸਟ ਸਿੱਧਿ। 8. ਦੇਵੀ. ਦੁਰਗਾ। 9. ਦੌਲਤ. ਸੰਪਦਾ। 10. ਦਕ੍ਸ਼ ਦੀ ਪੁਤ੍ਰੀ ਜੋ ਧਰਮ ਦੀ ਇਸਤ੍ਰੀ ਸੀ। 11. ਭੰਗ. ਵਿਜਿਯਾ। 12. ਪਾਦੁਕਾ. ਖੜਾਂਉਂ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|