Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Seeṫaa. 1. ਸੀਤਾ ਹੋਇਆ (‘ਸ਼ਬਦਾਰਥ’ ਇਸ ਦੇ ਅਰਥ ‘ਸੀਤਾ’ ਰਾਮਚੰਦਰ ਜੀ ਦੀ ਪਤਨੀ ਅਥਵਾ ਬਹਾਦਰ ਇਸਤਰੀਆਂ ਦੇ ਪ੍ਰਤੀਕ ਵਜੋਂ ਕਰਦਾ ਹੈ)। 2. ਭਗਵਾਨ ਰਾਮ ਦੀ ਪਤਨੀ ਰਾਜਾ ਜਨਕ ਦੀ ਪੁੱਤਰੀ। 1. sewn, stiched. 2. Sita - wife of Lord Rama, daughter of Raja Janak. ਉਦਾਹਰਨਾ: 1. ਤਿਥੈ ਸੀਤੋ ਸੀਤਾ ਮਹਿਮਾ ਮਾਹਿ ॥ Japujee, Guru Nanak Dev, 37:5 (P: 8). ਹਉਮੈ ਮਾਰਿ ਨਿਵਾਰਿਆ ਸੀਤਾ ਹੈ ਚੋਲਾ ॥ Raga Soohee 1, 4, 4:2 (P: 729). 2. ਗਾਵਨਿ ਸੀਤਾ ਰਾਜੇ ਰਾਮ ॥ Raga Aaasaa 1, Vaar 5, Salok, 1, 2:8 (P: 465). ਸੀਤਾ ਲਖਮਣੁ ਵਿਛੁੜਿ ਗਇਆ ॥ Raga Raamkalee 3, Vaar 14, Salok, 1, 1:6 (P: 954).
|
SGGS Gurmukhi-English Dictionary |
[P. v.] (From Sīunā) past, sewn
SGGS Gurmukhi-English Data provided by
Harjinder Singh Gill, Santa Monica, CA, USA.
|
English Translation |
(1) n.f. name of Lord Rama's wife. (2) v. form. past indefinite of ਸਿਊਣਾ, stitched, sewed.
|
Mahan Kosh Encyclopedia |
