Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Suraa. 1. ਸੁਰੀ ਸੰਪਰਦਾ ਦੇ ਮਨੁੱਖ, ਭਲੇ ਮਨੁੱਖ। 2. ਸੁਰਾਂ, ਧੁਨੀਆਂ (ਸਾ, ਰੇ, ਗਾ, ਮਾ, ਪਾ, ਧਾ, ਨੀ)। 3. ਸ਼ਰਾਬ, ਦੇਵਤਿਆਂ ਵਲੋਂ ਸਮੁੰਦਰ ਰਿੜਕਨ ਸਮੇਂ ਨਿਕਲੀ ਇਕ ਵਸਤ। 1. noble/pious persons. 2. musical notes. 3. wine, liquor, alcohol. ਉਦਾਹਰਨਾ: 1. ਤਿਥੈ ਘੜੀਐ ਸੁਰਾ ਸਿਧਾ ਕੀ ਸੁਧਿ ॥ Japujee, Guru Nanak Dev, 36:8 (P: 8). 2. ਪੰਚ ਬਜਿਤ੍ਰ ਕਰੇ ਸੰਤੋਖਾ ਸਾਤ ਸੁਰਾ ਲੈ ਚਾਲੈ ॥ Raga Raamkalee 5, 8, 2:1 (P: 885). 3. ਸੁਰਾ ਅਪਵਿਤ੍ਰ ਨਤ ਅਵਰ ਜਲ ਰੇ ਸੁਰਸਰੀ ਮਿਲਤ ਨਹਿ ਹੋਇ ਆਨੰ ॥ Raga Malaar Ravidas, 1, 1:2 (P: 1293).
|
SGGS Gurmukhi-English Dictionary |
[P. n.] pl. Gods
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਪੁਰਾਣਾ ਅਨੁਸਾਰ ਸਮੁੰਦਰ ਰਿੜਕਣ ਸਮੇਂ ਰਤਨਾਂ ਵਿੱਚ ਨਿਕਲੀ ਇੱਕ ਨਸ਼ੀਲੀ ਚੀਜ. ਸ਼ਰਾਬ. ਵਾਲੀਮੀਕਯ ਰਾਮਾਇਣ ਬਾਲ ਕਾਂਡ ਦੇ ੪੫ ਵੇਂ ਅਧ੍ਯਾਯ ਵਿੱਚ ਲਿਖਿਆ ਹੈ ਕਿ ਸੁਰਾ ਪੀਣ ਤੋਂ ਹੀ ਦੇਵਤਾ “ਸੁਰ” ਕਹਾਏ ਹਨ. ਪੁਰਾਣੇ ਜਮਾਨੇ ਸੁਰਾ ਦੀ ਵਡੀ ਮਹਿਮਾ ਮੰਨੀ ਗਈ ਸੀ. ਅਯੋਧ੍ਯਾ ਕਾਂਡ ਦੇ ੫੨ ਵੇਂ ਅਧ੍ਯਾਯ ਵਿੱਚ ਲੇਖ ਹੈ ਕਿ ਜਦ ਸੀਤਾ, ਰਾਮਚੰਦ੍ਰ ਜੀ ਨਾਲ ਵਨਵਾਸ ਨੂੰ ਜਾਂਦੀਹੋਈ ਗੰਗਾ ਨਦੀ ਲੰਘੀ, ਤਦ ਮੰਨਤ ਮੰਨੀ ਕਿ- ਹੇ ਗੰਗਾ! ਜੇ ਰਾਮ ਵਨਵਾਸ ਤੋਂ ਮੁੜਕੇ ਅਯੋਧ੍ਯਾ ਦਾ ਰਾਜ ਪਾਉਣਗੇ, ਤਾਂ ਮੈ ਤੇਰੇ ਕਿਨਾਰੇ ਰਹਿਣ ਵਾਲੇ ਬ੍ਰਾਹਮਣਾਂ ਨੂੰ ਹਜਾਰਾਂ ਗਊਆਂ ਦੇਵਾਂਗੀ ਅਤੇ ਇੱਕ ਹਜਾਰ ਘੜਾ ਸੁਰਾ ਦਾ ਤੈਨੂੰ ਅਰਪਾਂਗੀ, ਅਰ ਮਾਸ ਚਾਵਲ ਆਦਿ ਸਾਮਗ੍ਰੀ ਨਾਲ ਤੇਰੀ ਪੂਜਾ ਕਰਾਂਗੀ. ਬਾਈਬਲ ਵਿੱਚ ਭੀ ਨੂਹ (Noah) ਦੇ ਸ਼ਰਾਬ ਪੀਣ ਦਾ ਜਿਕਰ ਆਇਆ ਹੈ.