Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sir. ਸੀਸ। head. ਉਦਾਹਰਨ: ਜਾ ਤੁਧੁ ਭਾਵੈ ਤੇਗ ਵਗਾਵਹਿ ਸਿਰ ਮੁੰਡੀ ਕਟਿ ਜਾਵਹਿ ॥ Raga Maajh1, Vaar 15, Salok, 1, 1:5 (P: 145). ਸਿਰ ਊਪਰਿ ਮਾਤ ਪਿਤਾ ਗੁਰਦੇਵ ॥ (ਸਿਰ ਉਤੇ ਹੋਣ ਦਾ ਭਾਵ ਹੈ ਰਾਖੇ ਹੋਣਾ). Raga Dhanaasaree 5, 24, 1:1 (P: 677). ਸਿਰ ਉਪਰਿ ਜਮਕਾਲੁ ਨ ਸੁਝਈ ਦੂਜੈ ਭਰਮਿਤਾ ॥ Raga Soohee 3, Vaar 5:3 (P: 787). ਘਟਿ ਘਟਿ ਪੂਰਨੁ ਸਿਰ ਸਿਰਹਿ ਨਿਬੇਰਾ ॥ (ਸਿਰ ਸਿਰਹਿ ਦਾ ਭਾਵ ਹੈ ਹਰ ਇਕ ਦੇ ਕਰਮਾਂ ਅਨੁਸਾਰ ਹੈ). Raga Maaroo 5, Solhaa 3, 1:2 (P: 1073). ਨਾਨਕ ਸਚੇ ਨਾਮ ਬਿਨੁ ਸਿਰ ਖੁਰ ਪਤਿ ਪਾਟੀ ॥ (ਸਿਰ ਖੁਰਾ ਤੋਂ ਭਾਵ ਹੈ ਸਿਰ ਤੋਂ ਪੈਰਾਂ ਤੱਕ ਭਾਵ ਸਾਰੀ). Raga Malaar1, Vaar 20ਸ, 1, 2:5 (P: 1287).
|
SGGS Gurmukhi-English Dictionary |
[P. n.] Head
SGGS Gurmukhi-English Data provided by
Harjinder Singh Gill, Santa Monica, CA, USA.
|
English Translation |
(1) n.m. head. (2) prep. on upon, against.
|
Mahan Kosh Encyclopedia |
ਸੰ. शिरस् ਅਤੇ ਸ਼ੀਰਸ਼. ਨਾਮ/n. ਸੀਸ. “ਸਿਰ ਧਰਿ ਤਲੀ ਗਲੀ ਮੇਰੀ ਆਉ.” (ਸਵਾ ਮਃ ੧) 2. ਇਹ ਸ਼ਬਦ ਵਿਸ਼ੇਸ਼ਣ ਹੋਕੇ ਉੱਪਰ, ਸ਼ਿਰੋਮਣਿ ਅਰਥ ਬੋਧਕ ਭੀ ਹੋਇਆ ਕਰਦਾ ਹੈ. ਜੈਸੇ- “ਵੇਲੇ ਸਿਰ ਪਹੁਚਣਾ, ਅਤੇ ਇਹ ਸਾਰਿਆਂ ਦਾ ਸਿਰ ਹੈ.” (ਲੋਕੋ) 3. ਸਿਰ ਸ਼ਬਦ ਸ੍ਰਿਜ (ਰਚਨਾ) ਅਰਥ ਭੀ ਰਖਦਾ ਹੈ. ਦੇਖੋ- ਸਿਰਿ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|