Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sujaaṇ⒰. 1. ਸਿਆਣਾ। 2. ਪ੍ਰਭੂ (ਭਾਵ)। 3. ਸੋਝੀ ਵਾਲਾ (ਗੁਰੂ)। 4. (ਸਭ ਕੁਝ) ਜਾਣਨ ਵਾਲਾ। 1. wise, sagacious. 2. Omniscient Lord. 3. wise (Guru). 4. Omniscient Lord. ਉਦਾਹਰਨਾ: 1. ਆਪਿ ਸੁਜਾਣੁ ਨ ਭੁਲਈ ਸਚਾ ਵਡ ਕਿਰਸਾਣੁ ॥ Raga Sireeraag 1, 13, 2:1 (P: 19). 2. ਜਿਸ ਤੇ ਸੋਝੀ ਮਨਿ ਪਈ ਮਿਲਿਆ ਪੁਰਖੁ ਸੁਜਾਣੁ ॥ Raga Sireeraag 5, 74, 4:2 (P: 43). 3. ਜਨਮ ਮਰਨ ਦੁਖੁ ਕਟਿਆ ਹਰਿ ਭੇਟਿਆ ਪੁਰਖੁ ਸੁਜਾਣੁ ॥ Raga Gaurhee 5, Vaar 1, Salok, 5, 1:3 (P: 318). 4. ਕਿਆ ਸਾਲਾਹੀ ਸਚੇ ਪਾਤਿਸਾਹ ਜਾਂ ਤੂ ਸੁਘੜੁ ਸੁਜਾਣੁ ॥ Raga Raamkalee, Balwand & Sata, Vaar 6:16 (P: 968).
|
Mahan Kosh Encyclopedia |
(ਸੁਜਾਨ) ਸੁਗ੍ਯਾਨ ਅਤੇ ਸੁਗ੍ਯਾਨੀ. ਦੇਖੋ- ਸੁਜਾਣ. “ਆਪਿ ਸੁਜਾਣੁ ਨ ਭੁਲਈ.” (ਸ੍ਰੀ ਮਃ ੧) “ਨਾਨਕ ਜਾਣੈ ਜਾਣੁ ਸੁਜਾਣੁ.” (ਧਨਾ ਮਃ ੧) ਜੋ ਆਤਮਗ੍ਯਾਨ (ਜਾਣੁ) ਜਾਣਦਾ ਹੈ, ਉਹੀ ਸੁਗ੍ਯਾਨੀ ਹੈ। 2. ਸੁਜਾਣੁ ਸ਼ਬਦ ਸੁਜਾਖੇ ਲਈ ਭੀ ਆਇਆ ਹੈ. “ਮਨ ਅੰਧਾ, ਨਾਉ ਸੁਜਾਣੁ.” (ਵਾਰ ਆਸਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|