Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Suhaavaa. 1. ਸੋਹਣਾ, ਪਵਿਤਰ, ਸ਼ੋਭਨੀਕ। 2. ਸੁਖਦਾਈ, ਸੁਹਾਵਣਾ। 3. ਸਫਲ/ਸੰਵਾਰਿਆ (ਭਾਵ)। 1. beautiful, pious, embellished. 2. comfortable, pleasant. 3. adjusted, successful. ਉਦਾਹਰਨਾ: 1. ਥਾਨੁ ਸੁਹਾਵਾ ਪਵਿਤੁ ਹੈ ਜਿਥੇ ਸੰਤ ਸਭਾ ॥ Raga Sireeraag 5, 76, 4:1 (P: 44). ਜਿਥੈ ਜਾਇ ਬਹੈ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮ ਰਾਜੇ ॥ Raga Aaasaa 4, Chhant 19, 2:1 (P: 450). 2. ਵੈਸਾਖ ਸੁਹਾਵਾ ਤਾਂ ਲਗੈ ਜਾ ਸੰਤੁ ਭੇਟੈ ਹਰਿ ਸੋਇ ॥ Raga Maajh 5, Baaraa Maaha-Maajh, 3:9 (P: 134). 3. ਭਗਤਾ ਕਾ ਹਰਿ ਅੰਗੀਕਾਰੁ ਕਰੇ ਕਾਰਜੁ ਸੁਹਾਵਾ ਹੋਇ ॥ Raga Bihaagarhaa 4, Vaar 2, Salok, 3, 1:4 (P: 549).
|
SGGS Gurmukhi-English Dictionary |
[Var.] From Suhāvarā
SGGS Gurmukhi-English Data provided by
Harjinder Singh Gill, Santa Monica, CA, USA.
|
English Translation |
adj.m. same as ਸੁਹਾਉਣਾ.
|
Mahan Kosh Encyclopedia |
(ਸੁਹਾਵਣਾ, ਸੁਹਾਵਨਾ, ਸੁਹਾਵਾੜਾ, ਸੁਹਾਵੜੀ, ਸੁਹਾਵੀ) ਵਿ. ਸ਼ੋਭਨ. ਸੁੰਦਰ. ਸ਼ੋਭਾਵਾਨ. ਸ਼ੋਭਾ ਵਾਲੀ। 2. ਸੁਖਦਾਈ. “ਸੋਈ ਦਿਨਸ ਸੁਹਾਵੜਾ.” (ਵਾਰ ਗਉ ੨ ਮਃ ੫) “ਧੰਨੁ ਸੁਹਾਵਾ ਮੁਖ.” (ਆਸਾ ਮਃ ੫) “ਰੈਣਿ ਸੁਹਾਵੜੀ ਦਿਨਸੁ ਸੁਹੇਲਾ.” (ਮਾਝ ਮਃ ੫) “ਸੁਹਾਵੀ ਕਉਣੁ ਸੁ ਵੇਲਾ?” (ਵਡ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|