Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saᴺgaṫ⒤. 1. ਮੰਡਲੀ, ਇਕੱਠ, ਮਜਲਸ, ਹਰ ਜਸ ਲਈ ਜੁੜਿਆ ਜਨ ਸਮੂਹ। 2. ਸਾਥ, ਸੰਗ। 1. gathering, assembly. 2. company. ਉਦਾਹਰਨਾ: 1. ਹਰਿ ਹਰਿ ਨਾਮੁ ਮਿਲੈ ਤ੍ਰਿਪਤਾਸਹਿ ਮਿਲਿ ਸੰਗਤਿ ਗੁਣ ਪਰਗਾਸਿ ॥ Raga Goojree 4, Sodar, 4, 2:2 (P: 10). ਜੋ ਸਤਿਗੁਰ ਸਰਣਿ ਸੰਗਤਿ ਨਹੀ ਆਏ ਧ੍ਰਿਗ ਜੀਵੇ ਧ੍ਰਿਗ ਜੀਵਾਸਿ ॥ Raga Goojree 4, Sodar, 4, 3:2 (P: 10). 2. ਤਿਨ ਕੀ ਸੰਗਤਿ ਦੇਹਿ ਪ੍ਰਭ ਮੈ ਜਾਚਿਕ ਕੀ ਅਰਦਾਸਿ ॥ Raga Sireeraag 5, 70, 4:2 (P: 42). ਬਿਨੁ ਸੰਗਤਿ ਸਾਧ ਨ ਧ੍ਰਾਪੀਆ ਬਿਨੁ ਨਾਵੈ ਦੂਖ ਸੰਤਾਪੁ ॥ Raga Sireeraag 1, 17, 3:2 (P: 20).
|
Mahan Kosh Encyclopedia |
ਸੰ. ਸੰ-ਗਤਿ. ਮਿਲਾਪ. ਸੁਹਬਤ. “ਸੰਗਤਿ ਕਾ ਗੁਨ ਬਹੁ ਅਧਿਕਾਈ.” (ਨਟ ਅ: ਮਃ ੪) 2. ਗਿਆਨ. ਵਿਦ੍ਯਾ। 3. ਮੈਥੁਨ. ਭੋਗ। 4. ਅਗਲੇ ਪਿਛਲੇ ਵਾਕਾਂ ਦਾ ਅਰਥ ਵਿਚਾਰ ਨਾਲ ਮੇਲ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|