Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sūl. ਪੀੜ। pain, discomfort, agony, torture. ਉਦਾਹਰਨ: ਕਰਮ ਧਰਮ ਕੀ ਸੂਲ ਨ ਸਹਹੁ ॥ Raga Gaurhee, Kabir, Thitee, 7:4 (P: 343).
|
SGGS Gurmukhi-English Dictionary |
[P. n.] Pain
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਸ਼ੂਲ. ਤ੍ਰਿਸੂਲ। 2. ਨੇਜਾ. ਭਾਲਾ. “ਤੁਹੀ ਸੂਲ ਸੈਥੀ ਤਬਰ, ਤੂੰ ਨਿਖੰਗ ਅਰੁ ਬਾਨ.” (ਸਨਾਮਾ) 3. ਸ਼ੂਲ (ਨੇਜ਼ੇ) ਵਾਂਙ ਚੁਭਣ ਵਾਲੀ ਢਿੱਡਪੀੜ. [وجعالمعدہ] Gastralgia. “ਦੁਸਟ ਬ੍ਰਾਹਮਣ ਮੂਆ ਹੋਇਕੈ ਸੂਲ.” (ਭੈਰ ਮਃ ੫) ਬਹੁਤਾ ਰੁੱਖਾ, ਕੱਚਾ, ਬੇਹਾ, ਭਾਰੀ ਅਤੇ ਲੇਸਦਾਰ ਅੰਨ ਖਾਣ ਤੋਂ, ਮਲਮੂਤ੍ਰ ਰੋਕਕੇ ਘੋੜੇ ਆਦਿ ਦੀ ਅਸਵਾਰੀ ਕਰਨ ਤੋਂ, ਬਹੁਤ ਚਾਇ ਅਤੇ ਤਮਾਖੂ ਪੀਣ ਤੋਂ ਇਹ ਰੋਗ ਹੁੰਦਾ ਹੈ. ਸੂਲ ਦੇ ਅਨੰਤ ਭੇਦ ਅਤੇ ਕਾਰਣ ਹਨ. ਉਨ੍ਹਾਂ ਅਨੁਸਾਰ ਹੀ ਸਿਆਣੇ ਹਕੀਮ ਦੀ ਰਾਇ ਨਾਲ ਇਲਾਜ ਹੋਣਾ ਚਾਹੀਏ, ਪਰ ਸਾਧਾਰਣ ਸੂਲ ਲਈ ਹੇਠ ਲਿਖੇ ਉੱਤਮ ਉਪਾਉ ਹਨ:- ਸੁੰਢ, ਸੁਹਾਗੇ ਦੀ ਖਿੱਲ, ਹਿੰਗ, ਇਨ੍ਹਾਂ ਤੇਹਾਂ ਨੂੰ ਅਦਰਕ ਦੇ ਰਸ ਵਿੱਚ ਪੀਸਕੇ ਮੋਟੇ ਛੋਲੇ ਬਰਾਬਰ ਗੋਲੀ ਬਣਾਓ. ਗਰਮ ਜਲ ਨਾਲ ਇਕ ਤੋਂ ਚਾਰ ਗੋਲੀਆਂ ਤਕ ਖਵਾਓ. ਸੌਂਫ ਅਤੇ ਪੋਦੀਨੇ ਦਾ ਅਰਕ ਪਿਆਓ. ਪੇਟ ਉੱਪਰ ਸੇਕ ਕਰੋ. ਤੁੰਮੇ ਦੀ ਜਵਾਇਨ{415} ਦੇਓ. ਗਰਮ ਜਲ ਦੀ ਪਿਚਕਾਰੀ ਕਰੋ. ਕਬਜ ਦੂਰ ਕਰਨ ਲਈ ਇਰੰਡੀ ਦਾ ਤੇਲ ਗਰਮ ਦੁੱਧ ਵਿੱਚ ਪਾਕੇ ਪਿਆਓ. ਸੁੰਢ, ਕਾਲਾ ਲੂਣ, ਭੁੰਨੀ ਹੋਈ ਹਿੰਗ, ਤਿੰਨੇ ਸਮਾਨ ਲੈਕੇ ਸੁਹਾਂਜਨੇ ਦੇ ਰਸ ਵਿੱਚ ਕੋਕਨ ਬੇਰ (ਝਾੜੀਬੇਰ) ਬਰਾਬਰ ਗੋਲੀ ਬਣਾਓ. ਗਰਮ ਜਲ ਨਾਲ ਇੱਕ ਗੋਲੀ ਦੇਓ। 4. ਕੰਡਾ. “ਸੂਲ ਨੇ ਸੰਕਟ ਦੀਯੋ ਸੂਲ ਜ੍ਯੋਂ ਚੁਭੈ ਹੈ ਤਨ.” (ਗੁਪ੍ਰਸੂ) 5. ਸੂਲੀ. ਜਿਸ ਨਾਲ ਪੁਰਾਣੇ ਸਮੇ ਪ੍ਰਾਣ ਦੰਡ ਦਿੱਤਾ ਜਾਂਦਾ ਸੀ। 6. ਨਗਾਰੇ ਦੀ ਚੋਬ. Footnotes: {415} ਪੱਕਿਆ ਤੁੰਮਾ ਲੈਕੇ ਉਸ ਦੇ ਮੂੰਹ ਤੇ ਛੇਕ ਕਰ ਲਈਦਾ ਹੈ ਅਤੇ ਚਿਮਟੀ ਨਾਲ ਸਾਰੇ ਬੀਜ ਕੱਢ ਦਿੱਤੇ ਜਾਂਦੇ ਹਨ. ਜਿਤਨੀ ਜਵਾਇਨ ਉਸ ਵਿੱਚ ਪੈ ਸਕੇ ਉਹ ਪਾਕੇ ਮੂੰਹ ਬੰਦ ਕਰਕੇ ਕੋਰੇ ਘੜੇ ਵਿੱਚ ਢਕਕੇ ਰੱਖ ਦੇਈਦਾ ਹੈ, ਚਾਲੀ ਦਿਨਾਂ ਪਿੱਛੋਂ ਜਵਾਇਨ ਕੱਢਕੇ ਛਾਵੇਂ ਸੁਕਾ ਲਈਦੀ ਹੈ. ਇਹ ਸੂਲ ਆਦਿਕ ਰੋਗ ਅਤੇ ਬਾਦੀ ਦੇ ਸਾਰੇ ਵਿਕਾਰ ਦੂਰ ਕਰਦੀ ਹੈ. ਇਹ ਕੋਸੇ ਪਾਣੀ ਨਾਲ ਦੋ ਮਾਸ਼ੇ ਤੋਂ ਚਾਰ ਮਾਸ਼ੇ ਤਕ ਖਾਧੀ ਜਾਂਦੀ ਹੈ.
Mahan Kosh data provided by Bhai Baljinder Singh (RaraSahib Wale);
See https://www.ik13.com
|
|