Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sifaṫ⒤. 1. ਉਸਤਤ, ਤਾਰੀਫ, ਜਸ (ਹਰਿ ਦਾ)। 2. ਜਿਸ ਦੀ ਉਸਤਤ ਕੀਤੀ ਜਾਵੇ ਭਾਵ ਪ੍ਰਭੂ। 3. ਉਪਮਾ/ਉਸਤਤ ਕਰਨ ਨਾਲ, ਸਿਫਤ ਦੁਆਰਾ। 1. praise, eulogy, glory. 2. who is praised/eulogized viz., The Lord. 3. with praise/glorification. ਉਦਾਹਰਨਾ: 1. ਜਿਸ ਨੋ ਬਖਸੇ ਸਿਫਤਿ ਸਾਲਾਹ ॥ Japujee, Guru Nanak Dev, 25:16 (P: 5). ਕੇਤੇ ਤੇਰੇ ਜੀਅ ਜੰਤ ਸਿਫਤਿ ਕਰਹਿ ਦਿਨੁ ਰਾਤਿ ॥ Raga Sireeraag 1, 10, 3:2 (P: 18). 2. ਧਾਤੁ ਮਿਲੈ ਫੁਨਿ ਧਾਤੁ ਕਉ ਸਿਫਤੀ ਸਿਫਤਿ ਸਮਾਇ ॥ Raga Sireeraag 1, 12, 1:1 (P: 18). 3. ਗੁਰਮੁਖਿ ਦਰਗਹ ਸਿਫਤਿ ਸਮਾਇ ॥ Raga Raamkalee, Guru Nanak Dev, Sidh-Gosat, 41:5 (P: 942). ਕੂੜਿ ਕਮਾਣੈ ਕੂੜੋ ਹੋਵੈ ਨਾਨਕ ਸਿਫਤਿ ਵਿਗਾਸਿ ॥ Raga Aaasaa 1, Vaar 22, Salok, 2, 3:5 (P: 474).
|
SGGS Gurmukhi-English Dictionary |
[Ara. n.] Praise
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਸਿਫਤੀ) ਨਾਮ/n. ਉਸਤਤਿ. ਦੇਖੋ- ਸਿਫਤ. “ਸਿਫਤਿ ਸਰਮ ਕਾ ਕਪੜਾ ਮਾਂਗਉ.” (ਪ੍ਰਭਾ ਮਃ ੧) 2. ਜਿਸ ਦੀ ਸਿਫਤ ਕੀਤੀ ਜਾਵੇ. ਸ਼ਲਾਘਾਯੋਗ, ਕਰਤਾਰ. “ਵਾਹੁ ਵਾਹੁ ਸਿਫਤਿ ਸਲਾਹ ਹੈ.” (ਮਃ ੩ ਵਾਰ ਗੂਜ ੧) “ਸਿਫਤੀ ਸਾਰ ਨ ਜਾਣਨੀ.” (ਮਃ ੧ ਵਾਰ ਸੂਹੀ) 3. ਸਿਫਤ ਦ੍ਵਾਰਾ. ਸਿਫਤ ਤੋਂ. “ਸਿਫਤੀ ਗੰਢੁ ਪਵੈ ਦਰਬਾਰਿ.” (ਮਃ ੧ ਵਾਰ ਮਾਝ) 4. ਸਿਫ਼ਤਾਂ ਨਾਲ. “ਸਿਫਤੀ ਭਰੇ ਤੇਰੇ ਭੰਡਾਰਾ.” (ਸੋਦਰੁ) 5. ਸਿਫਤਾਂ ਦਾ. “ਅੰਤ ਨ ਸਿਫਤੀ, ਕਹਿਣ ਨ ਅੰਤੁ.” (ਜਪੁ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|