ਵਿ. ਸ੍ਯੂਤ. ਸੀੱਤਾ. ਸਿਉਣਾ ਦਾ ਭੂਤ ਕਾਲ ਰੂਪ. “ਸੀਤਾ ਹੈ ਚੋਲਾ.” (ਸੂਹੀ ਮਃ ੧) 2. ਸੰ. सीता. ਨਾਮ/n. ਲਕ੍ਸ਼ਮੀ। 3. ਪਾਰਬਤੀ। 4. ਸ਼ਰਾਬ। 5. ਗੰਗਾ ਦੀ ਧਾਰ। 6. ਹਲ ਦੇ ਚਊ ਦਾ ਫਲ। 7. ਹਲ ਦੀ ਲਕੀਰ. ਓਰਾ। 8. ਸੀਰਧ੍ਵਜ ਜਨਕ ਦੀ ਪੁਤ੍ਰੀ ਅਤੇ ਸ਼੍ਰੀ ਰਾਮਚੰਦ੍ਰ ਜੀ ਦੀ ਪਤਨੀ ਜੋ ਕੁਸ਼ ਅਤੇ ਲਵ ਦੀ ਮਾਤਾ ਸੀ. ਇਹ ਪਰਮ ਪਤਿਵ੍ਰਤਾ ਮੰਨੀ ਗਈ ਹੈ. “ਸੀਤਾ ਲੈਗਿਆ ਦਹਸਿਰੋ.” (ਸਵਾ ਮਃ ੧) ਵਾਲਮੀਕ ਕਾਂਡ ੧, ਸਰਗ ੬੬ ਵਿੱਚ ਲੇਖ ਹੈ ਕਿ ਰਾਜਾ ਸੀਰਧ੍ਵਜ ਜੱਗ ਲਈ ਜਮੀਨ ਸਾਫ ਕਰਨ ਵਾਸਤੇ ਹਲ ਜੋਤ ਰਿਹਾ ਸੀ, ਤਦ ਇੱਕ ਕੰਨ੍ਯਾ ਜਮੀਨ ਵਿੱਚੋਂ ਪ੍ਰਗਟੀ. ਹਲ ਦੀ ਸੀਤਾ (ਲੀਕ) ਵਿੱਚੋਂ ਉਪਜਣੇ ਕਾਰਣ ਨਾਉਂ “ਸੀਤਾ” ਹੋਇਆ. ਜਨਕ ਦੀ ਇਸਤ੍ਰੀ ਸੁਨਯਨਾ ਅਰ ਜਨਕ ਨੇ ਇਹ ਪੁਤ੍ਰੀ ਕਰਕੇ ਪਾਲੀ, ਇਸ ਕਾਰਣ ਜਨਕਜਾ ਕਹਾਈ. ਜਮੀਨ ਵਿਚੋਂ ਪੈਦਾ ਹੋਣ ਕਰਕੇ ਭੂਮਿਜਾ ਤਥਾ- ਅਯੋਨਿਜਾ ਭੀ ਇਸ ਦੇ ਨਾਉਂ ਪ੍ਰਸਿੱਧ ਹੋਏ.{366} ਵਾਲਮੀਕ ਕਾਂਡ ੭, ਸਰਗ ੧੭ ਵਿੱਚ ਕਥਾ ਹੈ ਕਿ ਕੁਸ਼ਧ੍ਵਜ ਨਾਮੇ ਇੱਕ ਮਹਾਤਮਾ ਦੀ ਪੁਤ੍ਰੀ ਵੇਦਵਤੀ ਵਿਸ਼ਨੁ ਨੂੰ ਪਤਿ ਧਾਰਣ ਲਈ ਤਪ ਕਰ ਰਹੀ ਸੀ. ਉਸ ਦਾ ਸੁੰਦਰ ਰੂਪ ਦੇਖਕੇ ਦੈਤਾਂ ਦੇ ਰਾਜਾ ਸ਼ੁੰਭ ਨੇ ਕੁਸ਼ਧ੍ਵਜ ਨੂੰ ਮਾਰਕੇ ਕੰਨ੍ਯਾ ਲੈਣੀ ਚਾਹੀ, ਪਰ ਉਸ ਦੇ ਹੱਥ ਨਾ ਆਈ. ਫਿਰ ਰਾਵਣ ਨੇ ਇੱਕ ਵਾਰ ਵੇਦਵਤੀ ਨੂੰ ਆਪਣੀ ਵਹੁਟੀ ਬਣਾਉਣ ਲਈ ਇੱਛਾ ਪ੍ਰਗਟ ਕੀਤੀ. ਜਦ ਉਸ ਨੇ ਨਾ ਮੰਨਿਆ ਤਦ ਰਾਵਣ ਨੇ ਕੇਸਾਂ ਤੋਂ ਫੜਕੇ ਖਿੱਚ ਲਈ. ਵੇਦਵਤੀ ਕੇਸ ਛੁਡਾਕੇ ਅਗਨੀ ਵਿੱਚ ਪ੍ਰਵੇਸ਼ ਕਰ ਗਈ ਅਰ ਰਾਵਣ ਦੇ ਮਾਰਣ ਲਈ ਸੀਤਾ ਹੋਕੇ ਪ੍ਰਗਟੀ ਅਰ ਵਿਸ਼ਨੁਰੂਪ ਰਾਮ ਨੂੰ ਪਤੀ ਧਾਰਿਆ. ਸੀਰਧ੍ਵਜ ਨੇ ਪ੍ਰਤਿਗ੍ਯਾ ਕੀਤੀ ਸੀ ਕਿ ਜੋ ਸ਼ਿਵ ਦੇ ਧਨੁਖ ਤੇ ਚਿੱਲਾ ਚੜ੍ਹਾਵੇਗਾ, ਉਹ ਜਾਨਕੀ ਨੂੰ ਵਰੇਗਾ, ਸੋ ਰਾਮ ਨੇ ਧਨੁਖ ਪੁਰ ਚਿੱਲਾ ਹੀ ਨਹੀਂ ਚੜ੍ਹਾਇਆ, ਬਲਕਿ ਖਿੱਚਕੇ ਦੋ ਟੋਟੇ ਕਰ ਦਿੱਤਾ, ਇਸ ਵਾਸਤੇ ਸੀਤਾ ਨੂੰ ਵਰਿਆ. ਵਾਲਮੀਕ ਕਾਂਡ ੧, ਸਰਗ ੬੭ ਵਿੱਚ ਇਸ ਧਨੁਖ ਬਾਬਤ ਲਿਖਿਆ ਹੈ ਕਿ ਦਕ੍ਸ਼ ਦਾ ਜੱਗ ਨਾਸ਼ ਕਰਕੇ ਸ਼ਿਵ ਦੇ ਦੇਵਰਾਤ ਨਾਮਕ ਜਨਕ ਪਾਸ ਇਹ ਇਮਾਨਤ ਰੱਖਿਆ ਸੀ ਅਰ ਧਨੁਖ ਇਤਨਾ ਭਾਰੀ ਸੀ ਕਿ ਉਸ ਨੂੰ ਉਠਾਕੇ ਸ੍ਰੀ ਰਾਮ ਪਾਸ ਲਿਆਉਣ ਲਈ ੫੦੦੦ ਆਦਮੀ ਲੱਗੇ ਸਨ. ਸੀਤਾ ਰਾਮਚੰਦ੍ਰ ਜੀ ਦੇ ਬਨਵਾਸ ਸਮੇਂ ਸਾਥ ਰਹੀ ਅਰ ਪਤੀ ਦੀ ਸੇਵਾ ਦੇ ਮੁਕਾਬਲੇ ਘਰ ਦੇ ਸੁਖ ਤਿਆਗ ਦਿੱਤੇ. ਜਦ ਰਾਮ ਦੇ ਇਸ਼ਾਰੇ ਨਾਲ ਲਮਛਣ ਨੇ ਦੰਡਕ ਬਨ ਵਿੱਚ ਰਾਵਣ ਦੀ ਭੈਣ ਸੂਪਨਖਾ (ਸੂਰਪਣਖਾ) ਦਾ ਨੱਕ ਵੱਢ ਦਿੱਤਾ, ਤਦ ਰਾਵਣ ਨੇ ਭੈਣ ਦਾ ਬਦਲਾ ਲੈਣ ਲਈ ਸੀਤਾ ਚੁਰਾ ਲਈ. ਸੁਗ੍ਰੀਵ ਦੀ ਸਹਾਇਤਾ ਨਾਲ ਰਾਮ ਨੇ ਹਨੂਮਾਨ ਦੀ ਰਾਹੀਂ ਲੰਕਾ ਵਿੱਚ ਸੀਤਾ ਦਾ ਹੋਣਾ ਮਲੂਮ ਕਰਕੇ ਰਾਵਣ ਨਾਲ ਯੁੱਧ ਕਰਕੇ ਸੀਤਾ ਪ੍ਰਾਪਤ ਕੀਤੀ. ਜਦ ਸੀਤਾ ਅਸ਼ੋਕਵਾਟਿਕਾ ਤੋਂ ਰਾਮ ਦੇ ਸਾਮ੍ਹਣੇ ਲਿਆਂਦੀ ਗਈ, ਤਦ ਰਾਮ ਨੇ ਆਖਿਆ ਕਿ ਹੇ ਸੀਤਾ! ਤੇਰੇ ਆਚਰਣ ਵਿੱਚ ਮੈਨੂੰ ਸੰਸਾ ਹੈ, ਇਸ ਲਈ ਜਿਧਰ ਜੀ ਚਾਹੇ ਚਲੀ ਜਾ, ਤੂੰ ਹੁਣ ਮੇਰੇ ਕੰਮ ਦੀ ਨਹੀਂ. ਇਸ ਪੁਰ ਸੀਤਾ ਅਗਨੀ ਵਿੱਚ ਪ੍ਰਵੇਸ਼ ਕਰ ਗਈ ਅਰ ਸਤ ਦੇ ਬਲ ਭਸਮ ਨਾ ਹੋਈ. ਸਾਰੇ ਦੇਵਤਿਆਂ ਨੇ ਸੀਤਾ ਦੇ ਸਤ ਦੀ ਗਵਾਹੀ ਦਿੱਤੀ ਤਦ ਰਾਮ ਨੇ ਅੰਗੀਕਾਰ ਕੀਤੀ. ਦੇਖੋ- ਵਾਲਮੀਕ ਕਾਡ ੬, ਸਰਗ ੧੭-੧੮-੧੯. ਅਯੋਧ੍ਯਾ ਵਿੱਚ ਰਾਮਚੰਦ੍ਰ ਜੀ ਦੇ ਰਾਜ ਪ੍ਰਾਪਤ ਹੋਣ ਪੁਰ ਸੀਤਾ ਸੁਖ ਸਾਥ ਰਹੀ ਅਰ ਗਰਭਵਤੀ ਹੋਈ. ਇੱਕ ਦਿਨ “ਭਦ੍ਰ” ਨਾਮਕ ਮਖੌਲੀਏ ਨੇ ਰਾਮਚੰਦ੍ਰ ਜੀ ਨੂੰ ਆਖਿਆ ਕਿ ਲੋਕਾਂ ਵਿੱਚ ਆਪ ਦੀ ਬਦਨਾਮੀ ਹੈ ਕਿ ਰਾਵਣ ਦੇ ਘਰ ਰਹੀ ਸੀਤਾ ਨੂੰ ਆਪ ਨੇ ਘਰ ਵਸਾਇਆ ਹੈ. ਇਸ ਪੁਰ ਰਾਮ ਨੇ ਲਛਮਣ ਨੂੰ ਹੁਕਮ ਦਿੱਤਾ ਕਿ ਸੀਤਾ ਨੂੰ ਜੰਗਲ ਵਿੱਚ ਛੱਡ ਆਓ. ਲਛਮਣ ਨੇ ਆਗ੍ਯਾ ਪਾਲਨ ਕੀਤੀ. ਸੀਤਾ ਦਾ ਰੋਣਾ ਸੁਣਕੇ ਬਾਲਮੀਕਿ ਰਿਖੀ ਨੂੰ ਦਯਾ ਆਈ ਅਰ ਉਹ ਆਪਣੇ ਆਸ਼੍ਰਮ ਵਿੱਚ ਲੈਗਿਆ. ਉਸ ਥਾਂ ਸੀਤਾ ਦੇ ਦੋ ਜੌੜੇ ਪੁਤ੍ਰ ਜਨਮੇ. ਵਾਲਮੀਕਿ ਨੇ ਲਿਖਿਆ ਹੈ ਕਿ ਕੁਸ਼ਾ ਨਾਲ ਬਾਲਕ ਦੀ ਰਖ੍ਯਾ ਲਈ ਜਲ ਸੇਚਨ ਕਰਨ ਕਰਕੇ “ਕੁਸ਼” ਅਤੇ ਲਵ (ਖਸ) ਨਾਲ ਜਲ ਸੇਚਨ ਕਾਰਣ ਲਵ ਨਾਮ ਹੋਇਆ. ਕੁਸ਼ ਵਡਾ ਅਤੇ ਲਵ ਛੋਟਾ ਸੀ. ਬਾਲਕਾਂ ਦੀ ਰਿਖੀ ਨੇ ਪਾਲਨਾ ਕੀਤੀ ਅਰ ਵਿਦ੍ਯਾ ਪੜ੍ਹਾਈ. ਖਾਸ ਕਰਕੇ ਰਾਮਾਯਣ ਕੰਠ ਕਰਾਕੇ ਗਾਯਨ ਦੀ ਰੀਤੀ ਦੱਸੀ. ਸ੍ਰੀ ਰਾਮ ਦੇ ਅਸ਼੍ਵਮੇਧ ਜੱਗ ਦੇ ਉਤਸਵ ਵਿੱਚ ਰਿਖੀ ਕੁਸ਼ ਲਵ ਨੂੰ ਨਾਲ ਲੈਕੇ ਅਯੋਧ੍ਯਾ ਗਿਆ. ਬਾਲਕਾਂ ਦਾ ਗਾਯਨ ਸੁਣਕੇ ਰਾਮ ਅਤੇ ਸਾਰੇ ਦਰਬਾਰੀ ਮੋਹਿਤ ਹੋਗਏ. ਰਿਖੀ ਨੇ ਸੀਤਾ ਦੀ ਪਵਿਤ੍ਰਤਾ ਦੱਸਕੇ ਕੁਸ਼ ਲਵ ਦਾ ਰਾਮ ਦੇ ਪੁਤ੍ਰ ਹੋਣਾ ਨਿਸ਼ਚੇ ਕਰਾਇਆ. ਇਸ ਪੁਰ ਸ਼੍ਰੀ ਰਾਮ ਨੇ ਸੀਤਾ ਨੂੰ ਬੁਲਾਉਣ ਲਈ ਆਗ੍ਯਾ ਕੀਤੀ. ਸੀਤਾ ਨੇ ਭਰੇ ਦਰਬਾਰ ਵਿੱਚ ਆਕੇ ਆਖਿਆ ਕਿ ਜੇ ਮੈ ਆਪਣੇ ਪਤੀ ਰਾਮ ਬਿਨਾਂ ਹੋਰ ਕਿਸੇ ਨੂੰ ਮਨ ਕਰਕੇ ਭੀ ਨਹੀਂ ਚਿਤਵਿਆ, ਤਾਂ ਹੇ ਪ੍ਰਿਥਵੀ! ਮੈਨੂੰ ਆਪਣੇ ਵਿਚ ਨਿਵਾਸ ਦੇ. ਸੀਤਾ ਦੇ ਇਹ ਕਹਿਣ ਪੁਰ ਪ੍ਰਿਥਿਵੀ ਫਟ ਗਈ ਅਰ ਸੀਤਾ ਉਸ ਵਿੱਚ ਲੀਨ ਹੋਗਈ. ਦੇਖੋ- ਵਾਲਮੀਕ ਕਾਂਡ ੭, ਸਰਗ ੯੭. ਜੌ ਮੇਰੇ ਵਚ ਕਰਮ ਕਰ ਹ੍ਰਿਦੈ ਬਸਤ ਰਘੁਰਾਇ, ਪ੍ਰਿਥੀ! ਪੈਡ ਮੁਹਿ ਦੀਜਿਯੇ ਲੀਜੈ ਆਪਮਿਲਾਇ. ਸੁਨਤ ਬਚਨ ਧਰਨੀ ਫਟਗਈ, ਲੋਪ ਸੀਆ ਤਿਹ ਭੀਤਰਿ ਭਈ, ਚਕ੍ਰਤ ਰਹੇ ਨਿਰਖ ਰਘੁਰਾਈ, ਰਾਜ ਕਰਨ ਕੀ ਆਸ ਚੁਕਾਈ. (ਰਾਮਾਵ) 9. ਪੀਪਾ ਭਗਤ ਦੀ ਇਸਤ੍ਰੀ। 10. ਵੇਦਾਂ ਅਨੁਸਾਰ ਖੇਤੀ ਦੀ ਦੇਵੀ। 11. ਸੰ. ਸ਼ੀਤਾ. ਸਰਦੀ. ਠੰਡ। 12. ਅਮਲਤਾਸ. Footnotes: {366} ਅਦਭੁਤ ਰਾਮਾਯਣ ਦੇ ਅੱਠਵੇਂ ਸਗí ਵਿੱਚ ਲਿਖਿਆ ਹੈ ਕਿ ਰਾਵਣ ਨੇ ਆਪਣੇ ਤੀਰ ਦੀ ਨੋਕ ਨਾਲ ਰਿਖੀਆਂ ਦਾ ਲਹੂ ਕੱਢ ਕੇ ਇੱਕ ਘੜਾ ਭਰਿਆ, ਅਰ ਉਹ ਆਪਣੀ ਰਾਣੀ ਮੰਦੋਦਰੀ ਪਾਸ ਲੈ ਜਾ ਕੇ ਰੱਖਿਆ, ਅਰ ਮੰਦੋਦਰੀ ਨੂੰ ਆਖਿਆ ਕਿ ਇਸ ਨੂੰ ਸੰਭਾਲ ਕੇ ਰੱਖਣਾ, ਇਸ ਵਿੱਚ ਰਿਖੀਆਂ ਦਾ ਲਹੂ ਜ਼ਹਿਰ ਨਾਲੋਂ ਭੀ ਬੁਰਾ ਹੈ. ਮੰਦੋਦਰੀ ਨੇ ਰਾਵਣ ਨੂੰ ਦੇਵਾਂਗਨਾ ਆਦਿ ਨਾਲ ਭੋਗ ਕਰਦੇ ਦੇਖਕੇ ਦੁਖੀ ਹੋਕੇ ਰਿਖੀਆਂ ਦਾ ਲਹੂ ਮਰਣ ਦੀ ਇੱਛਾ ਨਾਲ ਪੀ ਲੀਤਾ, ਜਿਸ ਤੋਂ ਉਸਨੂੰ ਗਰਭ ਹੋ ਗਿਆ. ਮੰਦੋਦਰੀ ਨੇ ਚਿੰਤਾ ਕੀਤੀ ਕਿ ਮੈ ਇੱਕ ਵਰ੍ਹੇ ਤੋਂ ਪਤੀ ਪਾਸ ਨਹੀਂ ਗਈ, ਪਤੀ ਦੇ ਪੁੱਛਣ ਤੇ ਮੈ ਕੀ ਉੱਤਰ ਦੇ ਸਕਾਂਗੀ. ਅੰਤ ਨੂੰ ਮੰਦੋਦਰੀ ਵਿਮਾਨ ਤੇ ਬੈਠਕੇ ਕੁਰੁਖੇਤ੍ਰ ਆਈ ਅਤੇ ਆਪਣੇ ਗਰਭ ਨੂੰ ਗਿਰਾਕੇ ਜਮੀਨ ਵਿੱਚ ਦਫ਼ਨ ਕਰ ਗਈ. ਰਿਖੀਆਂ ਦੇ ਆਖੇ ਜਨਕ ਨੇ ਕੁਰੁਖੇਤ੍ਰ ਭੂਮਿ ਵਿੱਚ ਆਕੇ ਜੱਗ ਲਈ ਜ਼ਮੀਨ ਸਾਫ ਕਰਨ ਵਾਸਤੇ ਹਲ ਚਲਾਇਆ ਜਿਸ ਤੋਂ ਸੀਤਾ ਨਿਕਲ ਆਈ. ਦੇਵਤਿਆਂ ਨੇ ਆਕਾਸ਼ ਬਾਣੀ ਕੀਤੀ ਕਿ ਹੇ ਜਨਕ! ਇਹ ਲੜਕੀ ਲਕ੍ਸ਼ਮੀ ਹੈ, ਤੂੰ ਇਸਦੀ ਪਾਲਨਾ ਕਰ. ਜਨਕ ਨੇ ਸੀਤਾ ਨੂੰ ਪੁਤ੍ਰੀ ਕਰਕੇ ਪਾਲਿਆ. ਲੋਕਾਂ ਵਿੱਚ ਇਹ ਕਥਾ ਭੀ ਪ੍ਰਚਲਿਤ ਹੈ ਕਿ ਬਤੌਰ ਖ਼ਿਰਾਜ ਦੇ ਰਿਖੀਆਂ ਦਾ ਲੋਹੂ ਜੋ ਰਾਵਣ ਨੇ ਲਿਆ ਸੀ, ਉਸ ਦਾ ਭਰਿਆ ਘੜਾ ਜਿਮੀਨ ਵਿੱਚ ਦੱਬ ਦਿੱਤਾ, ਜਿਸ ਵਿਚੋਂ ਸੀਤਾ ਜਨਮੀ ਅਤੇ ਹਲ ਵਾਹੁੰਦੇ ਜਨਕ ਦੇ ਹੱਥ ਆਈ.
Mahan Kosh data provided by Bhai Baljinder Singh (RaraSahib Wale);
See https://www.ik13.com
|
|