Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
SiMmriṫ⒤. ਧਾਰਮਿਕ ਗ੍ਰੰਥ। religious treatise. ਉਦਾਹਰਨ: ਬੋਲਾ ਜੇ ਸਮਝਾਈਐ ਪੜੀਅਹਿ ਸਿੰਮ੍ਰਿਤਿ ਪਾਠ ॥ Raga Maajh 1, Vaar 12, Salok, 1, 1:4 (P: 143).
|
SGGS Gurmukhi-English Dictionary |
[n.] Simritis
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਸਿਮ੍ਰਿਤਿ, ਸਿਮ੍ਰਿਤੀ) ਸੰ. स्मृति- ਸਿ੍ਮ੍ਰਤਿ. ਨਾਮ/n. ਚੇਤਾ. ਯਾਦਦਾਸ਼੍ਤ. ਯਾਦਗੀਰੀ। 2. ਰਿਖੀਆਂ ਦੇ ਲਿਖੇ ਹੋਏ ਉਹ ਧਰਮਗ੍ਰੰਥ, ਜੋ ਉਨ੍ਹਾਂ ਨੇ ਵੇਦਵਾਕਾਂ ਨੂੰ ਅਥਵਾ- ਬਜੁਰਗਾਂ ਦੇ ਉਪਦੇਸ਼ਾਂ ਨੂੰ ਚੇਤੇ ਕਰਕੇ ਲਿਖੇ ਹਨ. ਇਨ੍ਹਾਂ ਦੀ ਗਿਣਤੀ ਬਹੁਤ ਹੈ ਪਰ ਮੁੱਖ ੩੧ ਹਨ ਇਨ੍ਹਾਂ ਦੇ ਅੰਦਰ ਹੀ ਅਠਾਰਾਂ ਅਤੇ ਅਠਾਈ ਸਿਮ੍ਰਿਤੀਆਂ ਆ ਜਾਂਦੀਆਂ ਹਨ:- ਮਨੁਸਿਮ੍ਰਿਤਿ, ਯਾਗ੍ਯਵਲਕ੍ਯ, ਲਘੁਅਤ੍ਰਿ, ਅਤ੍ਰਿ, ਵ੍ਰਿੱਧਅਤ੍ਰਿ, ਵਿਸ਼ਨੁ, ਲਘੁਹਾਰੀਤ, ਵ੍ਰਿੱਧਹਾਰੀਤ, ਔਸ਼ਨਸ, ਔਸ਼ਨਸਸੰਹਿਤਾ, ਆਂਗਿਰਸ, ਯਮ, ਆਪਸ੍ਤੰਬ, ਸੰਵਰਤ, ਕਾਤ੍ਯਾਯਨ, ਵ੍ਰਿਹਸਪਤਿ, ਪਾਰਾਸ਼ਰ, ਵ੍ਰਿਹਤਪਾਰਾਸ਼ਰੀ, ਵ੍ਯਾਸ, ਲਘੁਵ੍ਯਾਸ, ਸ਼ੰਖ, ਲਿਖਿਤ, ਦਕ੍ਸ਼, ਗੌਤਮ, ਵ੍ਰਿੱਧਗੌਤਮ, ਸ਼ਾਤਾਤਪ, ਵਾਸਿਸ਼੍ਠ, ਪੁਲਸ੍ਤ੍ਯ, ਬੁਧ, ਕਸ਼੍ਯਪ, ਅਤੇ ਨਾਰਦਸਿਮ੍ਰਿਤਿ. “ਸਾਸਤ੍ਰ ਸਿੰਮ੍ਰਿਤਿ ਬਿਨਸਹਿਗੇ ਬੇਦਾ.” (ਗਉ ਅ: ਮਃ ੫) “ਕੋਟਿ ਸਿਮ੍ਰਿਤਿ ਪੁਰਾਨ ਸਾਸਤ੍ਰ, ਨ ਆਵਈ ਵਹ ਚਿੱਤ.” (ਜਾਪੁ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|