Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saᴺsaar. ਜਗਤ, ਜੋ ਸੰਸਰਣ ਕਰੇ (ਬਦਲਦਾ ਰਹੇ), ਦੁਨੀਆਂ ਸ੍ਰਿਸ਼ਟੀ। 2. ਦੁਨੀਆਂ ਦੇ ਲੋਕ। 1. world, which is ever changing, universe. 2. inhabitants of the world, worldly mortals. ਉਦਾਹਰਨਾ: 1. ਅਨਿਕ ਅਨਿਕ ਭੋਗ ਰਾਜ ਬਿਸਰੇ ਪ੍ਰਾਣੀ ਸੰਸਾਰ ਸਾਗਰ ਪੈ ਅਮਰੁ ਭਇਆ ॥ Raga Sireeraag, Trilochan, 2, 2:1 (P: 92). ਸੰਸਾਰ ਕੂਪ ਤੇ ਉਧਰਿ ਲੈ ਪਿਆਰੇ ਨਾਨਕ ਹਰਿ ਸਰਣਾਇ ॥ Raga Aaasaa 5, Birharhay, 3, 8:1 (P: 432). ਜਿਹ ਘਰੁ ਬਨੁ ਸਮਸਰਿ ਕੀਆ ਤੇ ਪੂਰੇ ਸੰਸਾਰ ॥ Raga Maaroo, Kabir, 2, 1:2 (P: 1103). 2. ਤਿਸ ਕੈ ਸੰਗਿ ਤਰੈ ਸੰਸਾਰ ॥ Raga Tilang 5, 2, 4:2 (P: 724). ਜਾ ਕੀ ਰੇਨੁ ਬਾਂਛੈ ਸੰਸਾਰ ॥ Raga Gond 5, 6, 2:4 (P: 863).
|
SGGS Gurmukhi-English Dictionary |
[Sk. P. n.] The world
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. same as ਮਗਰਮੱਛ, crocodile; the world, earth, universe, the creation as a whole, mundane existence.
|
Mahan Kosh Encyclopedia |
ਨਾਕੂ. ਮਗਰਮੱਛ. ਨਿਹੰਗ। 2. ਸੰ. ਜੋ ਸੰਸਰਣ ਕਰੇ (ਬਦਲਦਾ ਰਹੇ) ਉਹ ਸੰਸਾਰ ਹੈ. ਜਗਤ. “ਸੰਸਾਰ ਕਾਮ ਤਜਣੰ.” (ਗਾਥਾ) 3. ਸੰਸਾਰ ਦੇ ਲੋਕ। 3. ਪਰਿਵਾਰ. ਕੁਟੁੰਬ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|