Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saᴺjog⒰. 1. ਸਬੰਧ, ਰਿਸ਼ਤਾ; ਭਾਗ। 2. ਮਿਲਾਪ। 3. ਜੋੜੀਏ। 4. ਕਰਮਫਲ, ਭਾਗ। 5. ਗ੍ਰਹਿ ਰਾਸ਼ੀ ਯੋਗ ਆਦਿ ਦਾ ਮੇਲ, ਮੌਕਾ, ਚੰਗੇ ਢੋ, ਚੰਗਾ ਮੌਕਾ। 6. ਹਲ ਜੋਤਨਾ (ਮਹਾਨਕੋਸ਼) (ਸ਼ਬਦਾਰਥ ਇਥੇ ਵਿਚ ‘ਸੰਜੋਗੁ’ ਦਾ ਅਰਥ ‘ਮੇਲ’ ਅਥਵਾ ‘ਪ੍ਰਭੂ ਮਿਲਾਪ’ ਕਰਦਾ ਹੈ)। 1. relation; destiny. 2. union. 3. unite, attune. 4. destiny. 5. good chance/coincident. 6. ploughing. ਉਦਾਹਰਨਾ: 1. ਅਖਰਾ ਸਿਰਿ ਸੰਜੋਗੁ ਵਖਾਣਿ ॥ Japujee, Guru Nanak Dev, 19:7 (P: 4). 2. ਹਰਿ ਸਿਮਰਨੁ ਪਾਈਐ ਸੰਜੋਗੁ ॥ Raga Raamkalee, Kabir, 9, 7:3 (P: 971). ਸੰਜੋਗੁ ਵਿਜੋਗੁ ਦੁਇ ਕਾਰ ਚਲਾਵਹਿ ਲੇਖੈ ਆਵਹਿ ਭਾਗ ॥ Japujee, Guru Nanak Dev, 29:3 (P: 6). 3. ਜੋਤੀ ਜੋਤਿ ਮਿਲਾਈਐ ਸੁਰਤੀ ਸੁਰਤਿ ਸੰਜੋਗੁ ॥ (ਜੋੜੀਏ). Raga Sireeraag 1, 20, 2:1 (P: 21). 4. ਮਨਮੁਖੁ ਜਾਣੈ ਆਪਣੇ ਧੀਆ ਪੂਤ ਸੰਜੋਗੁ ॥ (ਕਰਮਾਂ ਕਰਕੇ). Raga Sireeraag 1, Asatpadee 15, 3:1 (P: 63). 5. ਆਇ ਬਸਹੁ ਘਰ ਦੇਸ ਮਹਿ ਇਹ ਭਲੇ ਸੰਜੋਗੁ ॥ (ਭਲਾ ਮੌਕਾ). Raga Bilaaval 5, 28, 2:1 (P: 807). ਗੁਰਮੁਖਿ ਜਿਸੁ ਹਰਿ ਮਨਿ ਵਸੈ ਤਿਸੁ ਮੇਲੇ ਗੁਰੁ ਸੰਜੋਗੁ ॥ (ਢੋ ਢੁਕਾ ਕੇ). Raga Sireeraag 1, 20, 2:3 (P: 21). 6. ਹਲੁ ਹਲੇਮੀ ਹਾਲੀ ਚਿਤੁ ਚੇਤਾ ਵਤ੍ਰ ਵਖਤ ਸੰਜੋਗੁ ॥ Raga Raamkalee 3, Vaar 17ਸ, 1, 2:2 (P: 955).
|
|