Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saᴺgee. 1. ਸਤਿਸੰਗੀ, ਸਤਸੰਗ ਦਾ ਸਾਥੀ, ਸਹਿਚਾਰੀ। 2. ਸਾਥੀ। 3. ਨਾਲ ਚੱਲਣ ਵਾਲਾ, ਸਥਿਰ (ਭਾਵ)। 1. associate, comrade, companion. 2. fellow devotees. 3. fast friend, companion. ਉਦਾਹਰਨਾ: 1. ਬਿਨ੍ਹ ਨਾਵੈ ਚੁਣਿ ਸੁਟੀਅਹਿ ਕੋਇ ਨ ਸੰਗੀ ਸਾਥਿ ॥ Raga Sireeraag 1, Asatpadee 4, 3:3 (P: 55). ਸਦਾ ਸੰਗੀ ਹਰਿ ਰੰਗ ਗੋਪਾਲਾ ॥ (ਸਹਾਇਕ, ਮਦਦਗਾਰ, ਸਾਥੀ). Raga Maajh 5, Asatpadee 16, 3:1 (P: 99). 2. ਮੋਹਿ ਮਿਲਿਓ ਪ੍ਰਭੁ ਆਪਨਾ ਸੰਗੀ ਭਜਹਿ ਗੋੁਬਿੰਦੁ ॥ Salok, Kabir, 6:2 (P: 1364). 3. ਇਨ ਮੈ ਕਛੁ ਸੰਗੀ ਨਹੀ ਨਾਨਕ ਸਾਚੀ ਜਾਨਿ ॥ Salok 9, 5:2 (P: 1426).
|
SGGS Gurmukhi-English Dictionary |
[P. n.] (from Samga) companion, fellow
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. companion, associate, friend, comrade, fellow traveler.
|
Mahan Kosh Encyclopedia |
सङ्गिन्. ਵਿ. ਸਾਥੀ. “ਸੰਗੀ ਖੋਟਾ ਕ੍ਰੋਧੁ ਚੰਡਾਲ.” (ਆਸਾ ਮਃ ੫) 2. ਸੰਗ (ਪੱਥਰ) ਦਾ ਬਣਿਆ ਹੋਇਆ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|