Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sæl. 1. ਚਿਟਾਨ (‘ਮਹਾਨਕੋਸ਼’ ‘ਸੈਲ’ ਦੇ ਅਰਥ ਇਥੇ ‘ਮੂੜ’ ਜੜ੍ਹਮਤ ਕਰਦਾ ਹੈ)। 2. ਸੈਰ, ਗਮਨ। 3. ਪ੍ਰਧਾਨ ਪਹਾੜ ਭਾਵ ਸ੍ਰਿਸ਼ਟੀ। 4. ਬਹੁਤ (ਭਾਵ) (‘ਦਰਪਣ’ ਇਥੇ ਵੀ ਅਰਥ ‘ਪਹਾੜ’ ਦੇ ਕਰਦੇ ਹਨ, ਮਹਾਨਕੋਸ਼ ‘ਜੜ੍ਹਮਤ’, ‘ਮੂੜ’ ਕਰਦਾ ਹੈ)। 1. rock; daft. 2. stroll. 3. mountain viz., universe. 4. plenty, mountain (of wealth). ਉਦਾਹਰਨਾ: 1. ਸੈਲ ਪਥਰ ਮਹਿ ਜੰਤ ਉਪਾਏ ਤਾ ਕਾ ਰਿਜਕੁ ਆਗੈ ਕਰਿ ਧਰਿਆ ॥ Raga Goojree 5, Sodar, 5, 1:2 (P: 10). ਸਸੀਅਰੁ ਅਰੁ ਸੂਰੁ ਨਾਮੁ ਉਲਾਸਹਿ ਸੈਲ ਲੋਅ ਜਿਨਿ ਉਧਰਿਆ ॥ Sava-eeay of Guru Amardas, 2:3 (P: 1393). 2. ਤਿਉ ਤਿਉ ਸੈਲ ਕਰਹਿ ਜਿਉ ਭਾਵੈ ॥ Raga Gaurhee Ravidas, 2, 3:1 (P: 345). 3. ਓਅੰਕਾਰਿ ਸੈਲ ਜੁਗ ਭਏ ॥ (ਪਹਾੜਾਂ ਭਾਵ ਸ੍ਰਿਸ਼ਟੀ ਤੇ ਸਮੇਂ ਦੀਆਂ ਵੰਡਾਂ ਹੋਈਆਂ). Raga Raamkalee 1, Oankaar, 1:3 (P: 929). 4. ਆਥਿ ਸੈਲ ਨੀਚ ਘਰਿ ਹੋਇ ॥ Raga Raamkalee 1, Oankaar, 14:3 (P: 931).
|
SGGS Gurmukhi-English Dictionary |
[1. n. 2. Desi adj. 3. Desi adj. 4. P. v.] 1. (from Sk. Shaila) mountain. 2. great. 3. hard. 4. (from Saira) to wander, stroll, go
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.f. colloq. see ਸੇਰ.
|
Mahan Kosh Encyclopedia |
ਦੇਖੋ- ਸੈਰ. “ਤਿਉ ਤਿਉ ਸੈਲ ਕਰਹਿ ਜਿਉ ਭਾਵੈ.” (ਗਉ ਰਵਿਦਾਸ) 2. ਸੰ. शैल. ਵਿ. ਸ਼ਿਲਾ ਦਾ ਬਣਿਆ ਹੋਇਆ. ਪੱਥਰ ਦਾ। 3. ਨਾਮ/n. ਪਰਬਤ, ਜਿਸ ਵਿੱਚ ਸ਼ਿਲਾ ਸਮੁਦਾਯ ਹੈ. “ਕਰਹਿ ਸੈਲ ਮਗ ਸੈਲਨ ਕੇਰੀ.” (ਗੁਪ੍ਰਸੂ) 4. ਜੜ੍ਹਮਤਿ. ਪੱਥਰ ਜੇਹਾ. “ਸੈਲ ਲੋਅ ਜਿਨ ਉਧਰਿਆ.” (ਸਵੈਯੇ ਮਃ ੩ ਕੇ) “ਆਥਿ ਸੈਲ ਨੀਚ ਘਰਿ ਹੋਇ.” (ਓਅੰਕਾਰ) ਜੇ ਧਨ ਮੂਰਖ ਅਤੇ ਨੀਚ ਦੇ ਘਰ ਹੋਵੇ। 5. ਸ਼ਿਲਾ ਦੀ ਜਤੁ (ਲਾਖ). ਸ਼ਿਲਾਜੀਤ। 6. ਕਠੋਰ ਚਿੱਤ. ਸੰਗਦਿਲ. “ਤੀਰਥ ਨਾਇ ਕਹਾ ਸੁਚਿ ਸੈਲ?” (ਭੈਰ ਮਃ ੫) 7. ਵਿ. ਅਚਲ. “ਭਏ ਸੁਖ ਸੈਲ.” (ਗਉ ਮਃ ੫) 8. ਅ਼. [سیل] ਨਾਮ/n. ਜਲ ਪ੍ਰਵਾਹ. “ਮਨਮੁਖ ਪਥਰ ਸੈਲ ਹੈ ਧ੍ਰਿਗ ਜੀਵਣ ਫੀਕਾ.” (ਆਸਾ ਅ: ਮਃ ੧) ਜਲ ਪ੍ਰਵਾਹ ਵਿੱਚ ਰਹਿਕੇ ਸੁੱਕਾ ਰਹਿਣ ਵਾਲਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|