Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saree. 1. ਇਕ ਰਾਗੁ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਰਾਗ ਹੈ। 2. ਸਤਿਕਾਰ ਸੂਚਤ ਸਬਦ। 3. ਲਛਮੀ, ਵਿਸ਼ਨੂੰ ਵੀ ਪਤਨੀ। 1. one of the musical strain, first Raag of Sri Guru Granth Sahib. 2. Shri, an honorific prefixedto the name of a person, Mr. 3. diety Lakshmi, wife of god Vishnu. ਉਦਾਹਰਨਾ: 1. ਰਾਗ ਵਿਚਿ ਸ੍ਰੀ ਰਾਗੁ ਹੈ ਜੇ ਸਚਿ ਧਰੇ ਪਿਆਰੁ ॥ Raga Sireeraag 5, Vaar 1, Salok, 1, 1:1 (P: 83). 2. ਸ੍ਰੀ ਰਾਮ ਨਾਮਾ ਉਚਰੁ ਮਨਾ ॥ Raga Gaurhee 1, 14, 1:1 (P: 165). 3. ਸਤਿ ਸਾਚੁ ਸ੍ਰੀ ਨਿਵਾਸੁ ਆਦਿ ਪੁਰਖੁ ਸਦਾ ਤੁਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ॥ Sava-eeay of Guru Ramdas, ਗਅੰ 6:5 (P: 1402).
|
SGGS Gurmukhi-English Dictionary |
honorable, great (an honorific prefixed to the name of a person).
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
(1) adj.m. an honorific prefixed to the name of a person, deity or sacred thing; Mr. (2) n.f. informal. (3) sword.
|
Mahan Kosh Encyclopedia |
ਸੰ. ਸ਼੍ਰੀ. ਨਾਮ/n. ਲੱਛਮੀ। 2. ਸ਼ੋਭਾ. “ਸ੍ਰੀ ਸਤਿਗੁਰ ਸੁ ਪ੍ਰਸੰਨ.” (ਸਵੈਯੇ ਮਃ ੪ ਕੇ) 3. ਸੰਪਦਾ. ਵਿਭੂਤਿ। 4. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ- ਸਿਰੀਰਾਗ। 5. ਵੈਸ਼ਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ- ਰਾਮਾਨੁਜ। 6. ਇੱਕ ਛੰਦ. ਦੇਖੋ- ਏਕ ਅਛਰੀ ਦਾ ਰੂਪ ੧। 7. ਸਰਸ੍ਵਤੀ। 8. ਕੀਰਤਿ। 9. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾਗੁਰੂ ਲਈ ੬ ਵਾਰ, ਆਪਣੇ ਮਾਲਿਕ ਵਾਸਤੇ ੫ ਵਾਰ, ਵੈਰੀ ਨੂੰ ੪ ਵਾਰ, ਮਿਤ੍ਰ ਨੂੰ ੩ ਵਾਰ, ਨੌਕਰ ਨੂੰ ੨ ਵਾਰ, ਪੁਤ੍ਰ ਤਥਾ- ਇਸਤ੍ਰੀ ਨੂੰ ੧ ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। 10. ਵਿ. ਸੁੰਦਰ। 11. ਯੋਗ੍ਯ. ਲਾਇਕ। 12. ਸ਼੍ਰੇਸ਼੍ਠ. ਉੱਤਮ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|