Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saᴺjam. 1. ਚੰਗੀ ਤਰ੍ਹਾਂ ਬੰਨਣ ਦੀ ਕਿਰਿਆ, ਮਨ ਇੰਦ੍ਰੀਆਂ ਨੂੰ ਵਿਕਾਰਾਂ ਤੋਂ ਰੋਕਣ ਦੇ ਕਰੜੇ ਸਾਧਨ/ਕ੍ਰਿਆ। 2. ਜੋਗ ਦੀ ਇਕ ਕ੍ਰਿਆ। 3. ਸੰਕੋਚ, ਕਿਰਸ। 4. ਪਰਹੇਜ਼, ਜ਼ਬਤ। 5. ਯਤਨ, ਉਪਾ। 6. ਚੰਗੇ ਜ਼ਬਤ (ਅਨੁਸ਼ਾਸਨ) ਵਾਲੀ ਰਹਿਣੀ। 7. ਜੀਵਨ ਜੁਗਤ, ਰਹਿਣ ਦੇ ਢੰਗ (ਮਹਾਨ ਕੋਸ਼ ਇਥੇ ਸੰਜਮ ਦੇ ਅਰਥ ‘ਰੀਤ’ ਰਸਮ’ ਕਰਦਾ ਹੈ) (ਮਹਾਨਕੋਸ਼ ਇਥੇ ‘ਸੰਜਮੁ’ ਦੇ ਅਰਥ ‘ਨਿਯਮ’ ਕਰਦਾ ਹੈ)। 1. self control, self-mortification. 2. yogic discipline. 3. restraint, constraint. 4. self disciplline, self-restraint. 5. effort, striving, pains. 6. disciplined life. 7. discipline, restraint. ਉਦਾਹਰਨਾ: 1. ਜਪੁ ਤਪ ਸੰਜਮ ਪੂਰੀ ਵਡਿਆਈ ॥ Raga Gaurhee 5, 150, 3:1 (P: 196). 2. ਜਪ ਤਪ ਤੀਰਥ ਸੰਜਮ ਕਰੇ ਮੇਰੇ ਪ੍ਰਭ ਭਾਇਆ ॥ Raga Saarang 4, Vaar 18:2 (P: 1244). 3. ਛਾਡਿ ਸਿਆਨਪ ਸੰਜਮ ਨਾਨਕ ਲਾਗੋ ਗੁਰ ਕੀ ਚਰਣੀ ॥ Raga Devgandhaaree 5, 9, 2:2 (P: 530). 4. ਤੇਤਾ ਜੁਗੁ ਆਇਆ ਅੰਤਰਿ ਜੋਰੁ ਪਾਇਆ ਜਤੁ ਸੰਜਮ ਕਰਮ ਕਮਾਇ ਜੀਉ ॥ Raga Aaasaa 4, Chhant 11, 2:1 (P: 445). 5. ਜਿਉ ਬੈਸੰਤਰੁ ਕਾਸਟ ਮਝਾਰਿ ਬਿਨੁ ਸੰਜਮ ਨਹੀ ਕਾਰਜ ਸਾਰਿ ॥ (ਯਤਨ). Raga Devgandhaaree 4, 34, 2:1 (P: 535). ਕਰਮ ਧਰਮ ਕਰਤੇ ਬਹੁ ਸੰਜਮ ਅਹੰਬੁਧਿ ਮਨੁ ਜਾਰਿਓ ਰੇ ॥ (ਉਪਾ). Raga Gaurhee, Kabir, 56, 1:2 (P: 335). ਕਾਹੂੰ ਨ ਭੀਜੈ ਸੰਜਮ ਸੁਆਮੀ ਬੋਲਹਿ ਮੀਠੇ ਬੈਨ ॥ Raga Dhanaasaree 5, 13, 1:2 (P: 674). ਆਨ ਸੰਜਮ ਕਿਛੁ ਨ ਸੂਝੈ ਇਹ ਜਤਨ ਕਾਟਿ ਕਲਿ ਕਾਲ ॥ Raga Dhanaasaree 5, 20, 1:2 (P: 675). 6. ਮਤਾ ਕਰਉ ਸੋ ਪਕਨਿ ਨ ਦੇਈ ਸੀਲ ਸੰਜਮ ਕੈ ਨਿਕਟਿ ਖਲੋਈ ॥ Raga Aaasaa 5, 4, 1:1;2 (P: 371). 7. ਸੰਜਮ ਸਹਸ ਸਿਆਣਪਾ ਪਿਆਰੇ ਇਕ ਨ ਚਲੀ ਨਾਲਿ ॥ Raga Sorath 5, Asatpadee 2, 6:1 (P: 641).
|
SGGS Gurmukhi-English Dictionary |
self-discipline, self-restraint/control, religious rituals, austerity.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. moderation, continence, temperance, temperateness, self-control, discipline, restraint, forbearance, abstemiousness, soberness, sedateness.
|
Mahan Kosh Encyclopedia |
ਸੰ. ਸੰ-ਯਮ. ਸੰਯਮ. ਨਾਮ/n. ਚੰਗੀ ਤਰਾਂ ਬੰਨ੍ਹਣ ਦੀ ਕ੍ਰਿਯਾ. ਮਨ ਇੰਦ੍ਰੀਆਂ ਨੂੰ ਵਿਕਾਰਾਂ ਤੋਂ ਰੋਕਣਾ. “ਸੰਜਮ ਸਤ ਸੰਤੋਖ ਸੀਲ.” (ਸਵੈਯੇ ਮਃ ੪ ਕੇ) 2. ਵ੍ਰਤ. ਨਿਯਮ. “ਨਾਨਕ ਇਹੁ ਸੰਜਮ ਪ੍ਰਭਕਿਰਪਾ ਪਾਈਐ.” (ਗਉ ਥਿਤੀ ਮਃ ੫) 3. ਸੰਕੋਚ. ਕ੍ਰਿਪਣਤਾ. “ਛਾਡਿ ਸਿਆਨਪ ਸੰਜਮ ਨਾਨਕ.” (ਦੇਵ ਮਃ ੫) 4. ਪੱਥ. ਪਰਹੇਜ. “ਭੈ ਕਾ ਸੰਜਮ ਜੇ ਕਰੈ, ਦਾਰੂ ਭਾਉ ਲਏਇ.” (ਮਃ ੩ ਵਾਰ ਰਾਮ ੧) 5. ਰੀਤਿ. ਰਸਮ. “ਸੰਜਮ ਤੁਰਕਾ ਭਾਈ.” (ਵਾਰ ਆਸਾ) 6. ਉਪਾਯ. ਯਤਨ. “ਬਿਨ ਸੰਜਮ ਨਹੀ ਕਾਰਜ ਸਾਰ.” (ਦੇਵ ਮਃ ੫) 7. ਤਰੀਕਾ. ਢੰਗ. “ਜਿਨਾ ਨੂੰ ਮਥਨ ਦਾ ਸੰਜਮ ਹੈ, ਸੋ ਮਥਕੇ ਅਗਨਿ ਨਿਕਾਲਦੇ ਹੈਨ.” (ਭਗਤਾਵਲੀ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|