Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Soch. 1. ਪਵਿੱਤਰਤਾ, ਸੁਚ। 2. ਦੁੱਖ, ਰੰਜ, ਸ਼ੋਕ। 3. ਫਿਕਰ, ਚਿੰਤਾ। 4. ਚਿਤਵਨ ਕਰਕੇ, ਵਿਚਾਰ ਕੇ। 5. ਵਿਚਾਰ। 6. ਵਿਚਾਰਨ ਵਾਲੀ ਗਲ। 7. ਇਸਨਾਨ ਆਦਿਕ। 1. purity. 2. anxiety, grief. 3. anxiety, worry. 4. think, ponder. 5. understanding. 6. reflecting, considering. 7. bath. ਉਦਾਹਰਨਾ: 1. ਕਾਇਆ ਸੋਚ ਨ ਪਾਈਐ ਬਿਨੁ ਹਰਿ ਭਗਤਿ ਪਿਆਰ ॥ Raga Sireeraag 1, Asatpadee 9, 8:2 (P: 59). ਸੋਚ ਕਰੈ ਦਿਨਸੁ ਅਰੁ ਰਾਤਿ ॥ (ਸਰੀਰਕ ਸਫਾਈ). Raga Gaurhee 5, Sukhmanee 3, 3:3 (P: 265). ਨਾਵਹੁ ਧੋਵਹੁ ਤਿਲਕੁ ਚੜਾਵਹੁ ਸੁਚ ਵਿਣੁ ਸੋਚ ਨ ਹੋਈ ॥ Raga Raamkalee 1, Asatpadee 1, 6:2 (P: 903). 2. ਕਤਿਕ ਹੋਵੈ ਸਾਧਸੰਗੁ ਬਿਨਸਹਿ ਸਭੇ ਸੋਚ ॥ Raga Maajh 5, Baaraa Maaha-Maajh, 9:9 (P: 135). 3. ਕਾਹੇ ਸੋਚ ਕਰਹਿ ਰੇ ਪ੍ਰਾਣੀ ॥ Raga Gaurhee 5, Sukhmanee 17, 5:9 (P: 286). 4. ਮਾਈ ਸੁਨਤ ਸੋਚ ਭੈ ਡਰਤ ॥ Raga Devgandhaaree 5, 3, 1:1 (P: 529). ਮੀਰਾਂ ਦਾਨਾਂ ਦਿਲ ਸੋਚ ॥ (ਵਿਚਾਰ, ਚਿਤਵਨ ਕਰ). Raga Tilang 5, 5, 1:1 (P: 724). 5. ਸੁਰਤਿ ਸੋਚ ਕਰਿ ਭਾਂਡਸਾਲ ਤਿਸੁ ਵਿਚਿ ਤਿਸ ਨੋ ਰਖੁ ॥ Raga Sorath 1, 2, 2:2 (P: 595). 6. ਜਾਨਿ ਅਜਾਨ ਭਏ ਹਮ ਬਾਵਰ ਸੋਚ ਅਸੋਚ ਦਿਵਸ ਜਾਹੀ ॥ Raga Sorath Ravidas, 3, 2:1 (P: 658). 7. ਮਨੁ ਨਹੀ ਸੂਚਾ ਕਿਆ ਸੋਚ ਕਰੀਜੈ ॥ Raga Raamkalee 1, Asatpadee 5, 5:2 (P: 905).
|
SGGS Gurmukhi-English Dictionary |
1. purity, cleanliness. 2. anxiety, grief, worry, remorse. 3. thoght, thoghtful consideration, understanding. 4. bathing.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. thought, thinking, relfection, cogittion, consideration, cotemplation, meditation; warry, care; grief, sorrow, anxiety, cark, apprehension, misgiving; v. imperative form of ਸੋਚਣਾ think, consider.
|
Mahan Kosh Encyclopedia |
ਸੰ. ਸ਼ੁਚਾ. ਨਾਮ/n. ਚਿੰਤਾ. ਫਿਕਰ. “ਕਤਿਕ ਹੋਵੈ ਸਾਧਸੰਗੁ ਬਿਨਸਹਿ ਸਭੇ ਸੋਚ.” (ਮਾਝ ਬਾਰਹਮਾਹਾ) ਦੇਖੋ- ਸ਼ੁਚ ਧਾ। 2. ਸੰ. ਸ਼ੌਚ. ਪਵਿਤ੍ਰਤਾ. ਸਫਾਈ. “ਕਾਇਆ ਸੋਚ ਨ ਪਾਈਐ.” (ਸ੍ਰੀ ਅ: ਮਃ ੧) “ਸਚ ਨ ਕਮਾਵਹੁ, ਹੋਇ ਨ ਸੋਚੂ.” (ਨਾਪ੍ਰ) 3. ਸੰ. ਸੰਕੋਚ. ਸੁਕੜਨਾ. “ਨ ਸੀਤ ਹੈ ਨ ਸੋਚ ਹੈ, ਨ ਘ੍ਰਾਮ ਹੈ ਨ ਘਾਮ ਹੈ.” (ਅਕਾਲ) ਨਾ ਸਰਦੀ ਹੈ ਨਾ ਸੰਕੋਚ ਹੈ, ਨਾ ਗਰਮੀ ਹੈ ਨਾ ਪਸੀਨਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|