{397} ਮੁਸਲਮਾਨਾਂ ਦੇ ਸ੍ਵਰਗ ਵਿੱਚ ਭੀ ਸ਼ਰਾਬ ਆਮ ਹੈ. ਦੇਖੋ- ਕੁ਼ਰਾਨ ਸੂਰਤ ਤੂਰ, ਆਯਤ ੨੩, ੨੪. ਸਿੱਖਧਰਮ ਵਿੱਚ ਸੁਰਾ ਦਾ ਪੂਰਾ ਤਿਆਗ ਹੈ. ਦੇਖੋ- ਮਦੁ. ਸੰਵਰਤ ਸਿਮ੍ਰਿਤਿ ਵਿੱਚ ਸੁਰਾ ਤਿੰਨ ਪ੍ਰਕਾਰ ਦੀ ਲਿਖੀ ਹੈ:- गौडी माध्वीच पौष्ठीच विज्ञेया त्रिविधा सुरा. ਗੁੜ ਦੀ, ਮਹੂਏ ਅਥਵਾ- ਸ਼ਹਦ ਦੀ, ਚਾਉਲ ਜੌਂ ਆਦਿ ਦੇ ਸਾੜੇ ਤੋਂ ਬਣੀ ਹੋਈ. ਐਸਾ ਹੀ ਮਨੁ ਦਾ ਲੇਖ ਹੈ. ਦੇਖੋ- ਅ: ੧੧, ਸ਼ ੯੪. ਸਿਮ੍ਰਿਤੀਆਂ ਵਿੱਚ ਤਾੜ ਖਜੂਰ ਆਦਿ ਦੀ ਸੁਰਾ ਮਿਲਾਕੇ ਗਿਆਰਾਂ ਪ੍ਰਕਾਰ ਦੀ ਭੀ ਲਿਖੀ ਹੈ. ਸੰਸਕ੍ਰਿਤ ਦੇ ਅਨੇਕ ਵਿਦ੍ਵਾਨਾਂ ਅਤੇ ਵਰਤਮਾਨ ਸਮੇਂ ਦੇ ਡਾਕਟਰਾਂ ਨੇ ਸ਼ਰਾਬ ਦੇ ਅਨੰਤ ਔਗੁਣ ਲਿਖੇ ਹਨ।{398} ਸੁਰਾ ਅਪਵਿਤ੍ਰ, ਨਤੁ ਅਵਰ ਜਲ ਰੇ, ਸੁਰਸਰੀ ਮਿਲਤ ਨਹਿ ਹੋਇ ਆਨੰ.” (ਮਲਾ ਰਵਿਦਾਸ). Footnotes: {397} And he drank of the wine and was drunken; and he was uncovered within his tent. (gen IX, 21). {398} (a) Speaking regarding the hereditary effects of alcohol on the child when both parents were addicts. Some years ago, Professor Forbes Winslow, a universally recognized authority among medical men, stated: “When the mother as well as the father is a drunkard, the children are sure to be either drunkards, criminals, or insane.” (b) Extract from “Health and Longevity.” by A. C. Selmon, M. D. “Alcohol and tobacco are poisons that injure not only the lungs, but every part of the body.” (Pages 54- 55). (c) Chapter 13. The eye and the ear. “Those who use either tobacco or alcohol often have very poor vision.” (Page 85). (d) Gladstone, a former Prime Minister of England, said: “The combined harm of the three great scourges- war, famine, and pestilence, - is not as terrible as that of wine- drinking.” (Page 100).
Mahan Kosh data provided by Bhai Baljinder Singh (RaraSahib Wale);
See https://www.ik13.com
|
|