Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Su. 1. ਉਹ। 2. ਉਸ ਨੂੰ। 3. ਅਥਵਾ, ਅਤੇ। 4. ਵੀ। 5. ਇਸ ਕਰਕੇ। 6. ਓਹੀ, ਪਹਿਲੇ ਵਾਲਾ। 7. ਸੋ। 8. ਜਿਸ ਨੂੰ। 9. ਉਸ। 10. (ਅਗੇਤਰ ਰੂਪ ਵਿਚ) ਚੰਗੇ, ਸ੍ਰੇਸ਼ਟ ਜਿਵੇਂ। 11. ਤਾਂ। 1. that; the same. 2. to him. 3. and, coupled with. 4. even. 5. so, consequently, therefore, hence. 6. the same, earlier. 7. this. 8. to which, to whom. 9. that. 10. good, worthy (as suffix) viz. 11. still, as yet, till now. ਉਦਾਹਰਨਾ: 1. ਕਵਣੁ ਸੁ ਵੇਲਾ ਵਖਤੁ ਕਵਣੁ ਕਵਣੁ ਥਿਤਿ ਕਵਣੁ ਵਾਰੁ ॥ Japujee, Guru Nanak Dev, 21:9 (P: 4). ਬਾਬਾ ਰੋਵਹਿ ਰਵਹਿ ਸੁ ਜਾਣੀਅਹਿ ਮਿਲਿ ਰੋਵੈ ਗੁਣ ਸਾਰੇਵਾ ॥ (ਉਹੀ). Raga Vadhans 1, Alaahnneeaan 4, 4:1 (P: 581). ਜਿਥੈ ਸੁ ਵਸਤੁ ਨ ਜਾਪਈ ਆਪੇ ਵਰਤਉ ਜਾਣਿ ॥ (ਉਹ/ਅਸਲ ਵਸਤੂ). Raga Raamkalee 3, Vaar 16, Salok, 2, 2:3 (P: 954). 2. ਮਨਹਠਿ ਮਤੀ ਬੂਡੀਐ ਗੁਰਮੁਖਿ ਸਚੁ ਸੁ ਤਾਰਿ ॥ (ਪ੍ਰਭੂ ਉਸ ਨੂੰ ਤਾਰ ਲੈਂਦਾ ਹੈ). Raga Sireeraag 1, 16, 1:3 (P: 20). ਖੁੰਢਾ ਅੰਦਰਿ ਰਖਿ ਕੈ ਦੇਨਿ ਸੁ ਮਲ ਸਜਾਇ ॥ Raga Maajh 1, Vaar 11, Salok, 1, 2:2 (P: 143). 3. ਨਾਰੀ ਦੇਖਿ ਵਿਗਾਸੀਅਹਿ ਨਾਲੇ ਹਰਖੁ ਸੁ ਸੋਗੁ ॥ Raga Sireeraag 1, Asatpadee 15, 3:2 (P: 63). 4. ਅਜੈ ਸੁ ਜਾਗਉ ਆਸ ਪਿਆਸੀ ॥ Raga Aaasaa 1, 26, 3:1 (P: 357). ਅਜੈ ਸੁ ਰੋਵੈ ਭੀਖਿਆ ਖਾਇ ॥ Raga Raamkalee 3, Vaar 14, Salok, 1, 1:3 (P: 953). 5. ਲਬੁ ਲੋਭੁ ਅਹੰਕਾਰ ਸੁ ਪੀਰਾ ॥ Raga Aaasaa 1, Asatpadee 7, 2:2 (P: 414). ਮਥੁਰਾ ਜਨ ਜਾਨਿ ਕਹੀ ਜੀਅ ਸਾਚੁ ਸੁ ਅਉਰ ਕਛੂ ਨ ਬਿਚਾਰਨ ਕਉ ॥ Sava-eeay of Guru Ramdas, ਮਬੁ 2:3 (P: 1404). 6. ਤੁਮਹਿ ਸੁ ਕੰਤ ਨਾਰਿ ਹਮ ਸੋਈ ॥ Raga Aaasaa, Kabir, 35, 3:2 (P: 484). 7. ਏਹ ਦੇਹ ਸੁ ਬਾਂਕੀ ਜਿਤੁ ਹਰਿ ਜਾਪੀ ਹਰਿ ਹਰਿ ਨਾਮਿ ਸੁਹਾਵੀਆ ॥ Raga Vadhans 4, Ghorheeaan, 1, 1:5 (P: 575). 8. ਤੇਰੋ ਨਹੀ ਸੁ ਜਾਨੀ ਮੋਰੀ ॥ Raga Todee 5, 16, 1:2 (P: 715). 9. ਅਜੈ ਸੁ ਚੋਭ ਕਉ ਬਿਲਲ ਬਿਲਾਤੇ ਨਰਕੇ ਘੋਰ ਪਚਾਹੀ ॥ (ਉਸ ਚੋਭ ਨਾਲ). Raga Raamkalee, Kabir, 3, 4:2 (P: 969). 10. ਭਨਿ ਦਾਸ ਸੁ ਆਸ ਜਗਤੁ ਗੁਰੁ ਕੀ ਪਾਰਸੁ ਭੇਟਿ ਪਰਸੁ ਕਰੵਉ ॥ Sava-eeay of Guru Ramdas, Nal-y, 11:4 (P: 1400). ਸੁਰੰਗ ਰੰਗੀਲੇ ਹਰਿ ਹਰਿ ਧਿਆਇ ॥ (ਸੁਹਣੇ ਰੰਗਾਂ ਵਿਚ). Raga Bhairo, Naamdev, 1, 1:2 (P: 1163). ਸੁਕਰਣੀ ਕਾਮਣਿ ਗੁਰ ਮਿਲਿ ਹਮ ਪਾਈ ॥ (ਉਤਮ ਕਰਣੀ). Raga Aaasaa 5, 3, 1:1 (P: 371). ਬੈਸਿ ਸੁਥਾਨਿ ਕਹਾਂ ਗੁਣ ਤੇਰੇ ਕਿਆ ਕਿਆ ਕਥਉ ਅਪਾਰਾ ॥ (ਸ੍ਰੇਸ਼ਟ/ਪਵਿੱਤਰ ਥਾਂ ਤੇ). Raga Malaar 1, 3, 4:1 (P: 1255). ਸੁ ਕਹੁ ਟਲ ਗੁਰੁ ਸੇਵੀਐ ਅਹਿਨਿਸਿ ਸਹਜਿ ਸੁਭਾਇ ॥ Sava-eeay of Guru Angad Dev, 10:5 (P: 1392). 11. ਅਜਹੁ ਸੁ ਨਾਉ ਸੁਮੰਦ੍ਰ ਮਹਿ ਕਿਆ ਜਾਨਉ ਕਿਆ ਹੋਇ ॥ Salok, Kabir, 39:1 (P: 1366). ਉਦਾਹਰਨ: ਫਰੀਦਾ ਗਲੀ ਸੁ ਸਜਣ ਵੀਹ ਇਕੁ ਢੂੰਢੇਂਦੀ ਨ ਲਹਾਂ ॥ Salok, Farid, 87:1 (P: 1382).
|
SGGS Gurmukhi-English Dictionary |
[P. pro.] That, he, I t
SGGS Gurmukhi-English Data provided by
Harjinder Singh Gill, Santa Monica, CA, USA.
|
English Translation |
pref. denoting goodness.
|
Mahan Kosh Encyclopedia |
ਸੰ. ਵ੍ਯ. ਅਤਿ. ਬਹੁਤ ਜਾਦਾ. “ਮਮਤਾ ਮੋਹ ਸੁ ਬੰਧਨਾ, ਪੁਤ੍ਰ ਕਲਤ੍ਰ ਸੁ ਧੰਧ.” (ਮਃ ੩ ਵਾਰ ਬਿਹਾ) 2. ਉਪ-ਉੱਤਮ. ਸ਼੍ਰੇਸ਼੍ਠ. “ਸੁ ਕਰਣੀ ਕਾਮਣਿ ਗੁਰ ਮਿਲਿ ਹਮ ਪਾਈ.” (ਆਸਾ ਮਃ ੫) 3. ਨਾਮ/n. ਸੰਮਤਿ. ਰਾਯ। 4. ਕ੍ਰਿ. ਵਿ. ਨਿਰਯਤਨ. ਸੁਗਮ। 5. ਵਿ. ਸੁੰਦਰ। 6. ਸ੍ਵ ਵਾਸਤੇ ਭੀ ਸੁ ਆਇਆ ਹੈ. “ਜਿਸ ਨੋ ਹਰਿ ਸੁ ਪ੍ਰਸੰਨ ਹੋਇ.” (ਸੂਹੀ ਮਃ ੪) ਆਪ ਪ੍ਰਸੰਨ ਹੋਵੇ. “ਸੁਰੂਪ ਮੇ ਬ੍ਰਿੱਤਿ ਟਿਕਾਈ.” (ਗੁਪ੍ਰਸੂ) ਸ੍ਵਰੂਪ ਵਿੱਚ ਵ੍ਰਿੱਤੀ ਟਿਕਾਈ। 7. ਪੜਨਾਂਵ/pron. ਉਹ. ਵਹ. ਸੋ. “ਸੁ ਐਸਾ ਰਾਜਾ ਸ੍ਰੀ ਨਰਹਰੀ.” (ਮਲਾ ਨਾਮਦੇਵ) 8. ਕ੍ਰਿਯਾ ਸ਼ਬਦ ਦੇ ਅੰਤ ਇਹ ‘ਉਸ ਨੇ’ ਅਰਥ ਵਿੱਚ ਆਉਂਦਾ ਹੈ. ਇਹ ਇੱਕ ਵਚਨ ਅਨ੍ਯ ਪੁਰਖ ਦੇ ਪੜਨਾਉਂ ਦਾ ਚਿੰਨ੍ਹ ਹੈ. ਜਿਵੇਂ- ਦਿੱਤੋਸੁ ਲੱਧੋਸੁ ਆਦਿ. ਉਸ ਨੇ ਦਿੱਤਾ ਉਸ ਨੇ ਲੱਭਿਆ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|