Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Supan. ਸੁਪਨਾ, ਖਾਬ। dream. ਉਦਾਹਰਨ: ਸੁਪਨ ਮਨੋਰਥ ਬ੍ਰਿਥੇ ਸਭ ਕਾਜੈ ॥ Raga Gaurhee 5, Sukhmanee 12, 5:6 (P: 279). ਸੁਪਨ ਕੀ ਬਾਤ ਸੁਨੀ, ਪੇਖੀ ਸੁਪਨਾ ਨਾਮ ਮੰਤ੍ਰ ਸਤਿਗੁਰੂ ਦ੍ਰਿੜਾਇਆ ॥ (ਸੰਸਾਰ ਸੁਪਨਾ ਸੁਣਿਆ ਸੀ). Raga Kaanrhaa 5, 10, 1:2 (P: 1300).
|
SGGS Gurmukhi-English Dictionary |
[P. n.] Dream (from Sk.Svapan)
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਸੁਪਨਾ) ਸੰ. ਸ੍ਵਪਨ. ਦੇਖੋ- ਸ੍ਵਪ ਧਾ. ਨਾਮ/n. ਨੀਂਦ. ਨ੍ਰਿਦਾ। 2. ਸੌਣਾ. “ਜਾਗਨ ਤੇ ਸੁਪਨਾ ਭਲਾ.” (ਬਿਲਾ ਮਃ ੫) 3. ਸ੍ਵਪਨ ਅਵਸਥਾ, ਜੋ ਜਾਗਣ ਅਤੇ ਘੋਰ ਨੀਂਦ ਦੇ ਮੱਧ ਹੈ, ਜਿਸ ਵਿੱਚ ਪੁਰਾਣੇ ਸੰਸਕਾਰਾਂ ਅਨੁਸਾਰ ਪਦਾਰਥਾਂ ਦਾ ਜਾਗ੍ਰਤ ਦੀ ਨਿਆਈਂ ਗ੍ਯਾਨ ਹੁੰਦਾ ਹੈ. “ਮ੍ਰਿਗਤ੍ਰਿਸਨਾ ਅਰੁ ਸੁਪਨਮਨੋਰਥ.” (ਸੋਰ ਮਃ ੫) ਅਨੇਕ ਮਤਾਂ ਵਿੱਚ ਸੁਪਨੇ ਦੇ ਚੰਗੇ ਮੰਦੇ ਫਲ ਲਿਖੇ ਹਨ, ਪਰ ਸਿੱਖਮਤ ਵਿੱਚ ਇਹ ਨਿਸ਼ਚਾ ਨਹੀਂ ਹੈ. ਯਥਾ- “ਸੁਪਨੇ ਸੇਤੀ ਚਿਤੁ ਮੂਰਖਿ ਲਾਇਆ.” (ਵਾਰ ਜੈਤ) “ਸੁਪਨ ਕੀ ਬਾਤ ਸੁਨੀ ਪੇਖੀ ਸੁਪਨਾ.” (ਕਾਨ ਮਃ ੫) ਦੇਖੋ- ਸ੍ਵਪਨਫਲ। 4. ਭਾਵ- ਜਗਤ. “ਜਿਸ ਕਾ ਰਾਜ ਤਿਸੈ ਕਾ ਸੁਪਨਾ.” (ਗਉ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|