Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Soor. 1. ਸੂਰਜ। 2. ਸੂਰਮੇ, ਯੋਧੇ। 1. Sun. 2. brave, warriors. ਉਦਾਹਰਨਾ: 1. ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ॥ Japujee, Guru Nanak Dev, 35:6 (P: 7). 2. ਅਸੰਖ ਸੂਰ ਮੁਹ ਭਖ ਸਾਰ ॥ Japujee, Guru Nanak Dev, 17:7 (P: 4). ਸਰਣਿ ਸੂਰ ਫਾਰੇ ਜਮ ਕਾਗਰ ॥ Raga Gaurhee 5, 150, 1:2 (P: 196).
|
SGGS Gurmukhi-English Dictionary |
1. warrior(s), heroe(s), mighty, the brave. 2. sun(s). 3. right nostril.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
(1) n.m. pig. boar, hog, swine. (2) adj.n.m. brave, daughty, valiant, courageous, intrepid; a warrior; informal. see ਸੂਰਜ. (2) n.f. tune, melody, note; tilt, cadence, tone, pitch; musical sound or voice; informal. n.m. correct way, method.
|
Mahan Kosh Encyclopedia |
ਸੰ. ਸ਼ੂਲ. ਨਾਮ/n. ਕੰਡੇ ਵਾਂਙ ਚੁਭਣ ਵਾਲੀ ਢਿੱਡਪੀੜ. “ਭਯੋ ਸੂਰ ਰਾਜਾ ਜੂ ਮਰ੍ਯੋ.” (ਚਰਿਤ੍ਰ ੨੧੮) ਦੇਖੋ- ਸੂਲ ੩। 2. ਕੰਡਾ. ਕੰਟਕ. ਭਾਵ- ਵੈਰੀ. “ਸੂਰ ਸੁਰਾਨ ਕੇ ਹਾਨ ਕਰੇ.” (ਗੁਪ੍ਰਸੂ) 3. ਸ਼ੂਲ. ਭਾਲਾ. ਨੇਜਾ. “ਹਤੇ ਸਤ੍ਰੁ ਗਨ ਗਹਿ ਕਰ ਸੂਰ.” (ਗੁਪ੍ਰਸੂ) 4. ਸੰ. ਸੂਰ{412}. ਸੂਰਜ. “ਨਾਮ ਜਪਤ ਕੋਟਿ ਸੂਰ ਉਜਿਆਰਾ.” (ਜੈਤ ਮਃ ੫) “ਕੇਤੇ ਇੰਦ ਚੰਦ ਸੂਰ ਕੇਤੇ.” (ਜਪੁ) 5. ਭਾਵ- ਆਤਮਿਕ ਰੌਸ਼ਨੀ. ਗਿਆਨ ਦਾ ਪ੍ਰਕਾਸ਼. “ਉਗਵੈ ਸੂਰ ਅਸੁਰ ਸੰਘਾਰੈ.” (ਓਅੰਕਾਰ) ਅਸੁਰ ਤੋਂ ਭਾਵ- ਵਿਕਾਰ ਹੈ। 6. ਯੋਗਾਭ੍ਯਾਸ ਦੇ ਸੰਕੇਤ ਅਨੁਸਾਰ ਸੱਜੀ ਨਾਸਿਕਾ ਦ੍ਵਾਰਾ ਚਲਦਾ ਸ੍ਵਾਸ, ਜਿਸ ਦਾ ਦੇਵਤਾ ਸੂਰਜ ਮੰਨਿਆ ਹੈ. “ਸੂਰ ਸਤ ਖੋੜਸਾ ਦਤ ਕੀਆ.” (ਮਾਰੂ ਜੈਦੇਵ) 7. ਪੰਡਿਤ. ਦਾਨਾ। 8. ਸੰ. ਸ਼ੂਰ. ਯੋਧਾ. ਬਹਾਦੁਰ. “ਅਸੰਖ ਸੂਰ ਮੁਹ ਭਖ ਸਾਰ.” (ਜਪੁ) 9. ਸੰ. ਸ਼ੌਰਯ. ਸੂਰਮਤਾ. ਬਹਾਦੁਰੀ. “ਖਤ੍ਰੀ ਸਬਦੰ ਸੂਰ ਸਬਦੰ.” (ਵਾਰਾ ਆਸਾ) 10. ਸੰ. ਸ਼ੂਕਰ. ਸੂਅਰ. ਵਰਾਹ. “ਸੂਰ ਤਮ ਵ੍ਰਿੰਦ ਪਰ, ਸੂਰ ਰਣ ਦੁੰਦ ਪਰ, ਸੂਰ ਦਿਤਿਨੰਦ ਪਰ.