Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saᴺkʰ. 1. ਇਕ ਗਿਣਤੀ, ਇਕ ਲੱਖ ਕਰੋੜ ਭਾਵ ਬੇਅੰਤ, ਅਣਗਿਣਤ,। 2. ਸਮੁੰਦਰ ਦਾ ਇਕ ਜੀਵ ਜਿਸ ਦੇ ਖੋਲ ਮੰਦਰਾਂ ਵਿਚ ਬਿਗਲ ਵਾਂਗ ਵਜਾਇਆ ਜਾਂਦਾ ਹੈ। 3. ਵਿਸ਼ਨੂੰ ਦੇ ਸੰਖ ਦਾ ਚੰਦਨ ਆਦਿ ਨਾਲ ਬਣਾਇਆ ਵੈਸ਼ਨਵ ਦੇ ਸਰੀਰ ਉਤੇ ਚਿੰਨ੍ਹ ਅਥਵਾ ਧਾਤੁ ਨਾਲ ਤਪਾ ਕੇ ਲਾਇਆ ਛਾਪਾ। 1. cardinal number, innumerable, countless. 2. conch-shell. 3. symbol of Vishnu’s conch-shell which is engraved or printed on the body. ਉਦਾਹਰਨਾ: 1. ਕਰਮ ਧਰਮ ਬਹੁ ਸੰਖ ਅਸੰਖ ॥ (ਗਿਣਤੀ ਅਣਗਿਣਤ ਹੈ). ਅਸਾ 1, Asatpadee 4, 6:2 (P: 413). 2. ਢੁਲਕੇ ਚਵਰ ਸੰਖ ਘਨ ਗਾਜੇ ॥ Raga Raamkalee, Bennee, 1, 9:4 (P: 974). 3. ਸੰਖ ਚਕ੍ਰ ਗਦਾ ਹੈ ਧਾਰੀ ਮਹਾਸਾਰਥੀ ਸਤ ਸੰਗਾ ॥ Raga Maaroo 5 Solhaa 11, 10:3 (P: 1082).
|
SGGS Gurmukhi-English Dictionary |
[Sk. P. n.] Conch
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. conch-shell. (2) adj. a hundred thousand billion, 100,000,000,000,000,
|
Mahan Kosh Encyclopedia |
ਸੰ. शङ्ख. ਨਾਮ/n. ਸਮੁੰਦਰ ਦਾ ਇੱਕ ਜੀਵ, ਜਿਸ ਦਾ ਖੋਲ ਮੰਦਿਰਾਂ ਵਿੱਚ ਹਿੰਦੂ ਬਿਗਲ ਦੀ ਤਰਾਂ ਵਜਾਉਂਦੇ ਹਨ. Chank shell. ਕੰਬੁ. ਪਾਵਨਧ੍ਵਨਿ. ਮਹਾਨਾਦ. ਮੁਖਰ. ਹਰਿਪ੍ਰਿਯ. “ਸੰਖਨ ਕੀ ਧੁਨਿ ਘੰਟਨ ਕੀ ਕਰ.” (ਚੰਡੀ ੧) ਪੁਰਾਣੇ ਸਮੇਂ ਜੰਗ ਵਿੱਚ ਬਿਗਲ ਵਾਂਙ ਸੰਖ ਬਜਾਇਆ ਜਾਂਦਾ ਸੀ. “ ਸਿੰਘ ਚੜੀ ਮੁਖ ਸੰਖ ਬਜਾਵਤ.” (ਚੰਡੀ ੧) ਸੰਖ ਨੂੰ ਵਿਸ਼ਨੁ ਦੇਵਤਾ ਸਦਾ ਆਪਣੇ ਹੱਥ ਰੱਖਦਾ ਹੈ।