Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Subʰaa-ee. 1. ਸੁਭਾਵਿਕ ਹੀ, ਸੁਖੈਨ, ਨਿਰਯਤਨ। 2. ਚੰਗੀ ਭਾਵਨਾ ਵਾਲਾ (ਮਹਾਨਕੋਸ਼ ਅਰਥ ‘ਖੁਸ਼ਨਸੀਬੀ’ ਕਰਦਾ ਹੈ)। 3. ਚੰਗੇ ਪ੍ਰੇਮ ਦੁਆਰਾ। 4. ਸੁਭਾ ਅਨੁਸਾਰ, ਸਹਜ ਧਰਮ ਅਨੁਸਾਰ। 1. easily. 2. gentle, good natured. 3. superb faith/love. 4. as per his disposition/nature. ਉਦਾਹਰਨਾ: 1. ਦਰਸਨੁ ਪੇਖਤ ਮਨੁ ਆਘਾਵੈ ਨਾਨਕ ਮਿਲਣੁ ਸੁਭਾਈ ਜੀਉ ॥ Raga Maajh 5, 14, 4:3 (P: 98). ਗਣਤ ਨ ਗਣੀ ਹੁਕਮੁ ਪਛਾਣਾ ਬੋਲੀ ਭਾਇ ਸੁਭਾਈ ॥ Raga Parbhaatee 1, Asatpadee 4, 5:1 (P: 1344). 2. ਮੇਰੀ ਹਰਹੁ ਬਿਪਤਿ ਜਨ ਕਰਹੁ ਸੁਭਾਈ ॥ Raga Gaurhee Ravidas, 1, 2:1 (P: 345). ਵਿਸਟੁ ਸੁਭਾਈ ਪਾਇਆ ਮੀਤ ॥ (ਚੰਗੇ ਸੁਭਾ ਵਾਲਾ). Raga Aaasaa 5, 6, 2:3 (P: 372). ਤੁਮੑ ਸੁਖਦਾਤੇ ਪੁਰਖ ਸੁਭਾਈ ॥ (ਚੰਗਾ ਚਾਹੁਣ ਵਾਲਾ, ਸ਼ੁਭਚਿੰਤਕ). Raga Soohee 5, 7, 4:2 (P: 738). 3. ਗੁਰਮੁਖਿ ਜਲੁ ਪਾਵੈ ਸੁਖ ਸਹਜੇ ਹਰਿਆ ਭਾਇ ਸੁਭਾਈ ॥ Raga Sorath 4, 8, 2:2 (P: 607). ਹਰਿ ਗੁਣ ਗਾਵਹੁ ਸਦਾ ਸੁਭਾਈ ॥ (ਪ੍ਰੇਮ ਨਾਲ). Raga Sorath 5, 59, 1:1 (P: 623). ਰੂਖੀਂ ਬਿਰਖੀਂ ਊਡਉ ਭੂਖਾ ਪੀਵਾ ਨਾਮੁ ਸੁਭਾਈ ॥ (ਪ੍ਰੇਮ ਨਾਲ). Raga Malaar 1, Asatpadee 3, 4:1 (P: 1274). 4. ਜੈਸਾ ਬਾਲਕੁ ਭਾਇ ਸੁਭਾਈ ਲਖ ਅਪਰਾਧ ਕਮਾਵੈ ॥ Raga Sorath 5, 62, 2:1 (P: 624). ਜੇਤਾ ਆਖਣੁ ਸਾਹੀ ਸਬਦੀ ਭਾਖਿਆ ਭਾਇ ਸੁਭਾਈ ॥ (ਸੁਭਾ ਅਨੁਸਾਰ). Raga Saarang 4, Vaar 12, 1, 1:3 (P: 1242).
|
Mahan Kosh Encyclopedia |
ਵਿ. ਉੱਤਮ ਭਾਵ ਵਾਲਾ. ਜਿਸ ਦਾ ਆਸ਼ਯ ਅੱਛਾ ਹੈ. “ਸੋਈ ਪੁਰਖ ਸੁਭਾਈ.” (ਸੋਰ ਮਃ ੫) 2. ਨੇਕ ਭਾਈ। 3. ਕ੍ਰਿ. ਵਿ. ਸ੍ਵਾਭਾਵਿਕ. ਸ੍ਵਤਹ. ਬਿਨਾ ਯਤਨ. “ਨਾਨਕ ਮਿਲਣ ਸੁਭਾਈ ਜੀਉ.” (ਮਾਝ ਮਃ ੫) 4. ਸ੍ਵਾਭਾਵਿਕ ਹੀ. ਆਪਣੇ ਸਹਜ ਧਰਮ ਅਨੁਸਾਰ. “ਜੈਸੇ ਬਾਲਕ ਭਾਇ ਸੁਭਾਈ ਲਖ ਅਪਰਾਧ ਕਮਾਵੈ.” (ਸੋਰ ਮਃ ੫) 5. ਨਾਮ/n. ਸੌਭਾਗ੍ਯਤਾ. ਖੁਸ਼ਨਸੀਬੀ. “ਮੇਰੀ ਹਰਹੁ ਬਿਪਤਿ ਜਨ ਕਰਹੁ ਸੁਭਾਈ.” (ਗਉ ਰਵਿਦਾਸ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|