{413} (ਗੁਪ੍ਰਸੂ) ਕੁਰਾਨ ਵਿੱਚ ਸੂਰ ਦਾ ਮਾਸ ਹਰਾਮ ਲਿਖਿਆ ਹੈ. ਦੇਖੋ- ਸੂਰਤ ਬਕਰ, ਆਯਤ ੭੧. ਯਹੂਦੀ ਸੂਰ ਨੂੰ ਇਸ ਲਈ ਅਪਵਿਤ੍ਰ ਮੰਨਦੇ ਹਨ ਕਿ ਪੈਗੰਬਰ ਮੂਸਾ ਨੇ ਸੂਰ ਦੀ ਅਪਵਿਤ੍ਰ ਪਸ਼ੂਆਂ ਵਿੱਚ ਗਿਣਤੀ ਕੀਤੀ ਹੈ.{414} ਸਿੱਖ ਸੂਰ ਨੂੰ ਖਾਣ ਵਾਲੇ ਪਸ਼ੂਆਂ ਵਿੱਚ ਗਿਣਦੇ ਹਨ, ਪਰ ਖਾਸ ਕਰਕੇ ਵਿਧਿ ਨਹੀਂ। 11. ਅ਼. [صُور] ਸੂਰ. ਤੁਰ੍ਹੀ. ਬਿਗੁਲ। 12. ਇਸਰਾਫ਼ੀਲ ਫ਼ਰਿਸ਼ਤੇ ਦਾ ਰਣਸਿੰਹਾ, ਜੋ ਪ੍ਰਲੈ ਵੇਲੇ ਵੱਜੇਗਾ, ਜਿਸ ਤੋਂ ਮੁਰਦੇ ਕਬਰਾਂ ਵਿੱਚੋਂ ਉਠ ਖੜੇ ਹੋਣਗੇ. ਦੋਖੋ- ਕੁਰਾਨ ਸੂਰਤ ੩੯, ਆਯਤ ੬੮। 13. ਫ਼ਾ. [سُور] ਲੋਦੀ ਵੰਸ਼ ਦੇ ਪਠਾਣਾਂ ਦੀ ਇੱਕ ਜਾਤਿ. ਹੁਮਾਯੂੰ ਨੂੰ ਜਿੱਤਣ ਵਾਲਾ ਸ਼ੇਰਸ਼ਾਹ ਇਸੇ ਜਾਤਿ ਦਾ ਸੀ। 14. ਸ਼ਾਦੀ ਦੀ ਸਭਾ। 15. ਸੁਰਖ ਰੰਗ। 16. ਸ਼ਹਰਪਨਾਹ. ਫ਼ਸੀਲ। 17. ਪੁਰਾਣਾ ਅਨੁਸਾਰ ਇੱਕ ਯਾਦਵ ਜਿਸ ਦਾ ਨਾਮ ਸ਼ੂਰ ਸੀ, ਜਿਸ ਤੋਂ ਸ਼ੂਰੀ (ਸ਼ੌਰਿ) ਗੋਤ ਚੱਲਿਆ. ਇਹ ਕ੍ਰਿਸ਼ਨ ਜੀ ਦਾ ਵਡੇਰਾ ਸੀ। 18. ਮਹਾਕਵਿ ਭਗਤ ਸੂਰਦਾਸ ਦਾ ਸੰਖੇਪ ਨਾਮ. “ਸੂਰ ਤੁਸਲੀ ਕੋ ਕ੍ਰਿਸਨ ਰਾਮ ਨੇ ਦਰਸ ਦਯੋ.” (ਗ੍ਵਾਲ) “ਕਿਧੌਂ ਸੂਰ ਕੋ ਸਰ ਲਗ੍ਯੋ ਕਿਧੌਂ ਸੂਰ ਕੀ ਪੀਰ। ਕਿਧੌਂ ਸੂਰ ਕੋ ਪਦ ਲਗ੍ਯੋ ਤਨ ਮਨ ਧੁਨਤ ਸਰੀਰ.” (ਤਾਨਸੇਨ) ਸੂਰਮੇ (ਬਹਾਦੁਰ) ਦਾ ਤੀਰ ਲੱਗਾ, ਜਾਂ ਸੂਲ ਰੋਗ ਦੀ ਪੀੜ ਹੈ, ਅਥਵਾ- ਸੂਰਦਾਸ ਦੇ ਵਾਕ ਦਾ ਅਸਰ ਹੋਇਆ ਹੈ. Footnotes: {412} ਸੰਸਕ੍ਰਿਤ ਵਿੱਚ ਸ਼ੂਰ ਸ਼ਬਦ ਭੀ ਸ਼ੁੱਧ ਹੈ. {413} ਸ਼ੂਕਰ (ਵਰਾਹ) ਅਵਤਾਰ ਦਿਤਿ ਦੇ ਪੁਤ੍ਰ ਹਿਰਨ੍ਯਕਸ਼ਿਪੁ ਅਥਵਾ- ਹਿਰਨ੍ਯਾਕ੍ਸ਼ (ਹਰਨਾਖਸ) ਉੱਤੇ ਪ੍ਰਬਲ ਹੈ. {414} ਜੋ ਪਸ਼ੂ ਉਗਾਲੀ (ਜੁਗਾਲੀ) ਨਹੀਂ ਕਰਦੇ. ਅਰ ਜਿਨ੍ਹਾਂ ਦੇ ਖੁਰ ਪਾਟੇ ਹੋਏ ਨਹੀਂ, ਪੈਗ਼ੰਬਰ ਮੂਸਾ ਨੇ ਉਨ੍ਹਾਂ ਨੂੰ ਅਪਵਿਤ੍ਰ ਮੰਨਿਆ ਹੈ. ਦੇਖੋ- ਸਮਿਥ ਦੀ ਬਾਈਬਲ ਦੀ ਡਿਕਸ਼ਨਰੀ (The Bible's Dictionary by Sir W. Smith) ਦਾ ਸ਼ਬਦ ਅਪਵਿਤ੍ਰ ਮਾਸ। (Unclean meats).
Mahan Kosh data provided by Bhai Baljinder Singh (RaraSahib Wale);
See https://www.ik13.com
|
|