{448} 2. ਵਿਸ਼ਨੁ ਦੇ ਸੰਖ ਦਾ ਚੰਦਨ ਆਦਿ ਨਾਲ ਬਣਾਇਆ ਵੈਸਨਵ ਦੇ ਸ਼ਰੀਰ ਉੱਤੇ ਚਿੰਨ੍ਹ ਅਥਵਾ- ਧਾਤ ਨਾਲ ਤਪਾਕੇ ਲਾਇਆ ਛਾਪਾ. “ਸੰਖ ਚਕ੍ਰ ਮਾਲਾ ਤਿਲਕ ਬਿਰਾਜਤ.” (ਮਾਰੂ ਨਾਮਦੇਵ)। 3. ਇੱਕ ਸਰਪ, ਜੋ ਨਾਗਾਂ ਦਾ ਸਰਦਾਰ ਹੈ। 4. ਇੱਕ ਗਿਣਤੀ. ੧੦੦੦੦੦੦੦੦੦੦੦੦੦।{449} 5. ਇੱਕ ਰਿਖੀ ਜਿਸ ਦੀ ਲਿਖੀ ਸ਼ੰਖਸੰਹਿਤਾ ਹੈ. ਇਹ ਲਿਖਿਤ ਰਿਖੀ ਦਾ ਭਾਈ ਅਤੇ ਚੰਪਕਪੁਰੀ ਦੇ ਰਾਜਾ ਹੰਸਧ੍ਵਜ ਦਾ ਪੁਰੋਹਿਤ ਸੀ। 6. ਕਪਾਲ. ਸਿਰ ਦੀ ਹੱਡੀ। 7. ਇੱਕ ਦੈਤ (ਸ਼ੰਖਾਸੁਰ) ਜੋ ਸ਼ੰਖ ਵਿੱਚੋਂ ਜੰਮਿਆ ਸੀ ਅਰ ਵੇਦਾਂ ਨੂੰ ਲੈਕੇ ਸਮੁੰਦਰ ਵਿੱਚ ਚਲਾ ਗਿਆ ਸੀ. ਵਿਸ਼ਨੁ ਨੇ ਮੱਛ ਅਵਤਾਰ ਧਾਰਕੇ ਸ਼ੰਖ ਨੂੰ ਮਾਰਿਆ ਅਤੇ ਵੇਦ ਵਾਪਿਸ ਲਿਆਂਦੇ. “ਸੰਖਾਸੁਰ ਮਾਰੇ ਵੇਧ ਉਧਾਰੇ.” (ਮੱਛਾਵ) ਸ਼ਤਪਥ ਵਿੱਚ ਸ਼ੰਖ ਦਾ ਨਾਉਂ ਹਯਗ੍ਰੀਵ ਭੀ ਲਿਖਿਆ ਹੈ. ਦੇਖੋ- ਮਤਸ੍ਯ ਅਵਤਾਰ। 8. ਦੇਖੋ- ਸੰਖ੍ਯ. Footnotes: {448} ਗ੍ਰੰਥਾਂ ਵਿੱਚ ਸੰਖਾਂ ਦੇ ਨਾਉਂ ਭੀ ਵੱਖ ਵੱਖ ਆਂਉਂਦੇ ਹਨ. ਜਿਵੇਂ- ਵਿਸ਼ਨੁ ਅਤੇ ਕ੍ਰਿਸ਼ਨ ਜੀ ਦੇ ਸੰਖ ਦਾ ਨਾਉਂ “ਪਾਂਚ ਜਨਯ”, ਅਰਜੁਨ ਦਾ “ਦੇਵਦੱਤ”, ਭੀਮਸੇਨ ਦਾ “ਪੌਂਡ੍ਰ”, ਯੁਧਿਸ਼੍ਠਿਰ ਦਾ “ਅਨੰਤ ਵਿਜਯ”, ਨਕੁਲ ਦਾ “ਸੁਘੋਸ਼”, ਸਹਦੇਵ ਦਾ “ਮਣਿ ਪੁਸ਼ਪਕ” ਸੰਖ ਹੈ. ਦੇਖੋ- ਗੀਤਾ ਅ: ੧, ਸ਼: ੧੫ ਅਤੇ ੧੬. {449} ਸ਼ੰਖ ਗਿਣਤੀ ਵਿੱਚ ਮਤਭੇਦ ਭੀ ਹੈ. ਦੇਖੋ- ਸੰਖ੍ਯਾ.
Mahan Kosh data provided by Bhai Baljinder Singh (RaraSahib Wale);
See https://www.ik13.com
|
|