Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sur. 1. ਦੇਵਤੇ। 2. ਸੰਗੀਤ ਦੀ ਧੁਨ, ਲੈ, ਆਵਾਜ। 3. ਸ੍ਰੇਸ਼ਟ, ਉਚਾ। 1. diety, divinity, demigod. 2. voice, phonation, tone. 3. sublime, mystic.
ਉਦਾਹਰਨਾ:
1. ਸੁਰ ਸਿਧ ਗਣ ਗੰਧਰਬ ਮੁਨਿ ਜਨ ਸੇਖ ਪੀਰ ਸਲਾਰ ॥ Raga Sireeraag 1, 17, 3:1 (P: 64).
2. ਜਤਨ ਕਰੈ ਤਉ ਭੀ ਸੁਰ ਭੰਗ ॥ Raga Gaurhee 5, Sukhmanee 4, 6:6 (P: 267).
3. ਤੂ ਪ੍ਰੀਤਮ ਭਾਨੀ ਤੁਹੀ ਸੁਰ ਗਿਆਨਿ ॥ Raga Aaasaa 5, 52, 3:2 (P: 384).
ਰਿਧਿ ਬੁਧਿ ਸਿਧਿ ਸੁਰ ਗਿਆਨ ॥ (ਦਿੱਬ ਗਿਆਨ). Raga Raamkalee 5, 26, 1:2 (P: 890).

SGGS Gurmukhi-English Dictionary
[P. n.] God
SGGS Gurmukhi-English Data provided by Harjinder Singh Gill, Santa Monica, CA, USA.

English Translation
(1) n.m. angel, god.

Mahan Kosh Encyclopedia

ਸੰ. ਨਾਮ/n. ਦੇਵਤਾ. “ਸੁਰ ਨਰ ਤਿਨ ਕੀ ਬਾਣੀ ਗਾਵਹਿ.” (ਸ੍ਰੀ ਅ: ਮਃ ੩) ਦੇਖੋ- ਸੁਰਾ। 2. ਸੂਰਯ। 3. ਪੰਡਿਤ। 4. ਸੰ. स्वर- ਸ੍ਵਰ. ਨੱਕ ਦੇ ਰਾਹ ਸ੍ਵਾਸ ਦਾ ਆਉਣਾ ਜਾਣਾ। 5. ਸੰਗੀਤ ਅਨੁਸਾਰ ਉਹ ਧੁਨਿ, ਜੋ ਰਾਗ ਦੀ ਸ਼ਕਲ ਬਣਾਉਣ ਦਾ ਕਾਰਣ ਹੋਵੇ. ਇਸ ਦੇ ਸੱਤ ਭੇਦ ਕਲਪੇ ਹਨ. “ਸਾਤ ਸੁਰਾ ਲੈ ਚਾਲੈ.” (ਰਾਮ ਮਃ ੫) ਦੇਖੋ- ਸ੍ਵਰ ੪। 6. ਸੁਰਗ ਦਾ ਸੰਪੇਖ ਭੀ ਸੁਰ ਹੈ. “ਅੰਤ ਹੋਏ ਸੁਰਗਾਮੀ.” (ਚੰਡੀ ੩).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits