Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saᴺjogee. 1. ਕਰਮ ਫਲ, ਚੰਗੇ ਕਰਮ। 2. ਮੇਲ, ਮਿਲਾਪ। 3. ਸਬੰਧ ਕਰਕੇ। 4. ਸੰਜੋਗ ਕਰਨ ਵਾਲਾ, ਢੋ ਢੁਕਾਣ ਵਾਲਾ। 5. ਜੁੜਕੇ। 6. ਧਾਰਨੀ (ਭਾਵ)। 1. destiny, good, deeds. 2. principle of union; attuned. 3. due to relation. 4. maker of destiny. 5. attuned, in union. 6. acquiring. ਉਦਾਹਰਨਾ: 1. ਸੰਜੋਗੀ ਆਇਆ ਕਿਰਤੁ ਕਮਾਇਆ ਕਰਣੀ ਕਾਰ ਕਰਾਈ ॥ Raga Sireeraag 1, Pahray 2, 1:4 (P: 75). ਹੁਕਮਿ ਸੰਜੋਗੀ ਆਇਆ ਚਲੁ ਸਦਾ ਰਜਾਈ ॥ (ਕਰਮਾਂ ਕਰਕੇ). Raga Aaasaa 1, Asatpadee 20, 8:1 (P: 421). 2. ਵਿਜੋਗਿ ਮਿਲਿ ਵਿਛੁੜਿਆ ਸੰਜੋਗੀ ਮੇਲੁ ॥ (ਮਿਲਾਪ ਦੇ ਨਿਯਮ ਅਨੁਸਾਰ). Raga Aaasaa 1, Sodar, 5, 2, 2:4 (P: 11). ਨਾਮ ਸੰਜੋਗੀ ਗੋਇਲਿ ਥਾਟੁ ॥ (ਨਾਮ ਦੇ ਮਿਲਾਪੀ). Raga Gaurhee 1, 6, 4:1 (P: 153). ਹੁਕਮਿ ਸੰਜੋਗੀ ਨਿਜ ਘਰਿ ਜਾਉ ॥ (ਹੁਕਮ ਨਾਲ ਜੁੜ/ਮਿਲ ਕੇ). Raga Gaurhee 1, Asatpadee 1, 6:4 (P: 221). 3. ਉਦਰ ਸੰਜੋਗੀ ਧਰਤੀ ਮਾਤਾ ॥ (ਪੇਟ ਦੇ ਸਬੰਧ ਕਰਕੇ ਧਰਤੀ ਮਾਤਾ ਹੈ). Raga Maaroo 1, Solhay, 1, 10:2 (P: 1021). 4. ਆਪੇ ਰਸੀਆ ਪਰਮ ਸੰਜੋਗੀ ॥ Raga Maaroo 1, Solhay, 1, 12:2 (P: 1021). ਆਪੇ ਸਿਵ ਸਕਤੀ ਸੰਜੋਗੀ ॥ Raga Bhairo 5, 50, 2:3 (P: 1150). ਕਰਣ ਕਰਾਵਨਹਾਰ ਸੁਆਮੀ ਆਪਨ ਹਾਥਿ ਸੰਜੋਗੀ ॥ (ਸਾਰੇ ਸੰਜੋਗ ਢੋ ਢੁਕਾਉਣੇ ਉਸ ਨੇ ਆਪਣੇ ਹੱਥ ਰੱਖੇ ਹੋਏ ਹਨ). Raga Sorath 5, 6, 1:2 (P: 610). ਨਾਨਕ ਆਪੇ ਜੋਗ ਸਜੋਗੀ ਨਦਰਿ ਕਰੇ ਲਿਵ ਲਾਈਐ ॥ Raga Soohee 1, Chhant 3, 3:6 (P: 765). 5. ਹੁਕਮਿ ਸੰਜੋਗੀ ਨਿਜ ਘਰਿ ਜਾਉ ॥ (ਹੁਕਮ ਵਿਚ ਸੰਜੋਗੀ ਹੋ/ਜੁੜ ਕੇ). Raga Gaurhee 1, Asatpadee 1, 6:4 (P: 221). 6. ਪੰਚ ਤਤੁ ਸੁੰਨਹੁ ਪਰਗਾਸਾ॥ ਦੇਹ ਸੰਜੋਗੀ ਕਰਮ ਅਭਿਆਸਾ ॥ Raga Maaroo 1, Solhaa 17, 14:1;2 (P: 1038).
|
SGGS Gurmukhi-English Dictionary |
1. by destiny/ fortune/ luck, as a consequence of past actions. 2. by union with. 3. uniter
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਸੰਜੋਗਿ) ਕ੍ਰਿ. ਵਿ. ਸੰਯੋਗ ਵਸ਼. ਕਰਮ ਆਦਿਕਾਂ ਦੇ ਸੰਬੰਧ ਨਾਲ. “ਮਾਨਸ ਜਨਮ ਸੰਜੋਗਿ ਪਾਇਆ.” (ਧਨਾ ਅ: ਮਃ ੫) 2. ਉਪਾਯ (ਜਤਨ) ਨਾਲ. “ਕਵਨ ਸੰਜੋਗਿ ਮਿਲਉ ਪ੍ਰਭੁ ਅਪਨੇ?” (ਬਿਲਾ ਮਃ ੫) “ਮੇਲਾ ਸੰਜੋਗੀ ਰਾਮ.” (ਆਸਾ ਛੰਤ ਮਃ ੧) 2. ਸੰ. संयोगिन. ਵਿ. ਸੰਯੋਗ ਵਾਲਾ. ਸੰਬੰਧ ਰੱਖਣ ਵਾਲਾ। 3. ਸੰਨ੍ਯਾਸੀ ਅਤੇ ਜੋਗੀਆਂ ਦੇ ਸੰਕੇਤ ਵਿੱਚ ਉਹ ਸਾਧੂ ਸੰਜੋਗੀ ਹੈ, ਜੋ ਗ੍ਰਿਹਸਥੀ ਹੋਕੇ ਜੀਵਨ ਵਿਤਾਉਂਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|