Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sohilṛaa. 1. ਖੁਸ਼ੀ/ਅਨੰਦ ਦਾ ਗੀਤ। 2. ਜਸ, ਵਡਿਆਈ। 1. song of rejoicing/bliss. 2. hailed, celebrated; song of praise/acclamation. ‘‘ਹਮ ਘਰਿ ਸਾਚਾ ਸੋਹਿਲੜਾ ਪ੍ਰਭ ਆਇਅੜੇ ਮੀਤਾ ਰਾਮ॥’’. Raga Aaasaa 1 Chhant 1, 4:1 (P: 436). 2. ਸਚੁ ਮੰਗਲੁ ਗਾਵਹੁ ਤਾ ਪ੍ਰਭ ਭਾਵਹੁ ਸੋਹਿਲੜਾ ਜੁਗ ਚਾਰੇ ॥ Raga Soohee 1, Chhant 2, 2:3 (P: 764). ਸੋਹਿਲੜਾ ਪ੍ਰਭ ਸੋਹਿਲੜਾ ਅਨਹਦ ਧੁਨੀਐ ਸੋਹਿਲੜਾ ॥ Raga Raamkalee 5, Chhant 1, 4:2 (P: 924).
|
SGGS Gurmukhi-English Dictionary |
1. song of rejoicing/bliss/celebration. 2. rejoiced, celebrated. 3. happy.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਸੋਹਿਲਾ) ਨਾਮ/n. ਆਨੰਦ ਦਾ ਗੀਤ. ਸ਼ੋਭਨ ਸਮੇਂ ਵਿੱਚ ਗਾਇਆ ਗੀਤ. “ਮੰਗਲ ਗਾਵਹੁ ਤਾ ਪ੍ਰਭੁ ਭਾਵਹੁ ਸੋਹਿਲੜਾ ਜੁਗ ਚਾਰੇ.” (ਸੂਹੀ ਛੰਤ ਮਃ ੧) “ਕਹੈ ਨਾਨਕ ਸਬਦ ਸੋਹਿਲਾ ਸਤਿਗੁਰੂ ਸੁਣਾਇਆ.” (ਅਨੰਦੁ) 2. ਸੁ (ਉੱਤਮ) ਹੇਲਾ (ਖੇਲ) ਹੈ ਜਿਸ ਵਿੱਚ ਅਜੇਹਾ ਕਾਵ੍ਯ। 3. ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ “ਸੋਹਿਲਾ” ਸਿਰਲੇਖ ਹੇਠ ਪੰਜ ਸ਼ਬਦਾਂ ਦੀ ਇੱਕ ਖਾਸ ਬਾਣੀ,{431} ਜਿਸ ਦਾ ਪੜ੍ਹਨਾ ਸੌਣ ਵੇਲੇ ਵਿਧਾਨ ਹੈ. “ਸੁਪਤਨ ਸਮੇ ਸੋਹਿਲਾ ਰਰੈ.” (ਗੁਪ੍ਰਸੂ) “ਤਿਤੁ ਘਰਿ ਗਾਵਹੁ ਸੋਹਿਲਾ”- ਪਾਠ ਹੋਣ ਕਰਕੇ ਇਹ ਸੰਗ੍ਯਾ ਹੋਈ ਹੈ. ਮ੍ਰਿਤਕ ਸੰਸਕਾਰ ਸਮੇ ਕੜਾਹ ਪ੍ਰਸਾਦ ਵਰਤਾਉਣ ਵੇਲੇ ਸੋਹਿਲੇ ਦਾ ਪਾਠ ਭੀ ਕੀਤਾ ਜਾਂਦਾ ਹੈ. “ਸੋਹਿਲਾ ਪੜ੍ਹ ਪ੍ਰਸਾਦ ਵਰਤਾਈ। ਜੋ ਗੁਰੁ ਨਾਨਕ ਰੀਤਿ ਚਲਾਈ.” (ਗੁਵਿ ੬). Footnotes: {431} ਚਾਰ ਸਤਿਗੁਰਾਂ ਵੇਲੇ ਸੋਹਿਲੇ ਦੇ ੩ ਸ਼ਬਦ ਸਨ, ਗੁਰੂ ਅਰਜਨ ਸਾਹਿਬ ਨੇ ਪਿਤਾ ਗੁਰੂ ਜੀ ਦਾ ਅਤੇ ਆਪਣਾ ਸ਼ਬਦ ਨਾਲ ਮਿਲਾ ਕੇ ਪੰਜ ਸਬਦਾਂ ਦਾ ਸੋਹਿਲਾ ਨਿਯਤ ਕੀਤਾ ਹੈ.
Mahan Kosh data provided by Bhai Baljinder Singh (RaraSahib Wale);
See https://www.ik13.com
|
|